Sunday, June 16, 2019
FOLLOW US ON

Article

ਬਾਤਾਂ ਵਿਰਸੇ ਦੀਆਂ ਟਰਨ--- ਟਰਨ--- ਟਰਨ--- ਬਾਬੂ ਜੀ ਪੰਦਰਾਂ ਨੰਬਰ ਦੇਣਾਂ---

April 09, 2019 08:44 PM

ਬਾਤਾਂ ਵਿਰਸੇ ਦੀਆਂ
ਟਰਨ--- ਟਰਨ--- ਟਰਨ--- ਬਾਬੂ ਜੀ ਪੰਦਰਾਂ ਨੰਬਰ ਦੇਣਾਂ---
ਸੰਚਾਰ ਵਿਭਾਗ ਦੀਆਂ ਇਹ ਗੱਲਾਂ ਬਹੁਤ ਦੋਸਤਾਂ ਨੂੰ ਯਾਦ ਹੋਣਗੀਆਂ,ਜਦ ਐਕਸਚੇਂਜ ਤੋਂ ਮੰਗ ਕੇ ਨੰਬਰ ਲਈਦਾ ਸੀ ਤੇ ਫਿਰ ਗੱਲ ਹੋਇਆ ਕਰਦੀ ਸੀ। ਬਾਅਦ ਵਿਚ ਟੈਲੀਫੋਨ ਤਾਂ ਬੇਸ਼ੱਕ ਨੰਬਰ ਘੁੰਮਾ ਕੇ ਮਿਲਾਉਣ ਵਾਲੇ ਆਮ ਹੀ ਆ ਗੲੇ ਸਨ,ਪਰ ਸਿਸਟਮ ਕਾਫੀ ਦੇਰ ਓਹੋ ਹੀ ਚਲਦਾ ਰਿਹਾ ਸੀ ਭਾਵ ਮੰਗ ਕੇ ਨੰਬਰ ਲੈਣਾ ਤੇ ਗੱਲ ਕਰਨੀ ਕੲੀ ਕੲੀ ਵਾਰ ਤਾਂ ਐਕਸਚੇਂਜ ਵਾਲੇ ਬਾਬੂ ਜੀ ਚਾਹੇ ਪੀਂਦੇ ਕਰਕੇ ਕਰੈਡਲ ਤੋਂ ਰਸੀਵਰ ਚੱਕਦੇ ਹੀ ਨਹੀਂ ਸਨ ਤੇ ਬਹੁਤ ਜ਼ਰੂਰੀ ਕੰਮ ਅਧੂਰੇ ਹੀ ਰਹਿ ਜਾਇਆ ਕਰਦੇ ਸਨ।
ਕੁੱਝ ਸਮੇਂ ਬਾਅਦ ਨੰਬਰ ਘੁੰਮਾ ਕੇ ਮਿਲਾਉਣ ਦਾ ਰਿਵਾਜ ਚਾਲੂ ਹੋਇਆ ਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਕਿ ਬਾਬੂਆਂ ਦੀ ਮਰਜੀ ਤੋਂ ਬਿਨਾਂ ਅਸੀਂ ਆਪਣੀ ਮਰਜ਼ੀ ਨਾਲ ਜਦੋਂ ਮਰਜ਼ੀ ਜਿਥੇ ਮਰਜੀ ਗੱਲ ਕਰ ਸਕਦੇ ਹਾਂ। ਇਹੇ ਸਿਸਟਮ ਰੇਲਵੇ ਸਟੇਸ਼ਨਾਂ ਤੇ ਵੀ ਰਿਹਾ ਹੈ, ਬੇਸ਼ੱਕ ਉਨਾਂ ਦਾ ਸਿਸਟਮ ਆਪਣੇ ਆਪ ਅਲੱਗ ਕਿਸਮ ਦਾ ਸੀ ਭਾਵ ਆਪਣੇ ਮਹਿਕਮੇ ਤੱਕ ਹੀ ਸੀਮਤ ਸੀ,ਪਰ ਕਰੈਡਲ ਦੇ ਇਕ ਸਾਈਡ ਤੇ ਇੱਕ ਖਾਸ ਕਿਸਮ ਦੀ ਫਿਰਕੀ ਲੱਗੀ ਹੁੰਦੀ ਸੀ ਜਿਸ ਨੂੰ ਘੁਮਾਏ ਤੋਂ ਹੀ ਅੱਗੇ ਰਿੰਗ ਪਾਸ ਹੁੰਦੀ ਸੀ,ਭਾਵ ਅੱਗਿਉਂ ਜਵਾਬ ਮਿਲਦਾ ਸੀ। ਇਹੇ ਹੀ ਹਾਲ ਕੁੱਝ ਚਿੱਠੀ ਪੱਤਰੀ ਦਾ ਵੀ ਰਿਹਾ ਹੈ, ਆਪ ਕਹਾਵਤ ਵੀ ਸੀ ਕਿ ਪੰਜਾਹ ਮੀਲ ਦਾ ਸਫਰ ਤਹਿ ਕਰਨ ਲੲੀ ਛੇ ਛੇ ਮਹੀਨੇ ਆਮ ਹੀ ਚਿੱਠੀ ਨੂੰ ਲੱਗ ਜਾਇਆ ਕਰਦੇ ਸਨ। ਹੌਲੀ-ਹੌਲੀ ਸਮੇਂ ਦੇ ਬਦਲਾਅ ਨਾਲ ਅਸੀਂ ਬਹੁਤ ਤਰੱਕੀ ਕਰ ਲਈ ਹੈ, ਓਦੋਂ ਹੀ ਇਨਾਂ ਗੀਤਾਂ ਦਾ ਵੀ ਬੋਲ ਬਾਲਾ ਰਿਹਾ ਹੈ“ਖੇਤੋਂ ਘਰ ਨੂੰ ਲਵਾ ਦੇ ਟੈਲੀਫੋਨ ਹਾਣੀਆਂ“ਸੋ ਦੋਸਤੋ ਸਮੇਂ ਕਦੇ ਇੱਕੋ ਜਿਹੇ ਨਹੀਂ ਰਹਿੰਦੇ, ਤਰੱਕੀ ਕੁਦਰਤ ਦਾ ਨਿਯਮ ਹੈ ਜੋ ਬਹੁਤ ਤੇਜ਼ੀ ਨਾਲ ਹੋ ਰਹੀ ਹੈ। ਅਜੋਕੀ ਪੀੜੀ ਨੂੰ ਇਹ ਸੱਭ ਗੱਲਾਂ ਫਾਲਤੂ ਤੇ ਮਿਥਿਹਾਸ ਹੀ ਲੱਗਦੀਆਂ ਨੇ,ਜਦ ਕਿ ਸਾਰੇ ਸਮਿਆਂ ਨੂੰ ਆਪਾਂ ਭਾਵ ਵਡੇਰੀ ਉਮਰ ਵਾਲਿਆਂ ਨੇ ਆਪਣੇ ਹੱਡਾਂ ਤੇ ਹੰਢਾਇਆ ਹੈ। ਹੁਣ ਇਹ ਟੈਲੀਫੋਨ ਬੀਤੇ ਦੀਆਂ ਬਾਤਾਂ ਹੋ ਕੇ ਰਹਿ ਗੲੇ ਨੇ,ਜਦ ਕਿਧਰੇ ਕਿਸੇ ਅਜਾਇਬ ਘਰ ਵਿੱਚ ਜਾਂ ਕਿਸੇ ਮਿਊਜ਼ਿਕ ਵਿੱਚ ਛੋਟੇ ਬੱਚਿਆਂ ਨਾਲ ਜਾਈਦਾ ਹੈ ਤਾਂ ਕੲੀ ਕੲੀ ਥਾਵਾਂ ਤੇ ਐਸੇ ਪੁਰਾਣੇ ਕਿਸਮ ਦੇ ਟੈਲੀਫੋਨ ਸਜਾ ਕੇ ਰੱਖੇ ਹੁੰਦੇ ਨੇ ਜਿਨਾਂ ਨੂੰ ਵੇਖ ਕੇ ਸਾਡੀ ਅਜੋਕੀ ਪੀੜੀ ਇਹ ਜ਼ਰੂਰੀ ਪੁੱਛਦੀ ਹੈ ਕਿ ਪਾਪਾ ਜੀ ਜਾਂ ਦਾਦੂ ਜੀ ਇਹ ਕੀ ਹੈ? ਕਿਉਂਕਿ ਉਨਾਂ ਨੇ ਕਦੇ ਇਨਾਂ ਦੇ ਦਰਸ਼ਨ ਈ ਨਹੀਂ ਕੀਤੇ ਵਰਤੋਂ ਕਰਨ ਵਾਲੀ ਗੱਲ ਤਾਂ ਬਹੁਤ ਦੂਰ ਦੀ ਹੈ।
ਸੋ ਦੋਸਤੋ ਗੱਲ ਤਾਂ ਸਮੇਂ ਸਮੇਂ ਦੀ ਹੈ ਅੱਜ ਸਾਡੇ ਬਿਲਕੁਲ ਛੋਟੇ ਬੱਚਿਆਂ ਦੇ ਹੱਥਾਂ ਵਿੱਚ ਅਸੀਂ ਬੜੇ ਮਾਣ ਨਾਲ ਮੋਬਾਇਲ ਫੋਨ ਫੜਾਏ ਹੋਏ ਨੇ, ਜਿਨਾਂ ਦੇ ਅਤਿਅੰਤ ਘਾਤਕ ਨਤੀਜੇ ਜਲਦੀ ਹੀ ਸਾਹਮਣੇ ਆਉਣ ਵਾਲੇ ਨੇ। ਬਹੁਤਿਆਂ ਦੋਸਤਾਂ ਮਿੱਤਰਾਂ ਨੂੰ ਤਾਂ ਇਨਾਂ ਬੇ ਲੋੜੇ ਫੜਾਏ ਮੋਬਾਇਲਾ ਦੇ ਨਤੀਜਿਆਂ ਦਾ ਪਤਾ ਲੱਗ ਚੁੱਕਾ ਹੈ ਭਾਵ ਛੋਟੇ ਛੋਟੇ ਬੱਚਿਆਂ ਦੇ ਅੱਖਾਂ ਤੇ ਐਨਕਾਂ ਲੱਗ ਚੁੱਕੀਆਂ ਨੇ, ਪਰ ਹੁਣ ਬਹੁਤ ਸਮਾਂ ਬੀਤ ਚੁੱਕਾ ਹੈ, ਵਾਪਸ ਮੁੜਨਾ ਔਖਾ ਹੈ,ਸਾਡੀ ਅਜੋਕੀ ਪੀੜੀ ਕਹਿਣੇ ਤੋਂ ਬਾਹਰ ਹੋ ਰਹੀ ਹੈ।
ਪਰ ਕਦੇ ਉਪਰੋਕਤ ਸਮੇਂ ਰਹੇ ਨੇ।ਹੁਣ ਇਹ ਗੱਲਾਂ ਬੀਤੇ ਦੀਆਂ ਬਾਤਾਂ ਹੋ ਕੇ ਰਹਿ ਗਈਆਂ ਨੇ।

ਜਸਵੀਰ ਸ਼ਰਮਾਂ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ
94176 22046  

Have something to say? Post your comment