Monday, April 22, 2019
FOLLOW US ON

Poem

ਮੇਰੇ ਭੈਣੋ ਅਤੇ ਭਾਈਓ

April 09, 2019 08:49 PM
ਮੇਰੇ ਭੈਣੋ ਅਤੇ ਭਾਈਓ,
ਬਜੁਰਗੋ ਬੀਬੀਓ ਤੇ ਮਾਈਓ,
ਵਿਗੜੇ ਤਿਗੜੇ ਸਭ ਨਿਆਣਿਓ,
ਸੱਥਾਂ ਵਿੱਚ ਬੈਠੇ ਸਿਆਣਿਓ,
 
ਥੋਨੂੰ ਇੱਕ ਗੱਲ ਸੁਣਾਵਾਂ,
ਵਾਹਲੇ ਕੀ ਕੰਨ ਖਾਵਾਂ
ਮੈਂ ਪੁੱਛਾ ਦੇਣ ਵਾਲਾ,
ਹੁਣ ਫਿਰ ਬਾਬਾ ਬਣੂਗਾ,
 
ਨਾ ਕੋਈ ਧਾਗਾ  ਤਵੀਤ,
ਚਲਾਓਂਣੀ ਨਾ ਪੁੱਠੀ ਰੀਤ,
ਨਾ ਕੋਈ ਰੱਪਾ ਰੌਲਾ,
ਨਾ ਪਾਓਂਣਾ ਕੋਈ ਥੌਲਾ,
 
ਨਾ ਬਣਨਾ ਆਪਾਂ ਨਵਾਬ,
ਨਾ ਚੱਲੂ ਮੀਟ ਸਰਾਬ,
ਨਾ ਰਹਿਣਾ ਆਪਾਂ ਮਸਤੇ,
ਨਾ ਟੂਣੇ ਵਿੱਚ ਚੁਰੱਸਤੇ,
 
ਥੋਡੇ ਹੋਣਗੇ ਕੰਮ ਪੂਰੇ,
ਨਾ ਰਹਿਣੇ ਕੋਈ ਅਧੂਰੇ,
ਭਜਾਵਾਂਗੇ ਦੂਰ ਸਭ ਪਰੇਤ,
ਦਿਓ ਮੈਂਨੂੰ ਸਭ ਭੇਤ,
 
ਨਾ ਵਿਖਾਵਾਂ ਕੋਈ ਕਰਨੀਆਂ,
ਨਾ ਪੈਣ ਚੌਕੀਆਂ ਭਰਨੀਆਂ,
ਨਾ ਮੈਂ ਐਵੇ ਲੜਾਵਾਂ,
ਵੱਖਰਾ ਹੋਊ ਆਪਣਾ ਚੜਾਵਾ,
 
ਦਿਓ ਕਣਕ ਦੇ ਦਾਣੇ,
ਨਾਲੇ ਦਿਓ ਲੀੜੇ ਪੁਰਾਣੇ,
ਦਿਓ ਰਸੋਈ ਦਾ ਸਮਾਨ,
ਪੈਸੇ ਵੀ ਦੇਵੇ ਚਾਹਵਾਨ,
 
ਲੈਣਾ ਕੁੱਝ ਨਾ ਮੰਗਕੇ,
ਤੁਸੀਂ ਬੈਠਿਓ ਨਾ ਸੰਗਕੇ,
ਪੈੱਨ ਪੈਨਸਿਲਾਂ ਕਾਪੀਆਂ,
ਦਿਓ ਵੇਲਣੇ ਫੂਕਣੀ ਥਾਪੀਆਂ,
 
ਚੰਗੇ ਕੰਮ ਲਾਓ ਅਕਲਾਂ,
ਦਿਓ ਜੁਤੀਆਂ ਤੇ ਚੱਪਲਾਂ,
ਰੱਖਿਓ ਕੰਮ ਕਰਕੇ ਤੇਜ,
ਆਓਂਣ ਪੁਰਾਣੀਆਂ ਕੁਰਸੀਆਂ ਮੇਜ,
 
ਨਾ ਲੈਣਾ ਆਪਾਂ ਤਾਜ,
ਸੇਵਾ ਰੋਗੀ ਨੂੰ ਇਲਾਜ,
ਹੋਰ ਕਿਸ ਕੰਮ ਪੜ੍ਹਾਈਆਂ,
ਵੰਡਾਵਾਂਗਾ ਲੌੜਵੰਦਾਂ ਨੂੰ ਦਵਾਈਆਂ,
 
ਨਾ ਕੋਈ ਬਾਲਣੀਆਂ ਮਿਸਾਲਾਂ ,
ਚੱਲਣੀਆਂ ਨਾ ਟੇਡੀਆਂ ਚਾਲਾਂ,
ਮੱਦਦ ਮਰਦੇ ਜੋ ਇਨਸਾਨ,
ਦੁਖੀ ਜਿੰਨਾਂ ਦੀ ਜਾਨ,
 
ਰੋਟੀ ਮੁਸਕਿਲ ਜਿੱਥੇ ਪੱਕੇ,
ਜੋ ਖਾਣ ਮਜਬੂਰ ਧੱਕੇ,
ਓਹਨਾਂ ਨੂੰ ਭੋਜਨ ਮੁਹੱਈਆ,
ਹੋਰ ਵੀ ਗੱਲਾਂ ਰਹੀਆਂ,
 
ਨਾ ਗੱਲ ਕਰਮਾਂ ਦੀ,
ਨਾ ਵਹਿਮਾਂ ਭਰਮਾਂ ਦੀ,
ਨਾ ਬਲੀ ਡੰਗਰਾਂ ਦੀ,
ਨਾ ਲੋੜ ਲੰਗਰਾਂ ਦੀ,
 
ਪਿੰਡ ਸ਼ੇਰੋਂ  ਛੋਟਾ ਡੇਰਾ,
ਮੱਖਣ ਨਾਮ ਚੱਲੂ ਮੇਰਾ,
ਮਾਤ ਪਾਵਾਂਗੇ ਵੱਡੀ ਸੋਚਾਂ ਨੂੰ,
ਸੋਚਣ ਲਾਵਾਂਗੇ ਲੋਕਾਂ ਨੂੰ,
ਮੈਂ ਪੁੱਛਾ ਦੇਣ ਵਾਲਾ,
ਹੁਣ ਫਿਰ ਬਾਬਾ ਬਣੂਗਾ,
ਮੱਖਣ ਸ਼ੇਰੋਂ ਵਾਲਾ ,
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ।
ਸੰਪਰਕ 98787-98726
Have something to say? Post your comment