Monday, April 22, 2019
FOLLOW US ON

Poem

ਥੋੜ੍ਹਾ, ਥੋੜ੍ਹਾ ਬਚਾਓ ਪਾਣੀ / ਗੀਤ

March 25, 2019 07:29 PM

ਥੋੜ੍ਹਾ, ਥੋੜ੍ਹਾ ਬਚਾਓ ਪਾਣੀ / ਗੀਤ   

   ਰੋਜ਼ ਥੋੜ੍ਹਾ, ਥੋੜ੍ਹਾ ਬਚਾਓ ਪਾਣੀ ਦੋਸਤੋ,
ਨਹੀਂ ਤਾਂ ਮਰ ਜਾਣਗੇ ਸਾਰੇ ਪ੍ਰਾਣੀ ਦੋਸਤੋ।
ਪਿੰਡਾਂ ਚੋਂ ਸਾਰੇ ਟੋਭੇ ਖਤਮ ਹੋ ਗਏ ਨੇ,
ਸਾਰੇ ਘਰਾਂ 'ਚ ਵਿਹੜੇ ਪੱਕੇ ਹੋ ਗਏ ਨੇ,
ਨਦੀਆਂ ਦੇ ਵਿੱਚ ਵੀ ਦਿਸੇ ਨਾ ਪਾਣੀ ਦੋਸਤੋ।
ਰੋਜ਼ ਥੋੜ੍ਹਾ, ਥੋੜ੍ਹਾ ਬਚਾਓ ਪਾਣੀ ਦੋਸਤੋ।
ਜੰਗਲਾਂ ਚੋਂ ਰੁੱਖ ਕੱਟੀ ਜਾਵੇ ਇਹ ਬੰਦਾ,
ਪਰਬਤਾਂ ਨੂੰ ਮੈਦਾਨ ਬਣਾਈ ਜਾਵੇ ਇਹ ਬੰਦਾ,
ਗਰਮੀ 'ਚ ਔਖੇ ਹੋਣ ਸਾਰੇ ਪ੍ਰਾਣੇ ਦੋਸਤੋ।
ਰੋਜ਼ ਥੋੜ੍ਹਾ, ਥੋੜ੍ਹਾ ਬਚਾਓ ਪਾਣੀ ਦੋਸਤੋ।
ਘਰਾਂ 'ਚ ਪਾਣੀ ਵਰਤਿਆ ਜਾ ਰਿਹਾ ਕਵੱਲਾ,
ਝੋਨਾ ਲਾ ਕੇ ਕਿਸਾਨ ਇਸ ਤੇ ਬੋਲੀ ਜਾਣ ਹੱਲਾ,
ਕਦਰ ਇਸ ਦੀ  ਬੰਦੇ ਨੇ ਨਾ ਜਾਣੀ ਦੋਸਤੋ।
ਰੋਜ਼ ਥੋੜ੍ਹਾ, ਥੋੜ੍ਹਾ ਬਚਾਓ ਪਾਣੀ ਦੋਸਤੋ।
ਖੇਤਾਂ 'ਚ ਤੇ ਸੜਕਾਂ ਕੰਢੇ ਵੱਧ ਰੁੱਖ ਲਾਓ,
ਇਸ ਦੁਨੀਆ ਨੂੰ ਖਤਮ ਹੋਣ ਤੋਂ ਬਚਾਓ,
ਇਸ ਨੂੰ ਰਲ ਕੇ ਬਣਾਓ ਸੁਹਾਣੀ ਦੋਸਤੋ।
ਰੋਜ਼ ਥੋੜ੍ਹਾ, ਥੋੜ੍ਹਾ ਬਚਾਓ ਪਾਣੀ ਦੋਸਤੋ।
ਬਰਸਾਤ ਦੇ ਪਾਣੀ ਨੂੰ ਧਰਤੀ ਅੰਦਰ ਭਰ ਦਿਓ,
ਇਸ ਦੀ ਤਪ ਰਹੀ ਹਿੱਕ ਨੂੰ ਸ਼ਾਂਤ ਕਰ ਦਿਓ,
'ਪਾਣੀ ਪਿਤਾ' ਲਿਖਿਆ ਹੈ ਵਿੱਚ ਬਾਣੀ ਦੋਸਤੋ।
ਰੋਜ਼ ਥੋੜ੍ਹਾ, ਥੋੜ੍ਹਾ ਬਚਾਓ ਪਾਣੀ ਦੋਸਤੋ।
ਮਹਿੰਦਰ ਸਿੰਘ ਮਾਨ 
ਪਿੰਡ ਤੇ ਡਾਕ ਰੱਕੜਾਂ ਢਾਹਾ 

Have something to say? Post your comment