Monday, April 22, 2019
FOLLOW US ON

Poem

ਕਵਿਤਾ " ਭਾਰਤ ਦੇ ਨੇਤਾ "

March 25, 2019 07:27 PM
Hakim singh
 ਕਵਿਤਾ " ਭਾਰਤ ਦੇ ਨੇਤਾ "
 
ਹੁਣ ਚੋਣਾਂ ਨੇ ਸਿਰ ਤੇ ਆ ਗਈਆਂ ,,
ਆਪਣਾ ਪੱਖ ਹੁਣ ਦਿਖਾਉਣ ਨੇਤਾ ।।
 
ਮੇਕਅੱਪ ਕਰਕੇ ਆਉਂਦੇ ਪਿੰਡਾਂ ਸ਼ਹਿਰਾਂ 'ਚ ,,
ਗਲੀਆਂ ਵਿੱਚ ਘੁੰਮਦੇ ਨਜ਼ਰ ਆਉਂਦੇ ਨੇਤਾ ।।
 
ਚਿੱਟੇ ਕੱਪੜੇ ਪਾਕੇ ਪੱਗ ਬਦਲ ਕੇ ਆਉਂਦੇ ,,
ਝੂਠਾ ਲਾਰੇ ਜੰਨਤਾ ਨੂੰ ਲਾਉਂਦੇ ਇਹ ਨੇਤਾ ।।
 
ਆਪਣੀਆਂ ਕੱਛ 'ਚ ਦੂਜੇ ਦੀ ਹੱਥ 'ਚ ,,
ਸੌਕਣਾਂ ਵਾਂਗੂੰ ਲੜਦੇ ਨੇ ਇਹ ਨੇਤਾ ।।
 
ਇੱਕ ਦੂਜੇ ਦੀਆਂ ਇਹ ਪੋਲਾਂ ਖੋਲਣ ,,
ਫਿਰ ਮੂੰਹੋਂ ਕੋਈ ਜਵਾਬ ਨਾ ਦੇਵੇ ਨੇਤਾ ।।
 
ਕੀਤੇ ਕਾਰਨਾਮਿਆਂ ਤੇ ਚਾਨਣਾਂ ਪਾਉਂਦੇ  ,,
ਭੋਰਾ ਵੀ ਸ਼ਰਮ ਨਾ ਕਰਦੇ ਇਹ ਨੇਤਾ ।।
 
ਕੋਈ ਆਪਣਾ ਹੱਕ ਮੰਗਦਾ ਧੀਆਂ ਭੈਣਾਂ ,,
ਤੇ ਲਾਠੀਆਂ ਵਰਾਉਂਣ ਦਾ ਹੁਕਮ ਦੇਣ ਨੇਤਾ ।।
 
ਅੱਜ ਸਾਡੀ ਪੜੀ ਲਿਖੀ ਅਫ਼ਸਰਸ਼ਾਹੀ ਉੱਤੇ ,,
ਆਪਣੀ ਲੀਡਰੀ ਦਿਖਾਉਣ ਕੱਲ੍ਹ ਦੇ ਨੇਤਾ ।।
 
ਸਰਕਾਰੀ ਕਰਮਚਾਰੀਆਂ ਤੋਂ ਵਿੱਚ ਦਫ਼ਤਰਾਂ ,,
ਆਪਣੇ ਦੋ ਨੰਬਰ ਦੇ ਕੰਮ ਕਰਵਾਉਣ ਨੇਤਾ ।।
 
ਪੁਲਿਸ ਵਾਲੇ ਫੜਦੇ ਗਰੀਬ ਅਮਲੀਆਂ ਨੂੰ ,,
ਨਸ਼ਾ ਵੇਚਣ ਵਾਲੇ ਤਸਕਰਾਂ ਨੂੰ ਬਚਾਉਂਦੇ ਨੇਤਾ ।।
 
ਹੱਥ ਬੰਨਕੇ ਗਰੀਬਾਂ ਤੋਂ ਇਹ ਵੋਟਾਂ ਨੇ ਮੰਗਦੇ ,,
ਮੂੰਹ ਤੇ ਨਕਾਬ ਚਾੜ ਕੇ ਫਿਰ ਆਉਂਦੇ ਨੇਤਾ ।।
 
ਵੋਟਾਂ ਵੇਲੇ ਤਾਂ ਇਹ ਸਾਰੇ ਨੇ ਭੋਲੇ ਨੇ ਲੱਗਦੇ ,,
ਜਿੱਤ ਕੇ ਆਪਣਾ ਰੰਗ ਫਿਰ ਦਿਖਾਉਣ ਨੇਤਾ ।।
 
