Poem

ਵਿਰਸੇ ਦੇ ਰੰਗ

April 10, 2019 09:20 PM

         ਵਿਰਸੇ ਦੇ ਰੰਗ 
ਬਾਪੂ ਆਪਣੇ ਵੇਲੇ ਦੀ ਪੋਤੇ ਨੂੰ ਦੱਸ ਦਾ ਪਿਆ ਏ ਕਹਾਣੀ ਜੀ 
ਮੋਹ ਤੇ ਪਿਆਰ ਬੜਾ ਦਾਦੇ ਪੋਤੇ ਵਿੱਚ ਹੋਣ ਜਿਵੇ ਹਾਣੋ ਹਾਣੀ ਜੀ
ਤਿੰਨੋ ਟਾਈਮ ਪੁੱਛ ਦਾ ਏ ਪੋਤਾ ਦਾਦੇ ਨੂੰ ਚਾਹ ਰੋਟੀ ਅਤੇ ਪਾਣੀ ਜੀ।

ਕਰਦਾ ਏ ਪੁੱਤ ਦਾ ਪੁੱਤ ਬੜਾ ਹੀ ਬਜ਼ੁਰਗਾ ਦਾ ਸਤਿਕਾਰ ਜੀ 
ਫਿਰ ਬਾਪੂ ਵੀ ਕਿਉ ਨਾ ਕਰੇ ਉਹਨੂੰ ਮਣਾ ਮੂੰਹੀ ਪਿਆਰ ਜੀ
ਇਕੱਠੇ ਬੈਠ ਕਰਦੇ ਨੇ ਨਿੱਕੀਆ ਨਿੱਕੀਆ ਗੱਲਾ ਦੀ ਵਿਚਾਰ ਜੀ।

ਬਾਪੂ ਕਹੇ ਪੋਤੇ ਨੂੰ ਚੰਗਾ ਸੀ ਜਮਾਨਾ ਸਾਡੇ ਵੇਲੇ ਇੱਕ ਦੂਜੇ ਉੱਤੇ ਇਤਬਾਰ ਸੀ
ਕਈ ਕਈ ਜੀਆ ਦਾ ਇਕੱਠ ਹੋਣਾ ਵੱਡਾ ਸਾਰਾ ਹੁੰਦਾ ਪਰਿਵਾਰ ਸੀ
ਬਾਪੂ ਹਲ ਵਾਹੁਣਾ ਅਸੀ ਡੰਗਰ ਚਾਰ ਲੈਣੇ ਬੱਸ ਪੁੱਤਾ ਏਹੀ ਰੁਜ਼ਗਾਰ ਸੀ।
ਘਰ ਵਿੱਚ ਖਾਣ ਯੋਗੇ ਦਾਣਿਆ ਦੀ ਕਦੇ ਆਈ ਨਹੀ ਥੋੜ ਸੀ 
ਅੱਜ ਦਿਆਂ ਲੋਕਾ ਵਾਂਗ ਸਾਡੇ ਵੇਲੇ ਫੈਸ਼ਨਾ ਦੀ ਨਹੀ ਹੋੜ ਸੀ
ਬੱਸ ਏਸੇ ਕਰਕੇ ਬਹੁਤੇ ਪੈਸਿਆ ਦੀ ਪੁੱਤਾ ਪੈਦੀ ਨਹੀ ਲੋੜ ਸੀ।

ਬੱਸਾ ਕਾਰਾ ਮੋਟਰਸਾਈਕਲਾ ਦਾ ਕੋਈ ਬਹੁਤਾ ਨਾ ਹੀ ਜੋਰ ਸੀ 
ਪੈਦਲ,ਗੱਡਿਆ ਜਾ ਸਾਈਕਲਾ ਤੇ ਆਉਣ ਜਾਣ ਦਾ ਹੀ ਦੌਰ ਸੀ
ਗੱਲਾ ਬਾਤਾ ਕਰਦੇ ਮੰਜਿਲਾ ਨੂੰ ਤੁਰੇ ਜਾਣਾ ਚੜੀ ਰਹਿੰਦੀ ਲੋਰ ਸੀ 
ਬਲਤੇਜ ਸੰਧੂ 
ਬੁਰਜ ਲੱਧਾ ਬਠਿੰਡਾ 

Have something to say? Post your comment