Monday, April 22, 2019
FOLLOW US ON

Poem

(ਕਵਿਤਾ)ਕਮਲ ਸਰਾਵਾਂ

April 10, 2019 08:26 PM

(ਕਵਿਤਾ)

ਮੈਨੂੰ ਹੁਣ ਫਰਕ ਨਹੀਂ ਪੈਂਦਾ

 

ਮੈਨੂੰ ਹੁਣ ਫਰਕ ਨਹੀਂ ਪੈਂਦਾ,

ਕਿਸੇ ਦੇ ਰੁੱਸ ਜਾਵਣ 'ਤੇ।

ਕਿਸੇ ਦੇ ਮੁੱਕ ਜਾਵਣ 'ਤੇ।

ਕਿਸੇ ਦੇ ਬਿਖ਼ਰ ਜਾਵਣ 'ਤੇ,

ਕਿਸੇ ਦੇ ਟੁੱਟ ਜਾਵਣ 'ਤੇ।

ਮੈਨੂੰ ਹੁਣ ਫਰਕ ਨਹੀਂ ਪੈਂਦਾ।

 

ਕਿਸੇ ਨੂੰ ਛੱਡ ਦੇਵਣ 'ਤੇ,

ਕਿਸੇ ਦੇ ਛੱਡ ਦੇਵਣ 'ਤੇ।

ਮੈਨੂੰ ਦਿਲ ਵਿੱਚ ਵਸਾਵਣ 'ਤੇ,

ਜਾ ਦਿਲ 'ਚੋਂ ਕੱਢ ਦੇਵਣ 'ਤੇ।

ਮੈਨੂੰ ਹੁਣ ਫਰਕ ਨਹੀਂ ਪੈਂਦਾ।

 

ਕਿਸੇ ਦੇ ਦੂਰ ਜਾਵਣ 'ਤੇ।

ਜਾਂ ਵਾਪਸ ਪਰਤ ਆਵਣ 'ਤੇ।

ਕਿ ਰੁੱਸਣ ਜਾਂ ਮਨਾਵਣ 'ਤੇ।

ਹਸਾਵਣ ਤੇ ਰਵਾਵਣ 'ਤੇ।

ਮੈਨੂੰ ਹੁਣ ਫਰਕ ਨਹੀਂ ਪੈਂਦਾ।

 

ਕਿਸੇ ਦੇ ਫ਼ੌਤ ਹੋਵਣ 'ਤੇ।

ਜਾਂ ਫਿਰ ਫੁੱਟ ਫੁੱਟ ਕੇ ਰੋਵਣ 'ਤੇ।

ਮੇਰੇ ਤੋਂ ਅੱਗੇ ਲੰਘਣ 'ਤੇ,

ਜਾਂ ਮੇਰੇ ਲਈ ਖਲੋਵਣ 'ਤੇ।

ਮੈਨੂੰ ਹੁਣ ਫਰਕ ਨਹੀਂ ਪੈਂਦਾ।

 

ਕਿਉਂਕਿ ਦਰਦ ਦਾ ਸਾਥੀ,

ਕੋਈ ਬਣਦਾ ਨਹੀਂ ਏਥੇ।

ਬਥੇਰੇ ਲੋਕ ਆਪਣੇ ਤੇ,

ਬੇਗਾਨੇ ਬਣਦੇ ਨੇ ਦੇਖੇ।

ਕਿਸੇ ਨੂੰ ਫਰਕ ਨਹੀਂ ਪੈਂਦਾ,

ਏਸ ਲਈ ਤਾਂ ਮੇਰੇ ਸਾਥੀ,

ਮੈਨੂੰ ਹੁਣ ਫਰਕ ਨਹੀਂ ਪੈਦਾ।

ਜ਼ਰਾ ਵੀ ਫਰਕ ਨਹੀਂ ਪੈਂਦਾ।

 

ਕਮਲ ਸਰਾਵਾਂ

ਪੰਜਾਬੀ ਯੂਨੀਵਰਸਿਟੀ ਪਟਿਆਲਾ,

Have something to say? Post your comment