Monday, April 22, 2019
FOLLOW US ON

Poem

ਥੈਂਕ-ਯੂ // ਇੰਦਰ ਘੇਈ

March 29, 2019 09:37 PM

ਕੁੜੀ ਸੀ ਮੁਹੱਲੇ ਦੀ ਉਹ ਬਹੁਤੀ ਹੀ ਹਸੀਨ ਸੀ

ਫਸ ਜਾਉ ਮੇਰੇ ਨਾਲ ਮੈਨੂੰ ਪੂਰਾ ਹੀ ਯਕੀਨ ਸੀ

ਬੜੇ ਦਿਨ ਲਾਉਣੇ ਪਏ ਡੋਰੇ ੳਹ ਤੇ ਪਾਉਣ ਲਈ

ਚਾਰਾ ਕੋਈ ਚਲਿਆ ਨਾ ਉਸਨੂੰ ਬੁਲਾਉਣ ਲਈ

ਕੰਨਾਂ ਵਿਚ ਗੂੰਜੇ ਛਣਕਾਰਾ ਉਹਦੀ ਪਾਇਲ ਦਾ

ਨੰਬਰ ਮੈਨੂੰ ਮਿਲਿਆ ਨਾ ਉਸਦੇ ਮੋਬਾਇਲ ਦਾ

ਤਾਂਘ ਮੈਨੂੰ ਹਰ ਵੇਲੇ ਲੱਗੇ ਉਹਦੇ ਦੀਦ ਦੀ

ਵੇਖੀ ਮੈ ਬਜਾਰ ਪਈ ਸੀ ਕੱਪੜੇ ਖਰੀਦ ਦੀ

ਜਾ ਕੇ ਮੈਂ ਦੁਕਾਨ ਵਿਚ ਕੋਲ ਉਹਦੇ ਬਹਿ ਗਿਆ

ਮਾਈਂਡ ਕੀਤਾ ਉਸਨੇ ਨਾ ਝਾਕਾ ਮੇਰਾ ਲਹਿ ਗਿਆ

ਕਹਿਣ ਲੱਗੀ ਮੈਨੂੰ ਤੇ ਖਰੀਦਣ ਦਾ ਵੱਲ ਨੀ

ਨਾਲ ਸ਼ਾਪਕੀਪਰਾਂ ਦੇ ਹੁੰਦੀ ਮੇਰੇ ਤੋਂ ਗਲ ਨੀ

ਸਮਝ ਗਿਆ ਦੁਕਾਨ ਵਾਲਾ ਬੜਾ ਈ ਚਲਾਕ ਸੀ

ਮੰਗਾਅ ਲਿਆਇਆ ਠੰਡੇ ਦੇ ਜਿਵੇਂ ਮੇਰਾ ਸਾਕ ਸੀ

ਤਿੰਨ ਸੀ ਕਢਾਈ ਵਾਲੇ ਚਾਰ ਸੂਤੀ ਤੰਦ ਦੇ

ਪਾੜ ਦਿੱਤੇ ਸੱਤ ਸੂਟ ਉਸਦੀ ਪਸੰਦ ਦੇ

ਬਿੱਲ ਸੀ ਬਣਾ ਦਿੱਤਾ ਪੰਜ ਕੁ ਹਜਾਰ ਦਾ

ਤਾਰ ਦਿੱਤਾ "ਇੰਦਰ" ਨੇ ਮੁੱਲ ਉਹਦੇ ਪਿਆਰ ਦਾ

ਆਖ ਦਿੱਤਾ ਦੁਕਾਨ ਵਿੱਚੋਂ ਬਾਹਰ ਆ ਕੇ Thanku

ਉਹ ਵੀ ਅੱਗੋਂ ਕਹਿ ਗਈ “ਵੀਰ ਜੀ Thanku”

ਉਹ ਵੀ ਅੱਗੋਂ ਕਹਿ ਗਈ “ਵੀਰ ਜੀ Thanku”

 

ਇੰਦਰ ਘੇਈ

ਕੋਟਕਪੂਰਾ

93560-93566

Have something to say? Post your comment