Article

ਮਿੰਨੀ ਕਹਾਣੀ ' ਵਿਕਾਸ ਕਿ ਵਿਨਾਸ਼ '

April 11, 2019 09:40 PM

ਮਿੰਨੀ ਕਹਾਣੀ  ' ਵਿਕਾਸ ਕਿ ਵਿਨਾਸ਼ '
ਜਦ ਗੱਡਿਆ, ਰੇਹੜਿਆ, ਰਿਕਸਿਆਂ, ਸਾਈਕਲਾਂ 'ਤੇ ਸਫਰ ਕਰਦੇ ਸਾਂ ਤਾਂ ਸ਼ਹਿਰ ਜਾਂਦੇ ਸੜਕਾਂ ਕਿਨਾਰੇ ਖੜੇ ਬਰੂਟੇ ਨਿੰਮ, ਟਾਹਲੀ, ਬੋਹੜ, ਪਿੱਪਲ ਥੱਲੇ ਲੱਗੇ ਨਲਕੇ ਦਾ ਠੰਡਾ ਪਾਣੀ ਪੀਣ ਬਾਅਦ ਦਮ  ( ਸਾਹ ) ਲੈਂਦੈ ਸਾਂ ਮਨ ਨੂੰ ਬਹੁਤ ਸਕੂਨ ਮਿਲਦਾ ਸੀ ।
ਜਦੋਂ ਦਾ ਸਰਕਾਰਾਂ ਨੇ ਦੇਸ਼ ਦਾ ਵਿਕਾਸ ਕਰਨ ਦਾ ਸੰਕਲਪ ਲਿਆ ਹੈ ਤੇ ਸੜਕਾਂ ਚਾਰ/ ਛੇ ਲਾਇਨਜ਼ ਕਰ ਰਹੇ ਹਨ   ਜ਼ਿੰਮੀਦਾਰ ਤੇ ਕਿਸਾਨ ਦੀ ਜ਼ਮੀਨ ਅਕਵਾਇਰ ਕਰਦੇ ਸਮੇਂ ਦਰੱਖਤਾਂ ਦੀ ਪੁਟਾਈ ਕਰ ਰਹੇ ਹਨ ਇਸ ਨਾਲ ਪੰਜਾਬ ਦੀ ਰੰਗਲੀ ਹਰਿਆਲੀ ( ਦਰਖਤਾਂ ਦਾ ਜਜ਼ੀਰਾ  )
ਖਤਮ ਹੋ ਗਈ  ਹੈ । ਜਿਸ ਕਰਕੇ ਧਰਤੀ,  ਹਵਾ, ਪਾਣੀ ਨੂੰ ਠੇਸ ਪਹੁੰਚ ਰਹੀ ਹੈ । ਇਸ ਦੇ ਨਾਲ ਹੀ ਸਾਂਝੇ ਪਰਿਵਾਰਾਂ ' ਚ ਕੰਧ ਕੋਲੇ ਨਿੱਕਲ ਰਹੇ ਹਨ ਕਿਉਂਕਿ ਘਰੇਲੂ ਵੰਡ ਹੋਰ ਤਰ੍ਹਾਂ ਹੁੰਦੀ ਹੈ ਤੇ ਮਾਲ ਰਿਕਾਰਡ ਕੁਝ ਹੋਰ ਦਸਦਾ ਹੈ ਜਿਸ  ਨਾਲ ਮਾਲ ਮਹਿਕਮੇ ਮੁਤਾਬਿਕ ਮੁਆਵਜਾ ਤਿਆਰ ਹੁੰਦਾ ਹੈ ਇਸ ਵਿੱਚ ਮਾਲ ਕਰਮਚਾਰੀ ਜਾਂ ਕਿਸੇ ਅਧਿਕਾਰੀ ਦਾ ਕੋਈ ਕਸੂਰ ਨਹੀਂ ਹੁੰਦਾ ਹੈ ।
ਮੁਆਵਜਾ ਜਮਾਂਬੰਦੀ ਦੀ ਖੇਵਟ ਮੁਤਾਬਿਕ ਹੀ ਤਿਆਰ ਕੀਤਾ ਜਾਂਦਾ ਹੈ  । ਜਿਸ ਵਿੱਚ ਭੂਆ ਵੀ ਆਪਣਾ
ਮਾਲਕੀ ਦਾ  ਹੱਕ ਜਤਾ ਕੇ ਚੈੱਕ ਲੈ ਕੇ ਤੁਰ ਜਾਂਦੀਆਂ ਹਨ ਜਿਹਨਾਂ ਨੂੰ ਭਤੀਜੇ  ਵੀ ਸੂਟ ਦੀਆਂ  ਹੱਕਦਾਰ ਨਹੀਂ ਸਮਝਦੇ ਸਨ ।
ਪਰ ਵਿਕਾਸ ਕਰਨ ਦਾ ਸੰਕਲਪ ਲੈਣ ਵਾਲੀਆਂ ਸਰਕਾਰਾਂ ਮੇਰੇ ਹਿਸਾਬ ਨਾਲ਼ ਵਿਨਾਸ਼ ਵੱਲ ਜ਼ਿਆਦਾ ਰੁਝਾਨ ਰੱਖ ਰਹੀਆਂ ਹਨ ।ਇਹ ਮੇਰੀ ਆਪਣੀ ਸੋਚ ਹੈ ।


ਗੁਰਮੀਤ ਸਿੱਧੂ ਕਾਨੂੰਗੋ 

Have something to say? Post your comment