Monday, April 22, 2019
FOLLOW US ON

Poem

ਖਿੜਿਆ ਰਹੇ ਵੇ ਮੇਰੇ ਬਾਬਲ ਦਾ ਵਿਹੜਾ ਸਦਾ

March 29, 2019 09:53 PM

ਖਿੜਿਆ ਰਹੇ ਵੇ ਮੇਰੇ ਬਾਬਲ ਦਾ ਵਿਹੜਾ ਸਦਾ 

ਮੈਂ ਪਰਦੇਸਣ ਹੋਈ,
 ਬੇ ਬਾਬਲਾ ਮੈਂ ਪ੍ਰਦੇਸਣ ਹੋਈ, 
ਤੁਰਨ ਲੱਗੀ ਸੀ ਜਦੋਂ ਬਾਬਲ ਦੀਆਂ ਅੱਖਾਂ ਭਰੀਆਂ,
 ਅੰਮੜੀ ਦੇ ਗੱਲ ਲੱਗ ਰੋਈ ।
ਨੀੰ ਅੰਮੀੲੇ ਮੈਂ ਪਰਦੇਸਣ ਹੋਈ
 ਜੁਗਜੁਗ ਜਿਵੇਂ ਮੇਰੇ ਵੀਰ ਜਹਾਨ ਉੱਤੇ,
 ਵੀਰਾਂ ਨਾਲ ਹੁੰਦੀ ਸਰਦਾਰੀ ।
ਸਦਾ ਸਲਾਮਤ ਰੱਖੀਂ ਵੀਰਾਂ ਨੂੰ ਰੱਬਾ ਮੇਰੇ
 ਵੀਰਾਂ ਦੀ ਭੈਣ ਮੈਂ ਪਿਆਰੀ।
 ਰਿਸ਼ਤੇ ਜਹਾਨ ਉੱਤੇ ਲੱਖਾਂ ਹੋਣ ਭਾਵੇਂ ਲੋਕੋ ,
ਵੀਰਾਂ ਜਿਹਾ ਸਾਕ ਨਾ ਕੋਈ ।
ਖਿੜਿਆ ਰਹੇ ਵੇ ਮੇਰੇ ਬਾਬਲ ਦਾ ਵਿਹੜਾ ਸਦਾ,
 ਮੈਂ ਪਰਦੇਸਣ ਹੋਈ ।
ਬਾਬਲ ਦੇ ਵਿਹੜੇ ਵਿੱਚ ਖੇਡੀ ਮੈਂ ਦਿਨ ਰਾਤ,
 ਰੱਜ ਰੱਜ ਬਚਪਨ ਹੰਢਾਇਆ ਏ ।
 ਬਾਬਲ ਤੇਰੇ ਮਹਿਲਾਂ ਦੀਆਂ ਯਾਦਾਂ ਨੂੰ ਲੈ ਚੱਲੀ,
 ਦਿਲ ਮੇਰਾ ਭਰ ਆਇਆ ਏ।
 ਸਖੀਆਂ ਸਹੇਲੀਆਂ ਨਾਲ ਦਿਨ ਹੈ ਗੁਜ਼ਾਰੇ ਜਿਹੜੇ,
 ਬੁੱਕਲ ਚ ਯਾਦ ਸਮੋਈ।
 ਵੇ ਬਾਬਲਾ ਮੈਂ ਪ੍ਰਦੇਸ਼ਣ ਹੋਈ।
ਪਾਲ ਪੋਸ ਕੇ ਧੀਆਂ ਧਿਆਣੀਆਂ ਨੂੰ,
 ਦਿੱਤਾ ਪ੍ਰਦੇਸਾਂ ਵਿੱਚ ਤੋਰ।
 ਕਿਸ ਨੇ ਬਣਾਈ ਰੀਤ ਰੱਬਾਂ ਦੱਸ ਮੇਰਿਅਾ ਓੇਏ,
ਰਹਿੰਦਾ ਨਾ ਬਾਬਲ ਦਾ ਜ਼ੋਰ।
 ਬਾਬਲ ਦੇ ਬਾਗ ਦਾ ਮੈਂ ਫੁੱਲ ਸੀ ਅੱੰਮੀੲੇ ਨੀ ,
 ਤੋੜ ਲੈ ਚੱਲਿਆ ਹੈ ਕੋਈ । 
ਨੀ ਅੱੰਮੀਏ ਮੈਂ ਪਰਦੇਸਣ ਹੋਈ ।
ਪਰਵਿੰਦਰ ਦੀਆਂ  ਅੱਖਾਂ ਵਿੱਚ, ਹੰਝੂ ਨੇ ਵੱਗ ਤੁਰੇ।
 ਮਾਂ ਦੇ ਗਲ਼  ਲੱਗ  ਰੋਈ,
 ਨੀ ਅੰਮੀੇਏ ਮੈਂ ਪਰਦੇਸਣ ਹੋਈ।
 
ਪਰਵਿੰਦਰ ਕੌਰ ਰਸਨਹੇੜੀ
 ਨਿਊ ਜਨਤਾ ਨਗਰ ਲੁਧਿਆਣਾ  
 
Have something to say? Post your comment