Article

ਵਿਸਾਖੀ ਖਾਲਸੇ ਦਾ ਸਾਜਨਾ ਦਿਵਸ//ਪਰਮ ਜੀਤ ਕੌਰ ਸੋਢੀ

April 09, 2019 09:18 PM

ਵਿਸਾਖੀ ਖਾਲਸੇ ਦਾ ਸਾਜਨਾ ਦਿਵਸ।
ਵਿਸਾਖੀ ਸਿੱਖਾ ਦਾ ਪਵਿੱਤਰ ਤਿਉਹਾਰ ਅਤੇ ਖਾਲਸੇ ਦਾ ਸਾਜਨਾ ਦਿਵਸ ਵਜੋ ਮਨਾਇਆ ਜਾਣ ਵਾਲਾ ਤਿਉਹਾਰ ਹੈ ਜੀ।ਇਸੇ ਲਈ ਇਹ ਸਿੱਖ ਕੌਮ ਦਾ ਸਭ ਤੋ ਹਰਮਨ ਪਿਆਰਾ ਤਿਉਹਾਰ ਹੈ ਜੀ।ਵਿਸਾਖੀ ਵੇਲੇ ਆਪਣੀ ਕਣਕ ਦੀ ਫਸਲ ਵੀ ਪੱਕ ਕੇ ਸੋਨੇ ਰੰਗੀ ਹੋ ਜਾਦੀ ਹੈ ਜੀ ਤੇ ਕਣਕ ਦੀ ਫਸਲ ਨੂੰ ਵੇਖ ਜੱਟ ਵੀ ਝੂਮ ਉਠਦਾ ਹੈ ਕਿਉਕਿ ਘਰ ਫਸਲ ਦੇ ਆਉਣ ਦਾ ਚਾਅ ਵੀ ਵਿਸਾਖ ਦੇ ਮਹੀਨੇ ਨਾਲ ਹੀ ਸੰਬਧ ਰੱਖਦਾ ਹੈ ਜੀ।ਖਾਲਸਾ ਪੰਥ ਇਸ ਤਿਉਹਾਰ ਨੂੰ ਮਨਾਉਣ ਲਈ ਕਾਫੀ ਉਤਸਾਹਿਤ ਹੁੰਦਾ ਹੈ ਜੀ।ਤੇ ਇਸ ਪੱਵਿਤਰ ਦਿਹਾੜੇ ਤੇ ਜਿਆਦਾਤਰ ਲੋਕ ਤਖਤ ਸ੍ਰੀ ਦਮਦਮਾ ਸਾਹਿਬ ਜੀ ਜਾਣਾ ਪਸੰਦ ਕਰਦੇ ਹਨ।ਕਿਉਕਿ ਵਿਸਾਖੀ ਵਾਲੇ ਦਿਨ ਧੰਨ,ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਣਾ ਕੀਤੀ ਸੀ।੧੬੯੯ ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ  ਜੀ ਨੇਆਨੰਦਪੁਰ ਸਾਹਿਬ ਵਿਖੇ ਹੋਏ ਵਿਸ਼ਾਲ ਇਕੱਠ ਵਿੱਚ ਇੱਕ ਕੌਤਿਕ ਵਰਤਾਇਆ ਸੀ।ਕੀਰਤਨ ਦੀ ਸਮਾਪਤੀ ਤੋ ਬਾਅਦ ਗੁਰੂ ਜੀ ਹੱਥ ਵਿੱਚ ਨੰਗੀ ਸ਼ਮਸੀਰ ਲੈ ਕੇ ਆਏ ਤੇ ਪੰਜ ਸਿਰਾ ਦੀ ਮੰਗ ਕੀਤੀ।ਸੰਗਤ ਦੇ ਭਾਰੀ ਇਕੱਠ ਵਿੱਚੋ ਪੰਜ ਸਿੱਖ ਨਿੱਤਰੇ ਜਿੰਨਾ ਨੂੰ ਗੁਰੂ ਜੀ ਨੇ ਅੰਮ੍ਰਿਤ ਛਕਾ ਕੇ ਸਿੰਘ ਸਾਜਿਆ ਤੇ ਪੰਜ ਪਿਆਰਿਆ ਦਾ ਖਿਤਾਬ ਦਿੱਤਾ।ਫਿਰ ਆਪ ਗੁਰੂ ਜੀ ਨੇ ਉਨੰਾ ਪੰਜ ਪਿਆਰਿਆ ਤੋ ਅਮ੍ਿਰਤ ਛਕਿਆ ਤੇ ਗੋਬਿੰਦ ਰਾਏ ਤੋ ਗੋਬਿੰਦ ਸਿੰਘ ਬਣ ਗਏ।ਇਸ ਲਈ ਤਾਂ ਭਾਈ ਗੁਰਦਾਸ ਜੀ ਲਿਖਦੇ ਹਨ।(ਵਾਹ,ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ)ਪਿਆਰਿਉ ਖਾਲਸੇ ਦੀ ਸਿਰਜਨਾ ਸਮੇ ਦੀ ਬਹੁਤ ਹੀ ਵੱਡੀ ਲੋੜ ਸੀ।