Sunday, June 16, 2019
FOLLOW US ON

Poem

ਸਿਰੇ ਲਾਈ ਏ ਕੰਮ ਜੀਹਨੂੰ ਹੱਥ ਪਾ ਲੀਏ//ਸੁਖਚੈਨ ਸਿੰਘ

April 06, 2019 09:27 PM
ਸਿਰੇ ਲਾਈ ਏ ਕੰਮ ਜੀਹਨੂੰ ਹੱਥ ਪਾ ਲੀਏ
ਆਪਣੇ ਆਪ ,ਚ, ਭਾਵੇਂ ਘਾਟਾ ਖਾ ਲੀਏ
ਪਾਣੀ ਦੇ ਵਹਿਣ ਵਿੱਚ ਤਰੇ ਰਹੀਦਾ
ਆਪਣੀ ਨਜ਼ਰ ਵਿੱਚ ਖਰੇ ਰਹੀਦਾ।
 
ਰੱਖ ਲਈਏ ਗੋਡਾ ਵੈਰੀ ਦੀ ਧੋਣ ਤੇ
ਸੁੱਟ ਦਈਏ ਚੱਕ ਕੀੜਿਆਂ ਦੇ ਭੌਣ ਤੇ
ਧੋਖੇਬਾਜ਼ ਬੰਦਿਆਂ ਤੋਂ ਪਰੇ ਰਹੀਦਾ
ਆਪਣੀ ਨਜ਼ਰ ਵਿੱਚ ਖਰੇ ਰਹੀਦਾ।
 
ਛੇੜੀਏ ਨਾ ਰਾਹੇ ਜਾਂਦੀ ਧੀਅ ਭੈਣ ਨੂੰ
ਰੱਖੀਏ ਨਾ ਗੱਲ ਮੂੰਹ ,ਚ, ਮਾੜੀ ਕਹਿਣ ਨੂੰ
ਸੱਚੇ ਦੀ ਕੁਚਿਹੀਰੀ ਤੋਂ ਡਰੇ ਰਹੀਦਾ
ਆਪਣੀ ਨਜ਼ਰ ਵਿੱਚ ਖਰੇ ਰਹੀਦਾ।
 
ਦੁਨੀਆਂ ਤਾਂ ਚੰਗਾ ਮਾੜਾ ਕਹਿੰਦੀ ਰਹਿੰਦੀ ਆ
ਨਵੀਆਂ ਹੀ ਧਾੜਾ ਬਣਾਉਦੀ  ਰਹਿੰਦੀ ਆ
ਸੁਖਚੈਨ,ਨਹੀਉਂ ਕਿਸੇ ਨਾਲ ਲੜੇ ਰਹੀਦਾ
ਆਪਣੀ ਨਜ਼ਰ ਵਿੱਚ ਖਰੇ ਰਹੀਦਾ।
ਸੁਖਚੈਨ ਸਿੰਘ
ਠੱਠੀ ਭਾਈ,(ਯੂ ਏ ਈ)
00971527632924
Have something to say? Post your comment