Poem

ਗੁਰੂਆਂ ਦੇ ਗੁਰੂ ਸਤਿਗੁਰੂ ਰਵਿਦਾਸ/ ਧਾਰਮਿਕ ਗੀਤ

April 07, 2019 07:41 PM
ਪਰਸ਼ੋਤਮ ਲਾਲ ਸਰੋਏ,

ਗੁਰੂਆਂ ਦੇ ਗੁਰੂ ਸਤਿਗੁਰੂ ਰਵਿਦਾਸ/ ਧਾਰਮਿਕ ਗੀਤ

ਭਾਵੇਂ ਗੁਰੂਆਂ ਦੇ ਗੁਰੂ, ਸਤਿਗੁਰੂ ਰਵਿਦਾਸ,
ਨੀਵੀਂ ਸੋਚ ਵਾਲੇ, ਉਨਾਂ ਤਾਈਂ ਨੀਵਾਂ ਕਹਿੰਦੇ ਰਹੇ,
ਸੱਚ ਕੋਲੋਂ ਦੂਰ ਤੇ ਮਨੁੱਖਤਾ ਦੇ ਵੈਰੀ ਸੀ ਜੋ,
ਸਾਰੇ ਦੇ ਹੀ ਸਾਰੇ, ਸਤਿਗੁਰਾਂ ਨਾਲ ਖਹਿੰਦੇ ਰਹੇ।
ਭਾਵੇਂ ਗੁਰੂਆਂ ਦੇ ਗੁਰੂ............................।

ਊਚ-ਨੀਚ ਵੰਡੀਆਂ ਵਿੱਚ ਫਸਿਆ ਜਹਾਨ ਸੀ,
ਏਕ ਹੀ ਪਿਤਾ ਹੈ, ਇਸ ਗੱਲੋਂ ਅਣਜਾਣ ਸੀ,
ਊਚ-ਨੀਚ ਪਾੜੇ, ਕਾਸ਼ੀ ਵਾਲੇ ਨੇ ਮਿਟਾਏ ਜੀ,
ਸਦੀਆਂ ਤੋਂ ਜ਼ਾਲਮਾਂ ਦਾ, ਜ਼ੁਲਮ ਹੀ ਸਹਿੰਦੇ ਰਹੇ।
ਭਾਵੇਂ ਗੁਰੂਆਂ ਦੇ ਗੁਰੂ............................।

ਰੱਬ ਦੀ ਪੂਜਾ ਦੇ ਉੱਤੇ, ਸਾਡਾ ਨ ਕੋਈ ਹੱਕ ਸੀ,
ਕਪਟੀਆਂ-ਜ਼ਾਲਮਾਂ ਦੀ,  ਮੈਲੀ ਹੋਈ ਅੱਖ ਸੀ,
ਨੀਚ ਮੰਨ ਸਾਨੂੰ, ਬੜਾ ਗਿਆ ਸੀ ਸਤਾਇਆ,
ਬਣ ਕੇ ਮਾਲਕ, ਸਾਨੂੰ ਟੁੱਟ-ਟੁੱਟ ਪੈਂਦੇ ਰਹੇ।
ਭਾਵੇਂ ਗੁਰੂਆਂ ਦੇ ਗੁਰੂ............................।

ਸਤਿਗੁਰਾਂ ਆ ਕੇ, ਜਦ ਕੌਤਕ ਰਚਾਏ ਜੀ,
ਅੰਬਰਾਂ ਤੋਂ ਦੇਵਤਿਆ ਵੀ, ਸੀਸ ਨਿਵਾਏ ਜੀ,
ਪਰਸ਼ੋਤਮ ਸਰੋਏ, ਗੁਰੂ ਚਰਨਾਂ ਵਿੱਚ ਆਏ ਸੀ ਜੋ,
ਉਨਾਂ ਦੇ ਹੰਕਾਰ ਵਾਲੇ, ਮਹਿਲ ਸਭ ਢਹਿੰਦੇ ਰਹੇ।
ਭਾਵੇਂ ਗੁਰੂਆਂ ਦੇ ਗੁਰੂ............................।

ਪਰਸ਼ੋਤਮ ਲਾਲ ਸਰੋਏ,
ਮੋਬਾ : 91-92175-44348

Have something to say? Post your comment