Poem

ਦੋ ਰੂਪ

April 02, 2019 09:11 PM
ਦੋ ਰੂਪ
 
ਕਹਿਣ ਨੂੰ ਕੀ ਕਰਨਾ 
ਜਦ ਪਿਆਰ ਹੀ ਨਹੀਂ
ਤੇਰੇ ਦਿਲ ‘ਚ
ਓ ਸਜ਼ਾਵਾਂ ਹੀ ਨੇ
ਜੋ ਮਿੱਠੀਆਂ ਬਾਤਾਂ ਦੇ
ਰੂਪ ‘ਚ
ਮਿਲਦੀਆਂ ਨੇ
ਸਾਂਝੀ ਕਰਦੀ ਏ ਤੇਰੇ
ਦੋ ਰੂਪਾਂ ਦੀ ਵੰਡ ਨੂੰ
ਇੱਕ ਜੋ ਝੂਠ ਨੂੰ
ਸ਼ਿੰਗਾਰਦੀ ਏ
ਸੱਚ ਦਾ ਝੂਠਾ ਨਕਾਬ
ਪਾ ਕੇ
ਤੇ ਇੱਕ ਸੱਚ ਨੂੰ ਰਹਿੰਦੀ
ਲੁਕਾਉਂਦੀ ਏ
ਪਿਆਰ ਦਾ ਝੂਠਾ ਫ਼ਰੇਬ
ਕਰ ਕੇ
ਅਕਸਰ ਹੀ ਏ ਨਿਖਾਰਦੀ
ਰਹਿੰਦੀ ਏ ਵੰਡ
ਤੇਰੇ ਅੰਦਰ ਛੁਪੇ ਦੋ ਰੂਪਾਂ 
ਦੇ ਵਖਰੇਵਿਆਂ ਨੂੰ।
 
  ਸੰਦੀਪ ਕੌਰ ਚੀਮਾ
  ਧੀਰੋਵਾਲ,ਜਲੰਧਰ।
Have something to say? Post your comment