Poem

ਬਾਲ ਕਵਿਤਾ //ਹਰਪ੍ਰੀਤ ਕੌਰ ਘੁੰਨਸ

April 11, 2019 09:13 PM
 
ਮੇਰੀ ਭੈਣ
ਸਭ ਤੋਂ ਪਿਆਰੀ ਮੇਰੀ ਭੈਣ, 
ਮੈਨੂੰ ਨਾ ਕੁੱਝ ਦੇਵੇ ਕਹਿਣ। 
ਸਰਕਾਰੀ ਸਕੂਲੇ ਜਾਂਦੇ ਹਾਂ, 
ਇਕੱਠੇ ਘਰ ਨੂੰ ਆਂਦੇ ਹਾਂ। 
ਬਸਤਾ ਮੇਰਾ ਆਪ ਹੀ ਚਕਦੀ, 
ਭੋਰਾ ਵੀ ਨਾ ਅਕਦੀ ਥੱਕਦੀ।
ਮੇਰੇ ਨਾਲ ਨਾ ਜ਼ਰਾ ਵੀ ਲੜਦੀ, 
'ਵੀਰਾ' 'ਵੀਰਾ' ਰਹਿੰਦੀ ਕਰਦੀ। 
ਕਦੇ ਉਹ ਝਿੜਕਾਂ ਤੋਂ ਬਚਾਵੇ, 
ਆਪਣੇ ਹਿੱਸੇ ਦਾ ਮੈਨੂੰ ਖੁਵਾਵੇ। 
ਗੁੱਟ ਮੇਰੇ 'ਤੇ ਰੱਖੜੀ ਬੰਨਦੀ,  
ਜਾਨੋਂ ਪਿਆਰਾ ਮੈਨੂੰ ਮੰਨਦੀ। 
ੳ ਅ ੲ ਸਿਖਾਉਂਦੀ ਮੈਨੂੰ, 
ਪਿਆਰ ਨਾਲ ਸਮਝਾਉਂਦੀ ਮੈਨੂੰ। 
ਮਾਂ ਵਾਂਗੂ ਮੇਰੀ ਫਿਕਰ ਹੈ ਕਰਦੀ, 
ਮੈਨੂੰ ਜਿਤਾ ਕੇ ਆਪ ਹੈ ਹਰਦੀ। 
ਰੱਬ ਨੂੰ ਦੁਆਵਾਂ ਇਹੋ ਕਹਿਣ, 
ਕਿ ਹਰ ਵੀਰ ਨੂੰ ਦੇਵੀਂ ਭੈਣ...।
 
ਹਰਪ੍ਰੀਤ ਕੌਰ ਘੁੰਨਸ 
Have something to say? Post your comment