Monday, April 22, 2019
FOLLOW US ON

News

ਐਮੀ ਵਿਰਕ ਨੂੰ ਮਿਲਿਆ ਅਜੇ ਦੇਵਗਨ ਦੀ ਆਗਾਮੀ ਬਾਲੀਵੁੱਡ ਫਿਲਮ 'ਚ ਵੱਡਾ ਕਿਰਦਾਰ

March 21, 2019 10:02 PM

ਐਮੀ ਵਿਰਕ ਨੂੰ ਮਿਲਿਆ ਅਜੇ ਦੇਵਗਨ ਦੀ ਆਗਾਮੀ ਬਾਲੀਵੁੱਡ ਫਿਲਮ 'ਚ ਵੱਡਾ ਕਿਰਦਾਰ
   
ਪੰਜਾਬੀ ਗਾਇਕ ਤੇ ਪਾਲੀਵੁੱਡ ਇੰਡਸਟਰੀ ਦੇ ਉੱਘੇ ਅਦਾਕਾਰ ਐਮੀ ਵਿਰਕ ਦੇ ਹੁਣ ਬਾਲੀਵੁੱਡ 'ਚ ਵੀ ਚਰਚੇ ਹੋਣੇ ਸ਼ੁਰੂ ਹੋ ਗਏ ਹਨ।ਐਮੀ ਵਿਰਕ ਦੇ ਫੈਨਸ ਅਤੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਐਮੀ ਵਿਰਕ  ਹੁਣ ਜਲਦ ਹੀ ਦੋ ਬਾਲੀਵੁੱਡ ਫਿਲਮਾਂ 'ਚ ਵੀ ਨਜ਼ਰ ਆਉਣਗੇ।ਪਹਿਲੀ  ਰਣਵੀਰ ਸਿੰਘ ਨਾਲ  ਫਿਲਮ '੮੩' ਅਤੇ ਦੂਜੀ ਟੀ-ਸੀਰੀਜ਼ ਅਤੇ ਭੂਸ਼ਣ ਕੁਮਾਰ ਵੱਲੋਂ ਬਣਾਈ ਜਾ ਰਹੀ ਬਾਲੀਵੁੱਡ ਫਿਲਮ 'ਭੁਜ- 'ਦਿ ਪ੍ਰਾਈਡ ਆਫ ਇੰਡੀਆ'। ਦੱਸਣਯੋਗ  ਹੈ ਕਿ ਇਸ ਫਿਲਮ ਵਿਚ ਸਕੁਆਰਡਨ ਲੀਡਰ ਫਾਈਟਰ ਪਾਇਲਟ ਦਾ ਕਿਰਦਾਰ ਐਮੀ ਵਿਰਕ ਨਿਭਾਉਣ ਵਾਲੇ ਹਨ, ਜਿਸ ਵਿਚ ਅਜੇ ਦੇਵਗਨ ਮੁੱਖ ਭੂਮਿਕਾ ਵਿਚ ਹੋਣਗੇ। ਇਸ ਤੋਂ ਇਲਾਵਾ ਐਮੀ ਵਿਰਕ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦੀ ਫਿਲਮ ੮੩ ਵਿਚ ਵੀ ਨਜ਼ਰ ਆਉਣ ਵਾਲੇ ਹਨ, ਜੋ ਕਿ ੧੯੮੩ 'ਚ ਭਾਰਤੀ ਕ੍ਰਿਕੇਟ ਟੀਮ ਵੱਲੋਂ ਜਿੱਤੇ ਵਰਲਡ ਕੱਪ ਅਧਾਰਿਤ ਹੈ। 'ਭੁਜ :ਦਿ ਪ੍ਰਈਡ ਆਫ ਇੰਡੀਆ' ਫਿਲਮ ਦਾ ਨਿਰਦੇਸ਼ਨ ਲੇਖਕ ਅਭਿਸ਼ੇਕ ਦੁਧਈਆ ਕਰ ਰਹੇ ਹਨ। ਇਸ ਫਿਲਮ ਵਿਚ ਐਮੀ ਵਿਰਕ ਤੋਂ ਇਲਾਵਾ ਅਜੇ ਦੇਵਗਨ, ਸੋਨਾਕਸ਼ੀ ਸਿਨ੍ਹਾ, ਸੰਜੇ ਦੱਤ ਅਤੇ ਪਰਿਣੀਤੀ ਚੋਪੜਾ ਵੀ ਮੁੱਖ ਭੂਮਿਕਾ 'ਚ ਹਨ।ਦੱਸ ਦਈਏ ਕਿ ਇਹ ਫਿਲਮ ਇਤਿਹਾਰ ਦੀ ਘਟਨਾ 'ਤੇ ਅਧਾਰਿਤ ਹੈ। ਅਜੇ ਦੇਵਗਨ ਇਸ ਫਿਲਮ ਵਿਚ ਸਕੁਆਰਡਨ ਲੀਡਰ ਕਾਰਣਿਕ ਵਿਜੈ ਭੁਜ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਇਸ ਫਿਲਮ ਦੀ ਕਹਾਣੀ ਸਾਲ ੧੯੭੧ ਦੀ ਭਾਰਤ-ਪਾਕਿਸਤਾਨ ਲੜਾਈ 'ਤੇ ਅਧਾਰਿਤ ਹੈ। ਜਿਸ ਵਿਚ ਸਕੁਆਰਡਨ ਲੀਡਰ ਕਾਰਣਿਕ ਵਿਜੈ ਭੁਜ ਏਅਰਪੋਰਟ 'ਤੇ ਆਪਣੀ ਟੀਮ ਨਾਲ ਸੀ। ਉਸੇ ਸਮੇਂ ਉੱਥੇ ਏਅਰਸਟ੍ਰਿਪ ਤਬਾਹ ਹੋ ਗਈ ਸੀ। ਇਸੇ ਸਮੇਂ ਪਾਕਿ ਵੱਲੋਂ ਬੰਬਾਰੀ ਕੀਤੀ ਜਾ ਰਹੀ ਸੀ। ਵਿਜੇ ਨੇ ਆਪਣੀ ਟੀਮ ਅਤੇ ਉਥੋਂ ਦੀਆਂ ਮਹਿਲਾਵਾਂ ਨਾਲ ਮਿਲ ਕੇ ਏਅਰਸਟ੍ਰਿਪ ਨੂੰ ਫਿਰ ਤੋਂ ਤਿਆਰ ਕੀਤਾ ਤਾਂ ਜੋ ਭਾਰਤੀ ਜਹਾਜ਼ ਉੱਥੇ ਲੈਂਡ ਕਰ ਸਕਣ। ਉਸ ਸਮੇਂ ਉੱਥੇ ੩੦੦ ਔਰਤਾਂ ਮੌਜੂਦ ਸਨ।

