Sunday, June 16, 2019
FOLLOW US ON

Article

ਮਿੰਨੀ ਕਹਾਣੀ ' ਸੋਚ ਤੇ ਸ਼ਰਧਾ ' ਗੁਰਮੀਤ ਸਿੱਧੂ ਕਾਨੂੰਗੋ

April 07, 2019 10:29 PM


ਮਿੰਨੀ ਕਹਾਣੀ ' ਸੋਚ ਤੇ ਸ਼ਰਧਾ '
 

  ਮੈਨੂੰ ਮੇਰੇ ਦੋਸਤ ਦਾ ਫੋਨ ਆਇਆ ਮੈਂ ਬਾਹਰ ਚੱਲਿਆਂ ਹਾਂ ਤੂੰ ਮੇਰੇ ਸਾਥੀਆਂ ਦੀ ਮਦਦ ਕਰਨੀ ਅਸੀਂ ਸਾਰੇ ਧਾਰਮਿਕ ਸਥਾਨ ਤੇ ਆਪਣੇ ਪੁਰਖਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ  ਰਸ਼ਮਾ ਨਿਭਾਉਂਦੇ ਅਜੇ ਵੀ ਇਸ  ਜਮਾਨੇ ' ਚ   ਮਿੱਟੀ ਕੱਢਣ ਲਈ ਹਰ ਸਾਲ ਪਰਿਵਾਰਕ ਮੈਂਬਰਾਂ ਨਾਲ ਬਾਬੇ ਦੀ ਜਗ੍ਹਾ ' ਤੇ ਜਰੂਰ ਪਹੁੰਚਦੇ ਹਾਂ ।

ਮੈਂ ਞੀ ਸਰੋਵਰ ( ਜਿਸਨੂੰ ਇਹ ਆਪਣੀ ਭਾਸ਼ਾ  ' ਚ ਛੱਪੜੀ ਕਹਿੰਦੇ ਹਨ ) ਉਥੇ ਚਲਾ ਗਿਆ ਤੇ ਸੰਧੂ ਭਾਈਚਾਰੇ ਦੀ ਬਾਬੇ ਪ੍ਰਤੀ ਸ਼ਰਧਾ ਞੇਖ ਕੇ ਹੈਰਾਨ ਹੀ ਰਹਿ ਗਿਆ ਛੋਟੇ ਜਿਹੇ ਬੱਚਿਆਂ ਤੇ ਇਥੋਂ ਤੱਕ ਕਿ ਦਸਤਾਰਧਾਰੀ ਔਰਤਾਂ ਦੇ ਹੱਥਾਂ ਵਿੱਚ ਵੀ ਦੇਸੀ ਦਾਰੂ ਦੀਆਂ ਬੋਤਲਾਂ ਸਨ   ( ਬਾਬੇ ਦਾ  ਪ੍ਰਸ਼ਾਦ ) ਫੜਿਆ ਹੋਇਆ ਸੀ । ਜਿਸ ਬਾਰੇ ਪਿਛੋਕੜ ਇਤਿਹਾਸ ਕੁੱਝ ਵੀ ਨਹੀਂ ਦਸਦਾ ।

   ਫਿਰ ਧਾਰਮਿਕ ਪੰਡਾਲ ' ਚ ਢਾਡੀ ਜਥੇ ਵਲੋਂ ਹੇਲੀ ਦੀਆਂ ਵਾਰਾਂ ਗਾਈਆਂ ਜਾ ਰਹੀਆਂ ਸਨ ਜਿਹਨਾਂ ਤੋਂ ਬਾਬੇ ਕਾਲਾ ਮਾਹਿਰ ( ਅਸਲੀ ਨਾਂਅ ਮੈਜਲ
  ਪੁੱਤਰ ਸ਼੍ਰੀ ਬੋਘਾ ਸੰਧੂ ਜੱਟ ਪਿੰਡ ਮਰਾਣਾ ਨੇੜੇ ਸਰਹਾਲੀ ਜਿਲ੍ਹਾ ਸ਼੍ਰੀ  ਅੰਮ੍ਰਿਤਸਰ ਸਾਹਿਬ  )  ਬਾਰੇ ਜਾਣਕਾਰੀ ਲੈਣ ਦੀ ਲੋੜ ਸਮਝੀ । ਪਰ ਉਸ ਸਟੇਜ ਤੋਂ ਪੈਸੇ ਦੀ ਅਰਦਾਸ ਕਰਵਾਕੇ ਆਪਣੀਆਂ ਲੋੜਾਂ ਹੀ ਪੂਰੀਆਂ ਕਰਨ ਦੀ ਬੇਨਤੀ ਕੀਤੀ ਜਾ ਰਹੀ ਸੀ । ਕੋਈ ਡਾਕਟਰੀ, ਆਈਲੈਟਸ, ਅਫਸਰਸ਼ਾਹੀ  , ਜੱਜਾਂ ਦੀਆਂ ਅਹੁਦੇਦਾਰੀਆ 100 -100 500 -500 ਰੁਪਏ ' ਚ ਅਰਦਾਸ ਕਰਵਾਕੇ ਹਾਸਲ ਕਰ ਰਿਹਾ ਸੀ ।
  ਮੈਂ ਜੋ ਬਾਬੇ ਦੀ ਮਹਿਮਾ ਸੁਨਣ ਲਈ ਗਿਆ ਸੀ ਸੋਚਣ ਲਈ ਮਜਬੂਰ ਹੋ ਗਿਆ ਇਥੇ ਸ਼ਰਧਾ ਨਾਲੋਂ ਵੱਧ ਆਪਣੀਆਂ ਲੋੜਾਂ ਦੀ ਪੂਰਤੀ ਦਾ ਜ਼ਿਆਦਾ ਰੁਝਾਨ ਹੈ।

ਗੁਰਮੀਤ ਸਿੱਧੂ ਕਾਨੂੰਗੋ ਗਲੀ ਨੰਬਰ 11 ਸੱਜੇ ਡੋਗਰ ਬਸਤੀ ਫਰੀਦਕੋਟ ਫਰੀਦਕੋਟ
81465 93089

Have something to say? Post your comment