Article

ਛਿੰਦਾ ਧਾਲੀਵਾਲ ਕੁਰਾਈ ਵਾਲਾ ਦੀ ਨਿਵੇਕਲੀ ਪੇਸ਼ਕਸ਼ ਪੰਜਾਬੀ ਫਿਲਮ " ਪਾਲੀ "

April 10, 2019 08:42 PM
 ਛਿੰਦਾ ਧਾਲੀਵਾਲ ਕੁਰਾਈ ਵਾਲਾ ਦੀ ਨਿਵੇਕਲੀ ਪੇਸ਼ਕਸ਼ ਪੰਜਾਬੀ ਫਿਲਮ " ਪਾਲੀ " 
 
ਪੰਜਾਬੀ ਫਿਲਮ ਪਾਲੀ ਇੱਕ ਅਜਿਹੀ ਲੜਕੀ ਦੀ ਕਹਾਣੀ ਹੈ, ਜੋ ਮਿਹਨਤ ਕਰਕੇ ਡਿਪਟੀ ਕਮਿਸ਼ਨਰ ਬਣ ਜਾਦੀ ਏ, ਪੰਜਾਬ ਦੇ ਦੱਬੇ-ਕੁਚਲੇ ਲੋਕਾਂ ਲਈ ਲੜਾਈ ਲੜਦੀ ਏ, ਨਸ਼ਿਆਂ ਦਾ ਵਪਾਰ ਕਰਨ ਵਾਲੇ ਲੋਕਾਂ ਤੇ ਬਿਜਲੀ ਬਣ ਕੇ ਡਿਗਦੀ ਆ, ਪਰ ਉਸ ਦੀ ਜ਼ਿੰਦਗੀ ਦਾ ਇੱਕ ਰਾਜ ਉਸ ਦੀ ਜ਼ਿੰਦਗੀ ਵਿਚ ਭੁਚਾਲ ਲਿਆ ਦਿੰਦਾ ਏ।
  ਇਸ ਫਿਲਮ ਦੇ ਲੇਖਕ ਛਿੰਦਾ ਧਾਲੀਵਾਲ ਕੁਰਾਈ ਵਾਲਾ ਨੇ ਦੱਸਿਆ ਕਿ ਇਹ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਰਿਲੀਜ਼ ਕੀਤੀ ਜਾਵੇਗੀ, ਜਿਸ ਨੂੰ ਯੂਟਿਊਬ ਅਤੇ ਵੱਖ-ਵੱਖ ਟੀ ਵੀ ਚੈਨਲਾਂ ਤੇ ਦੇਖਿਆ ਜਾ ਸਕਦਾ ਹੈ, ਇਸ ਫਿਲਮ ਦੇ ਡਾਇਰੈਕਟਰ ਸਤਵੰਤ ਸਿੰਘ ਭੁੱਲਰ ਹਨ, ਇਸ ਫਿਲਮ ਵਿੱਚ ਨਾਮਵਰ ਅਦਾਕਾਰਾ ਹਰਮੀਤ ਜੱਸੀ ਨੇ ਮੁੱਖ ਭੂਮਿਕਾ ਨਿਭਾਈ ਹੈ ਇਸ ਤੋਂ ਇਲਾਵਾ ਜਾਗਰ ਅਮਲੀ, ਹਰੀ ਸਿੰਘ ਹੈਰੀ, ਛਿੰਦਾ ਧਾਲੀਵਾਲ, ਸੁਖਵਿੰਦਰ ਕੌਰ, ਬੌਬੀ ਸੰਧਾ, ਜਗਦੀਸ਼ ਐਲਾਨ, ਬਲਵਿੰਦਰ ਮਾਨ, ਅਮਰਸੀਰ, ਮਿੰਨੀ ਭਜਨਾ ਅਮਲੀ, ਗੁਰਮੁੱਖ ਅੌਲਖ, ਸੁਰਜੀਤ ਧਾਲੀਵਾਲ, ਮਨਿੰਦਰ ਸਿੰਘ ਅਤੇ ਸਾਧੂ ਵਿਰਕ ਨੇ ਕੰਮ ਕੀਤਾ ਹੈ, ਛਿੰਦਾ ਧਾਲੀਵਾਲ ਨੂੰ ਪੂਰੀ ਉਮੀਦ ਹੈ ਕਿ ਉਹਨਾਂ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਇਸ ਫਿਲਮ ਨੂੰ ਵੀ ਪੰਜਾਬੀ ਰੱਜਵਾ ਪਿਆਰ ਦੇਣਗੇ,
 
 
Have something to say? Post your comment