Poem

ਡੋਲੀ ਦੀ ਥਾਂ ਅਰਥੀ //ਜਸਵਿੰਦਰ ਸਿੰਘ

April 10, 2019 08:54 PM
           ਡੋਲੀ ਦੀ ਥਾਂ ਅਰਥੀ
 
ਕਿੱਥੋਂ ਲੱਭਾ ਕਿੱਥੋਂ ਖੋਜਾਂ ਵਿਛੜ ਗਏ ਕੁੱਝ ਯਾਰਾਂ ਨੂੰ।
ਕੀਕਣ ਜਿੱਤਾਂ ਦੇ ਵਿੱਚ ਬਦਲਾਂ ਹੱਥੀ ਹੋਈਆਂ ਹਾਰਾਂ ਨੂੰ।
 
ਓਨਾ ਦਿਲ ਵਿੱਚੋਂ ਹੀ ਕੱਢ ਕੇ ਮੈਨੂੰ ਸੁੱਟ ਦਿੱਤਾ,
ਕਿੰਝ ਖੜਕਾਵਾਂ ਦਿਲ ਦੇ ਵਿਚਲੀਆਂ ਤਾਰਾਂ ਨੂੰ। 
 
ਚਾੜ ਮਖੌਟਾ ਦੁਨੀਆ ਦਿਲਬਰ ਬਣਕੇ ਮਿਲਦੀ ਏ,
ਕਿਸ ਐਨਕ ਨਾ ਪਰਖਾ ਦਿਲ ਦੇ ਵਿਚਲੀਆਂ ਖਾਰਾਂ ਨੂੰ।
 
ਦਿਲ ਹੈ ਕਿ ਓਹਦੇ ਮੋਹ ਵਿੱਚ ਖੁੱਭਦਾ ਜਾਂਦਾ ਹੈ,
ਕਿਸ ਦਰਸ਼ਨ ਨਾ ਸਮਝਾ ਜੱਗ ਦੇ ਕੂੜ ਪਸਾਰਾਂ ਨੂੰ।
 
ਪੱਤਝੜ ਉੱਤੇ ਓਨਾਂ ਗਿਲਾ ਕੀ ਕਰਨਾ ਏ।
ਜਿੰਨਾ ਉੱਤੇ ਤਰਸ ਨੀ ਆਇਆ ਕਦੇ ਬਹਾਰਾਂ ਨੂੰ।
 
ਦੁਸ਼ਮਣ ਓਹਨੂੰ ਦੱਸ ਕੀ ਮਾਰ ਮੁਕਾਵੇਗਾ,
ਜਿਨ੍ਹਾਂ ਖਾਧਾ ਛਾਤੀ ਉੱਤੇ ਆਪਣਿਆਂ ਦੇ ਵਾਰਾਂ ਨੂੰ।
 
ਛੱਡ 'ਬਰਾੜਾ'  ਓਸ ਕਹਾਣੀ ਦਾ ਕੀ ਦੱਸਣਾ  ਏ,
ਜਿੱਥੇ ਡੋਲੀ ਦੀ ਥਾਂ ਅਰਥੀ ਚੁੱਕਣੀ ਪਵੇ ਕਹਾਰਾਂ ਨੂੰ।
 
ਬਰਾੜ ਜਸਵਿੰਦਰ ਸਿੰਘ ਮਸ਼ੂਰ
Have something to say? Post your comment