Monday, April 22, 2019
FOLLOW US ON

Poem

ਨਾ ਓਏ ਐਂਵੇ ਜਖਮ ਚੇੜ

April 09, 2019 08:45 PM
ਨਾ ਓਏ ਐਂਵੇ ਜਖਮ ਚੇੜ,
ਕਹਿ  ਸਾਨੂੰ ਕੋਟੇ ਵਾਲੇ ਤੂੰ,
ਬਹੁਤ ਹੀ ਸਾਰੇ ਤਾਂ ਹੱਕ,
ਬੱਲਿਆ ਸਾਡੇ ਖਾ ਲਏ ਤੂੰ,
 
ਮੁੱਛ ਮਰੋੜੇ ਖੜ ਮੋੜਾਂ,
ਚਿੱਟਾ ਪਾ ਕੇ ਪਹਿਰਾਵਾ,
ਵਹਿੜੇ ਵਾਲੇ ਕਹਿ ਹੱਸਦਾ,
ਵੇਖਿਆ ਹੈ ਤੈਂਨੂੰ ਭਰਾਵਾ,
 
ਰੱਜਾ ਪੁੱਜਾ ਟੀਟਣੇ ਮਾਰੇ,
ਕਿਓਂ ਸਰਮਾਂ ਨੂੰ ਲਾਹੇਂ,
ਕੰਮ ਕਰਦੇ ਨੂੰ ਸੰਗ ਲੱਗੇ,
ਵਿਚਾਰਾ ਪਿਓ ਫਿਰ ਲੱਗੇ ਫਾਹੇ,
 
ਹੰਕਾਰ ਨਾ ਕਰ ਮਿੱਤਰ ਤੂੰ,
ਇਹ ਇੱਕ ਦਿਨ ਢਲ ਜਾਣਾ,
ਤੇਰੀ ਕਿਸੇ ਪੀੜੀ ਨੇ ਤਾਂ,
ਵਿੱਚ ਮਜਦੂਰਾਂ ਦੇ ਰਲ ਜਾਣਾ,,
 
ਕਿਓਂ ਕੇ ਫੋਕੀ ਸੋਹਰਤ ਤੇਰੀ,
ਆਖਿਰ ਕਿਸੇ ਦਿਨ ਨੰਗ ਕਰੂ,
ਤੂੰ ਗੁਜਾਰੀ ਮੌਜ ਮਸਤੀ ਵਿੱਚ,
ਤੇਰੀ ਔਲਾਦ ਨੂੰ ਤੰਗ ਕਰੂ,
 
ਤਿੰਨ ਸੋ ਕਮਾਓਂਣ ਵਾਲਾ ਕਿਰਤੀ,
ਕਿਵੇਂ ਆ ਚੁੱਲਾ ਆਪਣਾ ਚਲਾਓਂਦਾ,,
ਤੇਰਾ ਦਸ ਕਿੱਲਿਆਂ ਨਾਲ ਨਾ ਸਰੇ,
ਸੋਚ ਇੱਕ ਕਮਾਊ ਕਿਵੇਂ ਜਿਓਂਦਾ,
 
ਮੱਖਣ ਸ਼ੇਰੋਂ ਵਾਲਾ ਆਖੇ ਤੈਂਨੂੰ,
ਕਦੇ ਬਹਿ ਕੇ ਵਿਚਾਰੀਂ ਮਿੱਤਰਾ,
ਬਿਨ ਛੱਤ, ਲੀਰਾਂ ਤਨ ਤੇ
ਓਹਨਾਂ ਵੱਲ ਝਾਤੀ ਮਾਰੀ ਮਿਤਰਾ,,
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ।
ਸੰਪਰਕ 98787-98726
Have something to say? Post your comment