Monday, April 22, 2019
FOLLOW US ON

Poem

ਮੇਰਾ ਤਾਂ ਕੀ ਏ ਸੱਜਣਾ// ਕਮਲ ਸਰਾਵਾਂ

March 28, 2019 12:56 AM

ਮੇਰਾ ਤਾਂ ਕੀ ਏ ਸੱਜਣਾ

ਮੇਰਾ ਤਾਂ ਕੀ ਏ ਸੱਜਣਾ ਵੇ,

ਸਿਤਮ ਤੇਰਾ ਵੀ ਜਰ ਲੈਣਾ।

ਮੌਤ ਨੇ ਸਾਹ ਨੇ ਖੋਹ ਲੈਣੇ,

ਜਿਉਂਦੇ ਜੀਅ ਮੈਂ ਮਰ ਲੈਣਾ।

 

ਦਿਲੇ 'ਤੇ ਬੇਹਿਸਾ

ਚੋਟਾਂ ਸਹਿਣ ਕਰਨਾ ਬਹੁਤ ਮੁਸ਼ਕਿਲ,

ਪੱਥਰ ਨੂੰ ਫਰਕ ਕੋਈ ਨਹੀਂ,

ਮੈਂ ਦਿਲ ਪੱਥਰ ਹੈ ਕਰ ਲੈਣਾ।

 

ਸੋਚਿਆ ਸੀ ਕਿ ਖੁਸ਼ੀਆਂ ਨੂੰ ਸੀਨੇ ਦੇ ਨਾਲ ਲਾਵਾਂਗਾ,

ਪਤਾ ਨਹੀਂ ਸੀ ਕਿ ਪੀੜਾਂ ਨੇ,ਮੈਨੂੰ ਬਾਹਾਂ 'ਚ ਭਰ ਲੈਣਾ।

 

ਬੇਗਾਨਾ ਕਰਗਿਆ ਉਹ ਵੀ ਜੀਹਦੇ ਲਈ ਆਪਣੇ ਛੱਡੇ ਸੀ,

ਮੈਂ ਸੋਚਿਆ ਸੀ ਜੇ ਡੁੱਬਾਂਗਾ,ਮੈਂ ਓਹਦਾ ਹੱਥ ਫੜ ਲੈਣਾ।

 

ਓਸਦੀ ਯਾਦ ਤੇ ਕੋਈ ਨਿਸ਼ਾਨੀ ਲੋਕ ਨਾ ਦੇਖਣ,

ਏਦਾਂ ਕੁਝ ਹੋਣ ਤੋਂ ਪਹਿਲਾਂ,ਸਾੜ ਆਪਣਾ ਮੈਂ ਘਰ ਲੈਣਾ।

#ਕਮਲ_ਸਰਾਵਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ,

ਸੰਪਰਕ.99156-81496

Have something to say? Post your comment