Poem

ਕਵਿਤਾ "ਵੋਟ ਦੀ ਕਦਰ"

April 12, 2019 10:02 PM

ਕਵਿਤਾ "ਵੋਟ ਦੀ ਕਦਰ"
ਲੋਕਾ ਦਾ ਕੀ ਐ ਸਾਨੂੰ ਵੋਟਾਂ ਪਾਈ ਜਾਂਦੇ।
ਪੰਜ ਸਾਲ ਲਈ ਕੁਰਸੀ ਤੇ ਬਿਠਾਈ ਜਾਂਦੇ।
ਅਸੀ ਕਿਸੇ ਦੀ ਖੁਸ਼ੀ ਗਮੀ ਤੋ ਕੀ ਲੈਣਾ 
ਚਿੱਟੇ ਪਹਿਰਾਵੇ ਚ ਸਭ ਕੁੱਝ ਲੁਕਾਈ ਜਾਂਦੇ।
ਦੋ ਚਾਰ ਦਿਨ ਤੁਹਾਡੇ ਕੋਲ ਰੌਲਾ ਪਾਈਦਾ 
ਫਿਰ ਕੀਤੇ ਵਾਅਦੇ ਸੁਪਨੇ ਵਾਂਗ ਭੁਲਾਏ ਜਾਂਦੇ।
ਕੋਲੋ ਕੁੱਝ ਨਹੀ ਲਾਉਦੇ ਸਭ ਜਨਤਾ ਦਾ
ਤਾ ਹੀ ਅਸੀ ਵੋਟਾ ਚ ਲੱਖਾ ਉਡਾਈ ਜਾਂਦੇ।
ਤੁਸੀ ਫਸੇ ਮਜ਼ਬਾਂ ਧਰਮਾ ਜਾਤਾਂ ਪਾਤਾਂ ਵਿੱਚ 
ਇਸੇ ਗੱਲ ਦਾ ਫਾਇਦਾ ਨੇਤਾ ਉਠਾਈ ਜਾਂਦੇ।
ਪੰਜੇ ਉਂਗਲਾ ਘਿਉ ਚ ਹੋਣ ਕੋਈ ਛੱਡ ਦਾ ਏ
ਤਾ ਹੀ ਅਸੀ ਕੁਰਸੀ ਨੂੰ ਧੂਫ ਧੁਖਾਈ ਜਾਦੇ।
ਤੁਸੀ ਵੋਟ ਦੀ ਕਦਰ ਗੁਆੳਦੇ ਬੋਤਲ ਪਿੱਛੇ 
ਸੱਤੀ ਵਰਗੇ ਸਾਡੇ ਤੇ ਤੀਰ ਚਲਾਈ ਜਾਦੇ।


ਸੱਤੀ ਉਟਾਲਾਂ ਵਾਲਾ 
(ਡਾ ਜਾਡਲਾ ਸ਼ਹੀਦ ਭਗਤ ਸਿੰਘ ਨਗਰ)
+971528340582

Have something to say? Post your comment