Sunday, June 16, 2019
FOLLOW US ON

Poem

ਕੁਝ ਕੁ ਲੋਕ ਬਦਲਦੇ ਵੇਖੇ

March 28, 2019 09:35 PM
ਕੁਝ ਕੁ ਲੋਕ ਬਦਲਦੇ ਵੇਖੇ
ਮੈਂ ਵੀ ਬਦਲ ਕੇ‌ ਦੇਖ ਲਵਾਂ
ਕੲੀ ਮਾਰਦੇ ਡੰਗ ਆਪਣੇ
ਮੈਂ ਵੀ ਸਿੱਖ ਢੰਗ ਲਵਾਂ।
 
ਆਪਣਾ ਬੇਗਾਨਾ ਕੀ ਹੁੰਦਾ ੲੇ
ਮੈਂ ਵੀ ਹੋਕੇ ਦੇਖ ਲਵਾਂ
ਕੲੀ ਸੇਕਦੇ ਅੱਗ ਸਿਵੇ ਦੀ
ਮੈਂ ਵੀ ਸੇਕ ਕੇ ਦੇਖ ਲਵਾਂ।
 
ਮੂੰਹ ਜੋੜ ਕੇ ਨਿੰਦਿਆ ਕਰਦੇ
ਮੈਂ ਵੀ ਕਰਕੇ ਦੇਖ ਲਵਾਂ
ਕੲੀ ਬਦਲਦੇ ਭੇਸ ਦੇਖੇ
ਮੈਂ ਵੀ ਬਦਲ ਕੇ ਦੇਖ ਲਵਾਂ।
 
ਵਿਦੇਸ਼ੀ ਜਾਂ ਕਰਨ ਸਖ਼ਤ ਮੇਹਨਤਾ
ਮੈਂ ਵੀ ਕਰ ਕੇ ਦੇਖ ਲਵਾਂ
ਹਰ ਕੋਈ ਪੈਸਾ ਕਮਾਉਣਾ ਚਾਹੁੰਦਾ
ਮੈਂ ਵੀ ਕਮਾ ਕੇ ਦੇਖ ਲਵਾਂ।
 
ਸਾਥ ਤੋੜ ਜੋ ਨਿਭਾਈ ਜਾਂਦੇ
ਮੈਂ ਵੀ ਨਿਭਾ ਕੇ ਦੇਖ ਲਵਾਂ
ਤਾਨੇ ਮਿਹਣੇ ਸਭ ਸਹੀ ਜਾਂਦੇ
ਮੈਂ ਵੀ ਸਹਿ ਕੇ ਦੇਖ ਲਵਾਂ।
 
ਦੇਸ਼ ਰਹਾ ਭਵਾ ਪ੍ਰਦੇਸ਼ ਰਹਾਂ
ਕਿਸੇ ਨੂੰ ਕਹਿੰਦਾ ਰਹਾਂ
ਕਿਸੇ ਦੀ ਸੁਣਦਾ ਰਹਾਂ
ਫੁੱਲ ਬਣ ਜ਼ਮਾਨੇ ,ਚ, ਟਹਿਕਦਾ ਰਹਾਂ।
 
ਸੁਖਚੈਨ,ਲਿਖਦਾ ਰਹਿ
ਸੱਚ ਹੱਥ ਕਲਮ ਫੜਕੇ
ਰਹਿ ਉਸ ਰੱਬ ਤੋਂ ਡਰਕੇ
ਜੱਗ ਤੇ ਆਇਆ ਜਿਸ ਕਰਕੇ।
ਸੁਖਚੈਨ ਸਿੰਘ,ਠੱਠੀ ਭਾਈ,(ਯੂ ਏ ਈ)
00971527632924
Have something to say? Post your comment