Monday, April 22, 2019
FOLLOW US ON

Article

ਫੀਲਿਗ ਰਿਕਾਰਡਜ਼ ਮਿਊਜ਼ਿਕ ਕੰਪਨੀ ਤੇ ਬਾਲੀ ਬੱਸੀਆ ਦੀ ਪੇਸ਼ਕਸ਼ ਹੇਠ ਰਿਲੀਜ਼

April 09, 2019 08:58 PM

ਫੀਲਿਗ ਰਿਕਾਰਡਜ਼ ਮਿਊਜ਼ਿਕ ਕੰਪਨੀ ਤੇ ਬਾਲੀ ਬੱਸੀਆ ਦੀ ਪੇਸ਼ਕਸ਼ ਹੇਠ ਰਿਲੀਜ਼
ਗਾਇਕਾ ਅਮਨ ਅੰਜੂ ਦਾ ਟਰੈਕ “ਜੱਟੀ“ ਅੱਜ (੧੦ ਅਪ੍ਰੈਲ) ਹੋਵੇਗਾ ਰਿਲੀਜ਼
ਬਠਿੰਡਾ (ਗੁਰਬਾਜ ਗਿੱਲ) –ਪੰਜਾਬੀ ਗਾਇਕੀ ਖੇਤਰ ਵਿੱਚ ਆਪਣੀ ਬੁਲੰਦ ਅਵਾਜ਼ ਨਾਲ ਵਿਲੱਖਣ ਪਹਿਚਾਣ ਬਣਾਉਣ ਵਾਲੀ ਗਾਇਕਾ ਅਮਨ ਅੰਜੂ ਦਾ ਨਵਾਂ ਟਰੈਕ “ਜੱਟੀ“, ਫੀਲਿਗ ਰਿਕਾਰਡਜ਼ ਮਿਊਜ਼ਿਕ ਕੰਪਨੀ ਤੇ ਬਾਲੀ ਬੱਸੀਆ ਜੀ ਦੀ ਪੇਸ਼ਕਸ਼ ਹੇਠ ਅੱਜ ਦਸ ਅਪ੍ਰੈਲ ਨੂੰ ਬੜੇ ਵੱਡੇ ਪੱਧਰ 'ਤੇ ਰਿਲੀਜ਼ ਕੀਤਾ ਜਵੇਗਾ। ਬਾਲੀ ਬੱਸੀਆ ਅਤੇ ਵੀਰਪਾਲ ਛੀਨੀਵਾਲ ਜੀ ਨੇ ਇਸ ਟਰੈਕ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਗੀਤ ਦੇ ਬਹੁਤ ਹੀ ਖੂਬਸੂਰਤ ਜਿਹੇ ਲਿਖੇ ਸ਼ਬਦਾਂ ਨੂੰ ਸੰਗੀਤਕਾਰ ਮਨੀ ਬਚਨ ਨੇ ਸੰਗੀਤ-ਬੱਧ ਕਰਿਆ ਹੈ। ਸਰਬਜੋਤ ਸੈਨੀ, ਦਰਸਨ ਬੁੱਟਰ ਯੂ. ਐਸ. ਏ. ਅਤੇ ਚਮਕੌਰ ਧਾਲੀਵਾਲ ਯੂ. ਐਸ. ਏ. ਦੇ ਵਿਸ਼ੇਸ਼ ਸਹਿਯੋਗ ਨਾਲ ਤਿਆਰ ਕੀਤੇ ਇਸ ਟਰੈਕ ਨੂੰ ਫੀਲਿਗ ਰਿਕਾਰਡਜ਼ ਮਿਊਜ਼ਿਕ ਕੰਪਨੀ ਵੱਲੋਂ ਆਪਣੇ ਯੂ-ਟਿਊਬ ਚੈਨਲ ਅਤੇ ਸ਼ੋਸ਼ਲ ਸਾਈਟਾਂ 'ਤੇ ਅੱਪਲੋਡ ਕੀਤਾ ਜਾਵੇਗਾ।

Have something to say? Post your comment