Have something to say? Post your comment

More News News

ਗਿੱਲ ਫ਼ਿਲਮਜ਼ ਏਟਰਟੇਨਮੈਂਟ ਦੀ ਰਹਿਨੁਮਾਈ ਵਿੱਚ ਕੁਲਵੰਤ ਮਾਨ ਤੇ ਅੰਮ੍ਰਿਤ ਚੱਕ ਵਾਲਾ ਦੀ ਪੇਸ਼ਕਸ਼ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੋਕ ਸਭਾ ਹਲਕਾ ਬਠਿੰਡਾ ਦਾ ਉਮੀਦਵਾਰ ਐਲਾਨਣ ਦੀ ਖੁਸ਼ੀ ਵਿਚ ਕਾਂਗਰਸੀ ਵਰਕਰਾਂ ਵੱਲੋਂ ਲੱਡੂ ਵੰਡੇ ਗਏ । 32ਵੀਂਆਂ ਆਸਟਰੇਲੀਅਨ ਸਿੱਖ ਖੇਡਾਂ ਰਾਜਾ ਬੜਿੰਗ ਨੂੰ ਬਠਿੰਡਾ ਤੋਂ ਟਿਕਟ ਮਿਲਣ ਤੇ ਲੱਡੂ ਵੰਡਕੇ ਖੁਸ਼ੀ ਮਨਾਈ ਉਗਰ ਸਿੰਘ ਮੀਰਪੁਰੀਆ ਆਪਣੇ ਸਾਥੀਆਂ ਸਮੇਤ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾ) ਵਿੱਚ ਸ਼ਾਮਲ - ਘੁੰਮਣ ਕਣਕ ਦੀ ਖ੍ਰੀਦ ਨਾਂ ਹੋਣ ਕਾਰਨ ਕਿਸਾਨਾਂ ਕਰਨਾਂ ਪੇ ਰਿਹਾ ਪ੍ਰੇਸ਼ਾਨੀਆਂ ਦਾ ਸਾਹਮਣਾ ਨਿੱਘੀ ਮੁਸਕਰਾਹਟ ਸੱਭ ਦੱਸ ਦਿੰਦੀ ਹੈ Sri Lanka blasts kill at least 30 after churches and hotels targeted ਪੰਜਾਬੀ ਸਿਨੇਮੇ ਦੀ ਸ਼ਾਨ 'ਚ ਵਾਧਾ ਕਰੇਗੀ 'ਜੱਦੀ ਸਰਦਾਰ' ਮੈਲਬੌਰਨ ਤੋਂ ਵਿਸ਼ੇਸ਼: 32ਵੀਂਆਂ ਸਿੱਖ ਖੇਡਾਂ 'ਚ ਰੌਣਕਾਂ ਹੀ ਰੌਣਕਾਂ
-
-
-