Monday, April 22, 2019
FOLLOW US ON

Poem

ਪੰਜਾਬੀ ਮਾਂ ਬੋਲੀ ਦੀ ਫਰਿਆਦ - ਪਰਵਿੰਦਰ ਕੌਰ ਰਸਨਹੇੜੀ

April 02, 2019 09:18 PM

    ਪੰਜਾਬੀ ਮਾਂ ਬੋਲੀ ਦੀ ਫਰਿਆਦ

 
ਉੱਠ ਜਵਾਨਾਂ ਸੁੱਤਿਆਂ 
               ਤੂੰ  ਅੱਖਾਂ ਨੂੰ ਲੈ ਖੋਲ, 
ਮੈਂ ਪੰਜਾਬੀ ਬੋਲਦੀ 
         ਮੇਰੇ ਮੁੱਕਦੇ ਪਏ ਨੇ ਬੋਲ ।
ਮੈਂ ਅੰਤ ਵੱਲ ਨੂੰ ਜਾ ਰਹੀ 
             ਮੇਰੇ ਬਾਰੇ ਕੁਝ ਵਿਚਾਰ ,
ਘੁਣ ਵਾਂਗ ਮੈਨੂੰ ਹੈ ਖਾ ਰਹੀ
             ਅੰਗਰੇਜ਼ੀ ਦੀ ਪਈ ਮਾਰ।
ਹਰ ਗੱਲ ਚ ਭੁੱਲ ਦੇ ਜਾ ਰਹੇ 
               ਅੰਗਰੇਜ਼ੀ ਰਹੇ ਨੇ ਬੋਲ,
 ਮੈਂ ਦੁਖਿਆਰੀ ਤਰਲੇ ਪਾੱਂਵਦੀ 
             ਮੇਰਾ ਕਦੇ ਤਾਂ ਵਰਕਾ ਫੋਲ ।
ਗੁਰੂ ਗ੍ਰੰਥ ਚ ਮੈਨੂੰ ਸਾਜਿਆ 
              ਗੁਰੂਆਂ ਨੇ ਦਿੱਤਾ ਮਾਣ, 
ਪਰ ਅੱਜ ਦੇ ਲੋਕਾਂ ਨੇ ਸਮਝ ਦੇ 
            ਅੰਗਰੇਜ਼ੀ ਬੋਲਣ ਵਿੱਚ ਸ਼ਾਨ।
ਮੈਂ ਪੰਜਾਬੀ ਬੋਲ ਦੀ  
         ਮੇਰੀ ਦਿਓ ਜਵਾਨੀ ਮੋੜ,
 ਮੈਂ ਹਾਂ ਤਰਲੇ ਪਾਂਵਦੀ  
            ਮੈਨੂੰ ਨਾ ਦਿਓ ਵਿਛੋੜ।
ਵੱਧ ਗਿਆ ਤਾਂ ਚੰਗਾ ਹੈ 
           ਪਰ ਮਾਂ ਬੋਲੀ ਨਾ ਵਿਸਾਰ ,
ਤੇਰਾ ਵਿਰਸਾ ਬਹੁਤ ਅਮੀਰ ਹੈ 
           ਪੰਜਾਬੀ ਵਿੱਚ ਤੂੰ ਗੱਲ ਚਿਤਾਰ ।
ਅੱਜ ਬੱਚੇ ਭੁੱਲ ਦੇ ਜਾ ਰਹੇ
                ਠੇਠ ਪੰਜਾਬੀ ਕੀ ,
ਮੈਂ ਵੇਖ ਹਾਲਤ ਨੂੰ ਆਪਣੇ
               ਰਹੀ ਘੁੱਟ ਸਬਰ ਦਾ ਪੀ ।
ਪਰਵਿੰਦਰ  ਤੂੰ ਹੀ ਜਾਗ ਜਾਂ 
               ਪੰਜਾਬੀ ਨੂੰ ਸ਼ਿੰਗਾਰ ,
ਪੰਜਾਬੀ ਪੜ੍ਹੀਏ ਲਿਖੀਏ ਬੋਲੀੇਏ
                ਕਰੀਏ ਇਸ ਦੇ ਉੱਤੇ ਵਿਚਾਰ ।
       
 (ਪਰਵਿੰਦਰ ਕੌਰ ਰਸਨਹੇੜੀ )
        ਨਿਊ ਜਨਤਾ ਨਗਰ ਲੁਧਿਆਣਾ
            ( ਫੋਨ 8196063335)
Have something to say? Post your comment