Poem

" ਸੱਚੀਆਂ ਗੱਲਾਂ "

March 28, 2019 12:52 AM
Hakim singh

          " ਸੱਚੀਆਂ ਗੱਲਾਂ "
 
ਪੈਂਨ ਦੀ ਸਿਆਹੀ ਹਕੀਕਤ ਮੁਕ ਜਾਂਦੀ ,
ਅਸਲ ਲੇਖਕ ਕਦੇ ਲਿਖਣ ਤੋਂ ਰੁਕਦੇ ਨਾ ।।
 
ਵੇਲਾ ਖੁੰਝਿਆ ਕਦੇ ਮੁੜਕੇ ਹੱਥ ਨਾ ਆਵੇ ,,
ਇੱਜ਼ਤ ਆਪਣੇ ਹੱਥ ਹੁੰਦੀਂ ਕਦੇ ਗਵਾਈਏ ਨਾ ।।
 
ਜ਼ਬਾਨ ਚੋਂ ਨਿਕਲੇ ਬੋਲ ਵਾਪਸ ਆਉਂਦੇ ਨਾ ,,
ਬੋਲਾਂ ਦੇ ਜ਼ਖ਼ਮ ਗਹਿਰੇ ਹੁੰਦੇ ਕਦੇ ਭਰਦੇ ਨਾ ।।
 
ਭੀੜੀ ਪੈਣ ਤੋ ਉਹ ਪਾਸਾ ਨੇ ਵੱਟ ਲੈਂਦੇ ,,
ਜਿਹੜੇ ਕਦੇ ਇੱਕ ਪਲ ਵੀ ਪਰੇ ਹੋਏ ਨਾ ।।
 
ਧੋਖੇਬਾਜ਼ ਨਾ ਕਦੇ ਨਿਵਾਉਣ ਯਾਰੀਆਂ ,,
ਮਰਦ, ਯਾਰ ਦੀ ਨਾਰ ਤੇ ਅੱਖ ਰੱਖਦੇ ਨਾ ।।
 
ਦੇਖ ਕਿਸੇ ਨੂੰ ਕਦੇ ਇਨਤਾਜਾ ਨੀ ਲਾਈਦਾ ,,
ਸਮੁੰਦਰ ਦੇ ਤਲ ਕਦੇ ਵੀ ਨਾਪੇ ਜਾਂਦੇ ਨਾ ।।
 
ਬੋਲ ਦਿਲਾਂ ਨੂੰ ਕਈ ਨੇ ਉਹ ਟੁੰਬ ਜਾਂਦੇ ,,
ਲੇਖਕ ਸੱਤਾ ਵਿੱਚ ਬਹਿਕੇ ਜੇ ਲਿਖਦੇ ਨਾ ।।
 
ਅੱਖਾਂ ਤੇ ਜਿੰਨੀਆਂ ਮਰਜ਼ੀ ਪੱਟੀਆਂ ਬੰਨੋ ਲਵੋ ,,
ਦਰਦਾਂ ਦੇ ਹੰਝੂ ਕਦੇ ਵੀ ਰੋਕਿਆਂ ਰੁਕਦੇ ਨਾ ।।
 
 ਤਕਦੀਰਾਂ ਆਪਣੇ ਆਪ ਨਾਂ ਬਦਲਦੀਆਂ ,,
ਜੇ ਕੋਈ ਨਕਰਮੇ ਦਹਿਲੀਜ਼ ਪਾਰ ਕਰਦੇ ਨਾ ।।
 
ਕਦੇ ਨਾ ਗਰੀਬਾਂ ਦੇ ਚਾਅ ਪੂਰੇ ਹੁੰਦੇ ,,
ਰਾਤਾਂ ਨੂੰ ਸੁਪਨਿਆਂ 'ਚ ਕਦੇ ਤੱਕਦੇ ਨਾ ।।
 
ਦਿਨ ਰਾਤ ਕਮਾਵੋਂ ਖਰਚ ਕਦੇ ਰੁੱਕਦੇ ਨਾ ,,
ਦਿਮਾਗ,ਅਕਲ ਵਰਤਿਆ ਕਦੇ ਮੁੱਕਦੇ ਨਾ ।।
 
ਅੱਗ ਲੱਗਦੀ ਹੁੰਦੀ ਜੇ ਪਾਣੀਆਂ ਨੂੰ ,,
ਸਮੁੰਦਰ ਅੱਗੇ ਸੂਰਜ਼ ਕਦੇ ਹਾਰ ਦਾ ਨਾਂ ।।
 
ਹਾਕਮ ਮੀਤ ਲੋਕ ਪਿਆਰ ਅੱਗੇ ਝੁਕ ਜਾਂਦੇ ,,
ਸੱਥ ਵਿੱਚ ਖੜ੍ਹਕੇ ਜੇ ਨਿਲਾਮ ਕਰਦੇ ਨਾ ।।
 
                   ਹਾਕਮ ਸਿੰਘ ਮੀਤ ਬੌਂਦਲੀ
                        ਮੰਡੀ ਗੋਬਿੰਦਗੜ੍ਹ
Have something to say? Post your comment