ਇਸ ਨੇ ਇਨਸਾਨ ਦੀ ਸੋਚ ਨੂੰ ਨਰੋਆ,ਉਸਾਰੂ,ਦਲੇਰ ਤੇ ਕ੍ਰਾਤੀ ਕਾਰੀ ਮੋੜ ਦਿੱਤਾ।ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਬਾਟੇ ਵਿੱਚ ਅਮ੍ਿਰਤ ਛਕਾ ਕੇ ਔਰਤ ਤੇ ਮਰਦ ਨੂੰ ਬਰਾਬਰ ਦਾ ਦਰਜਾ ਦਿੱਤਾ। ਸਾਧ ਸੰਗਤ ਜੀ ਸਿੱਖ ਧਰਮ ਹੀ ਇੱਕ ਅਜਿਹਾ ਧਰਮ ਹੈ ਜਿੱਥੇ ਔਰਤ ਤੇ ਮਰਦ ਦੀ ਬਰਾਬਰਤਾ ਨੂੰ ਪਹਿਲ ਦਿੱਤੀ ਗਈ ਹੈ ਜੀ।ਹੋਰ ਕਿਸੇ ਵੀ ਧਰਮ ਵਿੱਚ ਔਰਤ  ਨੂੰ ਬਰਾਬਰ ਦਾ ਦਰਜਾ ਨਹੀ  ਦਿੱਤਾ ਜਾਦਾ ਜੀ।ਇਹ ਤਾ ਉਹੀ ਹਨ ਸਾਡੇ ਗੁਰੂ ਗੋਬਿੰਦ ਸਿੰਘ ਜੀ ਜਿੰਨਾ ਨੇ ਸਭ ਤੋ ਨਿਆਂਰਾ ਧਰਮ ਬਣਾਇਆ ਹੈ ਜੋ ਹਮੇਸਾ ਚੜਦੀ ਕਲਾ ਵਿੱਚ ਹੀ ਰਹਿੰਦਾ ਹੈ ਜੀ ।ਅੱਜ ਦੇ ਟਾਇਮ ਵਿੱਚ ਹਰ ਕੋਈ ਆਪਣੀ ਵਡਿਆਈ ਲਈ ਹੀ ਸਭ ਕੁਝ ਕਰਦਾ ਹੈ ਜੀ ।ਪਰ ਧੰਨ,ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਪ੍ਰੀਵਾਰ ਵਾਰ ਕੇ ਵੀ ਉਸ ਅਕਾਲ ਪੁਰਖ ਨਾਲ ਕੋਈ ਗਿਲਾ ਸ਼ਿਕਵਾ ਨਹੀ ਕੀਤਾ ।ਸਗੋ ਕਿਹਾ ਮੈ ਉਸ ਅਕਾਲ ਪੁਰਖ ਦਾ ਕਰਜਾ ਉਤਾਰਿਆ ਹੈ।ਔਰ ਅਕਾਲ ਪੁਰਖ ਜੀ ਮੇਰੇ ਕੋਲੋ ਹੋਰ ਵੀ ਸੇਵਾ ਲੈਣਗੇ ਤਾਂ ਮਨੁੱਖਤਾ ਦੇ ਭਲੇ ਲਈ ਹੱਸ,ਹੱਸ ਕੇ ਕਰਾਗਾ।ਹੋਰ ਤਾਂ ਹੋਰ ਗੁਰੂ ਜੀ ਨੇ ਖਾਲਸੇ ਨੂੰ ਆਪਣਾ ਰੂਪ ਦੱਸ ਕੇ ਵੀ ਮਾਣ ਹੀ ਨਹੀ ਬਲਿਕੇ ਆਪਣਾ ਗੁਰੂ ਵੀ ਮਨਿੰਆ ਹੈ ਜੀ।ਸੋ ਅਖੀਰ ਵਿੱਚ ਮੈ ਇਹੀ ਕਹਾਂਗੀ ਕਿ ਆਪਾ ਵੀ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਵਾਂਗ ਬਿਨਾ ਕਿਸੇ ਭੇਦ ਭਾਵ ਮਨੁੱਖਤਾ ਦੀ ਸੇਵਾ ਕਰੀਏ ਤੇ ਵੱਧ ਤੋ ਵੱਧ ਸੰਗਤਾ ਨੂੰ ਅਮ੍ਰਿੰਤ ਛਕ ਸਿੰਘ ਸਜਣ ਲਈ ਪ੍ਰੈਰਿਤ ਕਰੀਏ ਅਤੇ ਸਿੱਖੀ ਦਾ ਬੂਟਾ ਘਰ,ਘਰ ਲਾਈਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ।
ਪਰਮ ਜੀਤ ਕੌਰ ਸੋਢੀ ਭਗਤਾ ਭਾਈ ਕਾ 

Have something to say? Post your comment