Monday, April 22, 2019
FOLLOW US ON

Poem

ਅੱਧਾ ਕੱਪ

April 11, 2019 09:23 PM

ਅੱਧਾ ਕੱਪ

ਮੈਂ ਅੱਧਾ ਕੱਪ ਹੀ ਲਵਾਂਗਾ,

ਹਾਂ, ਅੱਧਾ ਹੀ

ਕਿਉਂ ਜੋ ਮੈਂ ਅੱਧਾ ਹੀ ਹਾਂ,

ਬਾਕੀ ਹਿੱਸਾ ਮੇਰਾ ਅਰਧਾਂਗਣੀ ਦਾ।

ਅੱਧ ਵਿਚਕਾਰ, ਡੋਬਦਾ ਹੈ

ਤੇ ਅੱਧ ਦਿਵਾਉਂਦਾ ਹੈ ਵਿਸ਼ਵਾਸ਼, ਕਦਰ।

ਮੈਨੂੰ ਕਹਿੰਦੀ ਸੀ ਤੁਸੀਂ ਅੱਧੇ ਹੀ ਹੋ,

ਅਤੇ ਮੈਂ ਪੂਰਨ ਹਾਂ,

ਝੱਲੀਏ ਮੇਰੀ ਹਮਸਫਰ ਹੈਂ ਤੂੰ,

ਮੈਂ ਵੀ ਸੰਪੂਰਣ ਤੇ ਤੂੰ ਵੀ।

ਗੱਲਾਂ ਉਸ ਉਮਰ ਦੀਆਂ ਜਦੋਂ ਅੱਧੇ ਹੀ ਸਾਂ,

ਮਖੌਲ ਕਰਨੇ ਤੇ ਕਰਵਾਉਣੇ, ਅਤੇ

ਚੁੱਪ ਵੱਟ ਲੈਣੀ ਉਹਦੀ ਆਮਦ ਤੇ,

ਜਦ ਉਸ ਨੇ ਵੀ ਆ ਕੇ ਕਹਿ ਦੇਣਾ,

ਚਾਹ ਮੰਗਵਾਓ ਚਾਰ ਕੱਪ, ਪਰ

ਮੈਂ ਅੱਧਾ ਕੱਪ ਹੀ ਲਊਂ।

 

 ਡਾ. ਜਸਵਿੰਦਰ ਸਿੰਘ ਹਮਸਫਰ

   ਕੁੱਪ ਰੋਡ ਮਲੌਦ

Have something to say? Post your comment