Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Poem

"ਮੇਰੀ ਪਿਆਰੀ ਮਾਂ ਅਤੇ ਮੇਰਾ ਪਿਆਰਾ ਸਕੂਲ"

March 28, 2019 12:35 AM
"ਮੇਰੀ ਪਿਆਰੀ ਮਾਂ ਅਤੇ ਮੇਰਾ ਪਿਆਰਾ ਸਕੂਲ"
 
 
ਮੇਰੀ ਮਾਂ ਹੈ ਬੜੀ ਪਿਆਰੀ ,
 ਸਾਰੇ ਜੱਗ ਤੋਂ ਬਹੁਤ ਨਿਆਰੀ ,
 ਮੈਨੂੰ ਪਿਆਰ ਕਰੇ ਦਿਨ- ਰਾਤ ,
 ਖੁਸ਼ੀਆਂ ਦੀ ਇਹ ਸੌਗਾਤ ।
 
ਸਵੇਰੇ ਮੈਨੂੰ ਮਾਂ ਉਠਾਵੇ ,
 ਪਿਆਰ ਨਾਲ ਹਰ ਗੱਲ ਸਮਝਾਵੇ ,
 ਨਹਾ ਕੇ  ਵਰਦੀ ਸਾਫ  ਪਾਉਂਦੀ ਹੈ ,
  ਸਖਤ ਮਿਹਨਤ ਦਾ ਪਾਠ ਪੜ੍ਹਾਉਂਦੀ ਹੈ।
 
ਸਕੂਲੇ ਕਾਰਨ ਪੜ੍ਹਾਈ ਆਉਂਦਾ ਹਾਂ ,
 ਮਾਪਿਆਂ ਦਾ ਨਾਮ ਚਮਕਾਉਂਦਾ ਹਾਂ ,   
   ਹਿੰਦੀ , ਪੰਜਾਬੀ , ਅੰਗਰੇਜ਼ੀ , ਮੈਥ ,                                                       
   ਸਾਰੇ ਵਿਸ਼ਿਆਂ ਨੂੰ ਸਿੱਖਣਾ ਚਾਹੁੰਦਾ ਹਾਂ ।
 
 
ਅਧਿਆਪਕ ਸਾਡੇ ਬੜੇ ਪਿਆਰੇ , 
ਪਲੇਅ - ਵੇ ,ਮੈਥਡ ਨਾਲ ਪੜ੍ਹਾਉਂਦੇ ਸਾਰੇ ,          
         ਬੱਚੇ ਖੇਡਦੇ - ਖੇਡਦੇ ਪੜ੍ਹਦੇ ਨੇ ,                   
 ਨਾਲੇ ਪੜ੍ਹਦੇ ਨਾਲੇ ਮੌਜਾਂ ਕਰਦੇ ਨੇ ।
 
ਸਕੂਲ ਸਾਡਾ ਬੜਾ ਪਿਆਰਾ ,
 ਵਿੱਦਿਆ ਦਾ ਇਹ ਚਾਨਣ ਮੁਨਾਰਾ ,
ਆ ਜੋ ਬੱਚਿਓ ਆ ਜੋ ਸਾਰੇ ,
 ਤੁਸੀਂ ਵੀ ਲੈ ਲਓ  ਖੂਬ ਨਜ਼ਾਰੇ ।
 
 
ਮਾ ਜਸਵਿੰਦਰ ਸਿੰਘ ਅਬਿਆਣਾ
ਸਰਕਾਰੀ ਐਲੀਮੈਂਟਰੀ ਸਕੂਲ
ਖੱਡਰਾਜਗਿਰੀ 
Have something to say? Post your comment