Monday, April 22, 2019
FOLLOW US ON

Poem

ਮੈਂ ਦੱਸਦਾ ਹਾਂ

April 08, 2019 08:25 PM
ਮੈਂ ਦੱਸਦਾ ਹਾਂ,
ਥੋਨੂੰ ਮੇਰੇ ਬਾਰੇ,
ਮੈਂਨੂੰ ਦਬਾਓਂਣ ਲਈ,
ਕੀ ਕੁੱਝ ਹੁੰਦਾ,
ਡਰਾਇਆ ਧਮਕਾਇਆ ਜਾਂਦਾ,
ਗਲਾ ਨੱਪਿਆ ਜਾਂਦਾ,
ਮੈਂ ਇਕੱਲਾ ਹੁੰਦਾ,
ਪਰ ਵਿਰੋਧੀ ਵਾਹਲੇ,
ਮੈਂਨੂੰ ਨੀਵਾਂ ਵਿਖਾਓਂਣ,
ਲਈ ਜੋਰ ਲਾਓਂਦੇ,
ਮੇਰੇ ਤੇ ਚੱਲਣ,
ਵਾਲੇ ਬੁੱਧੀਜੀਵੀ ਵੀ,
ਮੇਰੇ ਦੁਸਮਣ ਬਣੇ,
ਪਤਾ ਨਹੀਂ ਕਿਓ,
ਮੈਂਨੂੰ ਵੇਖਣਾ ਨਾ,
ਚਾਹੁੰਦੇ ਨੇ ਬਹੁਤੇ,
ਇਕੱਲੇ ਨੂੰ ਦਬਾਓਂਣ,
ਲਈ ਬਹੁਤ ਤਾਕਤਾਂ,
ਪਰ ਆਖਿਰ ਜਿੱਤ,
ਮੇਰੀ ਹੀ ਹੋਵੇਗੀ,
ਦੱਸ ਦੇਵਾਂ ਥੋਨੂੰ,
ਮੈਂ ਸੱਚ ਬੋਲਦਾ,
ਮੇਰਾ ਵੈਰੀ ਝੂਠ,
ਓਹਦੇ ਦੋਸਤ ਲੋਕ,
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ।
 
Have something to say? Post your comment