ਕੁਰਸੀ ਖ਼ਾਤਰ ਆਪਣਾ ਇਮਾਨ ਵੇਚਦੇ ,,
ਸਭ ਕੁਝ ਦਾਅ ਤੇ ਆਪਣਾ ਲਾਉਣ ਨੇਤਾ ।।
 
ਜੇ ਕਿਧਰੇ ਇਹਨਾਂ ਨੂੰ ਕੁਰਸੀ ਮਿਲ ਜਾਵੇ ,,
ਫਿਰ ਆਪਣੇ ਮੁਨਾਫੇ ਵਾਰੇ ਸੋਚਣ ਨੇਤਾ ।।
 
ਦੇਸ਼ ਦਾ ਇਹ ਕਦੇ ਨਾ ਵਿਕਾਸ ਕਰਦੇ ,,
ਨਾ ਗਰੀਬਾਂ ਦੇ ਹਿੱਤਾਂ ਵਾਰੇ ਸੋਚਣ ਨੇਤਾ ।।
 
ਵੋਟ ਆਪਣੀ ਦੀ ਤੁਸੀਂ ਕੀਮਤ ਪਹਿਚਾਣੋ ,,
ਸ਼ਰਾਬ ਦੀਆਂ ਬੋਤਲਾਂ ਵੱਟੇ ਵੋਟ ਮੰਗਦੇ ਨੇਤਾ।।
 
ਜੇ ਕਿਸੇ ਧੀ ਭੈਣ ਨੂੰ ਬੇਇੱਜ਼ਤ ਕੀਤਾ ਜਾਵੇ ,,
ਇਹ ਤਾਂ ਬੜਾ ਪੁਰਾਣਾ ਪੇਸ਼ਾ ਕਹਿੰਦੇ ਨੇਤਾ ।।
 
ਕੋਟ ਕਚਹਿਰੀ ਥਾਣਿਆਂ ਦੇ ਜਦ ਵੀ ਜਾਂਦੇ ,,
ਝੂਠ ਨੂੰ ਬਰੀ ਕਰਵਾਉਂਦੇ ਸੱਚ ਨੂੰ ਸਜ਼ਾ 
ਕਰਵਾਉਂਦੇ ਇਹ ਨੇਤਾ ।।
 
ਘਰ ਇਹਨਾਂ ਦੇ ਕੋਈ ਸਮਾਗਮ ਆ ਜਾਵੇ ,,
ਫਿਰ ਅਫਸਰਾਂ ਨੂੰ ਵੰਗਾਰਾਂ ਪਾਉਂਦੇ ਨੇ ਨੇਤਾ ।।
 
ਭੁੱਲਕੇ ਕਦੇ ਖੁਸ਼ੀ_ਗਮੀ ਵਿੱਚ ਬਲਾਂ ਲਈਏ ,,
ਸ਼ਰਾਬ ਦਾ ਪ੍ਰੋਗਰਾਮ ਰੱਖਿਆ ਪੁੱਛਦੇ ਨੇਤਾ ।
 
ਆਪ ਟਾਈਮ ਨਾ ਦੇਖਦੇ ਮਨਮਾਨੀ ਕਰਦੇ ,,
ਅਫਸਰ ਮੀਟਿੰਗ ਵਿੱਚੋਂ ਦੋ ਮਿੰਟ ਲੇਟ ਹੋ ਜਾਵੇ ,,
ਫਿਰ ਮੀਟਿੰਗ ਚੋਂ ਬਾਹਰ ਕੱਢਦੇ ਨੇ ਇਹ ਨੇਤਾ ।।
 
ਮੀਤ ਬੌਂਦਲੀ ਸਦਾ ਗੱਲਾਂ ਸੱਚੀਆਂ ਲਿਖਦਾ ,,
ਗਰੀਬਾਂ ਦੇ ਹੱਕ , ਦੇਸ਼ ਦਾ ਪੈਸਾ ਖਾਂਦੇ ਨੇਤਾ ।।
 
ਹਾਕਮ ਮੀਤ ਇਹ ਭੋਲੇ ਬਣਕੇ ਵੋਟਾਂ ਮੰਗਦੇ ,,
ਭਰਾਵੋਂ ਦਿਲ ਦੇ ਕਾਲੇ ਹੁੰਦੇ ਨੇ ਸਾਰੇ ਹੀ ਨੇਤਾ ।।
 
             ਹਾਕਮ ਸਿੰਘ ਮੀਤ ਬੌਂਦਲੀ
                ਮੰਡੀ ਗੋਬਿੰਦਗੜ੍ਹ
Have something to say? Post your comment