Sunday, June 16, 2019
FOLLOW US ON

Poem

ਆ ਗਈ ਗਰਮੀ / ਬਾਲ ਕਵਿਤਾ

March 21, 2019 10:18 PM


ਸਰਦੀ ਮੁੱਕੀ, ਆ ਗਈ ਗਰਮੀ,
ਪਾ ਲਉ ਬੱਚਿਉ ਪਤਲੀ ਵਰਦੀ।
ਸਮੇਂ ਸਿਰ ਸੌਂਵੋ, ਸਮੇਂ ਸਿਰ ਜਾਗੋ,
ਜਾਗ ਕੇ ਸਾਬਣ ਦੇ ਨਾਲ ਨਹਾਉ।
ਸਕੂਲੇ ਜਾਉ ਖਾਣਾ ਸਮੇਂ ਸਿਰ ਖਾ ਕੇ।
ਉੱਥੇ ਪੜ੍ਹਾਈ ਕਰੋ ਦਿਲ ਲਾ ਕੇ।
ਹੋਮ ਵਰਕ ਕਰੋ ਸਕੂਲੋਂ ਆ ਕੇ,
ਥਾਂ ਸਿਰ ਰੱਖੋ ਬੈਗ ਲਿਜਾ ਕੇ।
ਕੱਚੇ ਫ਼ਲ ਤੇ ਚਾਕਲੇਟ ਕਦੇ ਨਾ ਖਾਉ,
ਆਪਣੇ ਢਿੱਡ ਦੁਖਣ ਤੋਂ ਬਚਾਉ।
ਕੋਲਡ ਡਰਿੰਕਾਂ ਤੋਂ ਬਚ ਕੇ ਰਹੋ,
ਇਹ ਗੱਲ ਵੱਡਿਆਂ ਨੂੰ ਵੀ ਕਹੋ।
ਫਾਸਟ ਫੂਡ ਢਿੱਡ ਕਰਦੇ ਖਰਾਬ,
ਮਾਰੋ ਨਾ ਕੁਹਾੜੀ ਆਪਣੇ ਪੈਰੀਂ ਆਪ।
ਰੁੱਸਣ ਦਾ ਨਾ ਕੰਮ ਕਰੋ ਕਦੇ,
ਜੀਵਨ 'ਚ ਸਫਲ ਹੋਣਾ ਤੁਸੀਂ ਤਦੇ।
ਮੰਮੀ, ਡੈਡੀ ਦੇ ਪੈਰੀਂ ਹੱਥ ਲਾਉ,
ਸਾਥੀਆਂ ਨੂੰ ਗਲਵੱਕੜੀ ਪਾਉ।
ਨਿੱਕੀਆਂ ਗੱਲਾਂ ਪਿੱਛੇ ਕਦੇ ਨਾ ਲੜੋ,
ਰਲ ਕੇ ਖੇਡੋ, ਰਲ ਕੇ ਰਹੋ।
ਮਹਿੰਦਰ ਸਿੰਘ ਮਾਨ 
ਪਿੰਡ ਤੇ ਡਾਕ ਰੱਕੜਾਂ ਢਾਹਾ 

Have something to say? Post your comment