Poem

ਪੰਜਾਬ ਅਤੇ ਪੰਜਾਬੀ ਬੋਲੀ

March 29, 2019 09:40 PM
ਪੰਜਾਬ ਅਤੇ ਪੰਜਾਬੀ ਬੋਲੀ 
1.ਬਣਿਆ ਪੰਜਾਬ ਪੰਜ ਆਬ ਜੋੜ ਕੇ,
ਸੋਹਣਾ ਗੁਲਦਸਤਾ ਗੁਲਾਬ ਜੋੜ ਕੇ,,
ਇੱਥੇ ਸਤਲੁਜ ਰਾਵੀ ਤੇ ਬਿਆਸ ਵਗਦੇ
ਨਾਲੇ ਵਗਦੇ ਨੇ ਜਿਹਲਮ ਝਨਾਬ ਬਈ ....
ਸ਼ਹਿਦ ਨਾਲੋਂ ਮਿੱਠੀ ਬੋਲੀ ਜਿਸਦੀ
ਉਹਨੂੰ ਆਖਦੇ ਨੇ ਰੰਗਲਾ ਪੰਜਾਬ ਬਈ..
 
2. ਦਸ ਗੁਰੂਆਂ ਦੀ ਛੋਹ ਮਿਲੀ ਇਸਨੂੰ
ਮਿੱਠੀ ਗੁਰਬਾਣੀ ਤਨ ਮਨ ਠਾਰਦੀ,
ਕਬੀਰ ਬਾਹੂ ਬੁੱਲ੍ਹੇ ਤੇ ਫਰੀਦ ਦੀ
ਬਾਣੀ ਰੱਬੀ ਇਸ਼ਕ ਦਾ ਨਸ਼ਾ ਚਾੜ੍ਹਦੀ,
ਭੰਡ ਤੇ ਕਵਾਲ ਯੋਗੀ ਰਮਤੇ
ਸਾਨੂੰ ਦਿੰਦੇ ਨੇ ਸਕੂਨ ਬੇਹਿਸਾਬ ਬਈ
ਸ਼ਹਿਦ ਨਾਲੋਂ ਮਿੱਠੀ ....
 
3.ਭਗਤ ਸਰਾਭੇ ਅਤੇ ਊਧਮ
ਖੜ੍ਹੀ ਕਰਤੀ ਮਿਸਾਲ ਬਈ ਜਹਾਨ ਤੇ,
ਹਰੀ ਸਿੰਘ ਨਲੂਏ ਪੰਜਾਬ ਦਾ 
ਜਾਕੇ ਝੰਡਾ ਲਹਿਰਾਇਆ ਅਫਗਾਨ ਤੇ,
ਬੀਂਬੜ੍ਹ ਦੇ ਸਤਨਾਮ ਮੱਟੂਆ
ਕੋਈ ਸਿੱਖ ਇਤਿਹਾਸ ਦਾ ਜਵਾਬ ਨਈ
ਸ਼ਹਿਦ ਨਾਲੋਂ ਮਿੱਠੀ ....
 
4.ਫਸਲਾਂ ਨੂੰ ਚੜ੍ਹੇ ਰੂਪ ਅੱਥਰਾ
ਖੇਤ ਸੋਨੇ ਰੰਗੀ ਫਸਲ ਨਾਲ ਭਰਜੇ,
ਝੂਮੇ ਕਣਕ ਸੁਹਾਗਣਾ ਦੇ ਨਖਰੇ
ਰੋਹਬ ਚੋਬਰਾਂ ਦੇ ਮੂਹਰੇ ਕਿਹੜਾ ਖੜ੍ਹਜੇ,
ਥੂੜਾਂ ਪੱਟਦੀਆਂ ਗਿੱਧੇ ਵਿੱਚ ਅੱਲੜ੍ਹਾਂ
ਪਾਉਣ ਬੋਲੀਆਂ ਤੇ ਭੰਗੜੇ ਨਵਾਬ ਬਈ
ਸਹਿਦ ਨਾਲੋਂ ਮਿੱਠੀ.....
 
5.ਵੈਣ ਪੈਣੇ ਕਹਿਰ ਦੀ ਮੌਤ ਤੇ  
ਛੰਦ ਖੁਸ਼ੀ ਤੇ ਸੁਹਾਗ ਦੀਆਂ ਘੋੜੀਆਂ,
ਸਿੱਠਣੀਆਂ ਹੇਰੇ ਜੰਝ ਬੰਨਣੀ
ਇਹਦੇ ਰੂਪ ਸਾਰੇ ਮਾਂ ਦੀਆਂ ਲੋਰੀਆਂ,
ਸੱਸੀ ਹਾਸ਼ਮ ਦੀ ਵਾਰਸ ਦੀ ਹੀਰ ਦੇ
ਮਿੱਠੇ ਮਿੱਠੇ ਧੁਨ ਛੇੜਦੀ ਰਬਾਬ ਬਈ
ਸ਼ਹਿਦ ਨਾਲੋਂ ਮਿੱਠੀ ਬੋਲੀ ਜਿਸਦੀ
ਉਹਨੂੰ ਆਖਦੇ ਨੇ ਰੰਗਲਾ ਪੰਜਾਬ ਬਈ
 
ਇੰਜੀ.ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ
9779708257
Have something to say? Post your comment