Sunday, June 16, 2019
FOLLOW US ON

Article

ਸਫਲਤਾ ਦਾ ਇਤਿਹਾਸ ਦੁਹਰਾਏਗੀ ਫ਼ਿਲਮ 'ਮੰਜੇ ਬਿਸਤਰੇ ੨'- ਭਾਨਾ ਐੱਲ ਏ //ਹਰਜਿੰਦਰ ਜਵੰਦਾ

April 10, 2019 08:57 PM

ਸਫਲਤਾ ਦਾ ਇਤਿਹਾਸ ਦੁਹਰਾਏਗੀ ਫ਼ਿਲਮ 'ਮੰਜੇ ਬਿਸਤਰੇ ੨'- ਭਾਨਾ ਐੱਲ ਏ

 ਆਗਾਮੀ ੧੨ ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਗਿੱਪੀ ਗਰੇਵਾਲ ਦੀ ਨਵੀਂ  ਫ਼ਿਲਮ 'ਮੰਜੇ ਬਿਸਤਰੇ ੨' ਪੰਜਾਬੀ ਸਿਨੇਮੇ 'ਚ ਨਵੇਂ ਰਿਕਾਰਡ ਸਥਾਪਿਤ ਕਰੇਗੀ। ਇਹ ਫ਼ਿਲਮ ਆਪਣੇ ਬਜਟ, ਕਹਾਣੀ, ਕਾਮੇਡੀ, ਪ੍ਰਚਾਰ ਤੇ ਹੋਰ ਸਾਰੇ ਹੀ ਤਕਨੀਕੀ ਪੱਖਾਂ ਕਰਕੇ ਵੱਡਾ ਮੀਲ ਪੱਥਰ ਸਾਬਤ ਹੋਵੇਗੀ।ਇਨਾਂ ਸ਼ਬਦਾਂ ਦਾ ਪ੍ਰਗਟਾਵਾ 'ਹੰਬਲ ਮਿਊਜ਼ਿਕ' ਦੇ ਡਾਇਰੈਕਟਰ ਅਤੇ ਫ਼ਿਲਮ ਨਿਰਮਾਤਾ ਭਾਨਾ ਐੱਲ.ਏ ਨੇ ਇਕ ਪੱਤਰਕਾਰ ਮਿਲਣੀ ਦੌਰਾਨ ਕੀਤਾ। ਉਨਾਂ ਦੱਸਿਆ ਕਿ ਸਾਲ ੨੦੧੭ ਦੀ ਸੁਪਰ ਹਿੱਟ ਫ਼ਿਲਮ 'ਮੰਜੇ ਬਿਸਤਰੇ' ਦੀ ਸਫਲਤਾ ਨੂੰ ਦੇਖਦੇ ਹੋਏ ਹੀ ਅਸੀਂ ਇਸ ਦਾ ਸੀਕਵਲ ਬਣਾਉਣ ਬਾਰੇ ਸੋਚਿਆ ਸੀ। ਇਸ ਫ਼ਿਲਮ ਲਈ ਅਸੀਂ ਸਾਰਿਆਂ ਨੇ ਜੀ-ਤੋੜ ਮਿਹਨਤ ਕੀਤੀ ਹੈ ਅਤੇ ਮੈਂ ਆਸ ਕਰਦਾ ਹਾਂ ਕਿ ਇਹ ਫ਼ਿਲਮ ਸਾਡੀ ਪਹਿਲੀ ਫ਼ਿਲਮ ਨਾਲੋਂ ਕਈ ਗੁਣਾਂ ਵੱਧ ਸਫਲਤਾ ਪ੍ਰਾਪਤ ਕਰਦੀ ਹੋਈ ਦਰਸ਼ਕਾਂ ਦੀਆਂ ਉਮੀਦਾਂ 'ਤੇ ਸੌ ਫ਼ੀਸਦੀ ਖਰੀ ਉਤਰੇਗੀ। ਉਨਾਂ ਅੱਗੇ ਦੱਸਿਆ ਕਿ ਡਾਇਰੈਕਟਰ ਬਲਜੀਤ ਸਿੰਘ ਦਿਓ ਵਲੋਂ ਨਿਰਦੇਸ਼ਿਤ ਕੀਤੀ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ  'ਚ ਗਿੱਪੀ ਗਰੇਵਾਲ ਅਤੇ ਅਦਾਕਾਰਾ ਸਿੰਮੀ ਚਾਹਲ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਸਰਦਾਰ ਸੋਹੀ, ਕਰਮਜੀਤ ਅਨਮੋਲ,ਹੌਬੀ ਧਾਲੀਵਾਲ, ਮਲਕੀਤ ਰੌਣੀ, ਅਨੀਤਾ ਦੇਵਗਣ, ਨਿਸ਼ਾ ਬਾਨੋ,ਗੁਰਪ੍ਰੀਤ ਕੌਰ ਭੰਗੂ, ਬੀ ਐਨ ਸ਼ਰਮਾ, ਰਾਣਾ ਜੰਗ ਬਹਾਦਰ, ਬਨਿੰਦਰ ਬੰਨੀ, ਰਾਣਾ ਰਣਬੀਰ,ਬੀ ਕੇ ਰੱਖੜਾ, ਰਘੁਵੀਰ ਬੋਲੀ ਅਤੇ ਪ੍ਰਕਾਸ਼ ਗਾਧੂ ਆਦਿ ਨਾਮੀ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ।ਇਸ ਦੌਰਾਨ ਅਦਾਕਾਰ ਕਰਮਜੀਤ ਅਨਮੋਲ ਨੇ ਦੱਸਿਆ ਕਿ  ਫ਼ਿਲਮ 'ਮੰਜੇ ਬਿਸਤਰੇ ੨' 'ਚ ਉਹ ਸਭ ਹੈ, ਜੋ ਕਿਸੇ ਫ਼ਿਲਮ ਦੀ ਕਾਮਯਾਬੀ ਲਈ ਲੋੜੀਂਦਾ ਹੁੰਦਾ ਹੈ ਜਿਵੇਂ ਕਿ  ਚੰਗਾ ਵਿਸ਼ਾ, ਕਹਾਣੀ, ਕਾਮੇਡੀ, ਅਦਾਕਾਰੀ, ਨਿਰਦੇਸ਼ਨ, ਪ੍ਰਚਾਰ ਤੇ ਹੋਰ ਸਭ ਕੁਝ ਅਤੇ ਦਰਸ਼ਕ ਨਿਸ਼ਚਿਤ ਹੀ ਫ਼ਿਲਮ ਦੇ ਹਰ ਸੀਨ ਤੇ ਕਾਮੇਡੀ ਨਾਲ ਆਪਣੇ ਆਪ ਨੂੰ ਜੋੜ ਸਕਣਗੇ 'ਤੇ ਉਨਾਂ ਮੁਤਾਬਕ, ''ਇਹ ਫ਼ਿਲਮ ਦਰਸ਼ਕਾਂ ਦੀਆਂ  ਉਮੀਦਾਂ 'ਤੇ ਸੌ ਫ਼ੀਸਦੀ ਖਰੀ ਉਤਰੇਗੀ। ਦੱਸਣਯਗਿ ਹੈ ਕਿ ਇਸ ਫ਼ਿਲਮ ਦੀ ਕਹਾਣੀ  ਖੁਦ ਗਿੱਪੀ ਗਰੇਵਾਲ ਨੇ ਲਿਖੀ ਹੈ ਜਦ ਕਿ  ਡਾਇਲਾਗ ਨਰੇਸ਼ ਕਥੂਰੀਆ ਨੇ ਲਿਖੇ ਹਨ।ਫ਼ਿਲਮ  ਲੇਖਕ ਨਰੇਸ਼ ਕਥੂਰੀਆ   ਦਾ ਕਹਿਣਾ ਹੈ  ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ 'ਹੰਬਲ ਮੋਸ਼ਨ ਪਿਕਚਰਜ਼' ਦੇ ਬੈਨਰ ਹੇਠ ਬਣੀ ਇਹ  ਫ਼ਿਲਮ ਬਾਕਸ ਆਫਿਸ 'ਤੇ ਧਮਾਲਾਂ ਪਾਵੇਗੀ।

ਹਰਜਿੰਦਰ ਜਵੰਦਾ

Have something to say? Post your comment