Article

ਮੈਂ ਹੂੰ ਗਾਮਾ ਸਿੰਘ' ਟਰੈਕ ਨਾਲ ਜਲਦ ਹੀ ਆਪਣੇ ਚਹੇਤਿਆ ਦੇ ਰੂ-ਬ-ਰੂ ਹੋਵੇਗਾ - ਸੁੱਖਾ ਦਿੱਲੀ ਵਾਲਾ

April 12, 2019 10:05 PM

ਮੈਂ ਹੂੰ ਗਾਮਾ ਸਿੰਘ' ਟਰੈਕ ਨਾਲ ਜਲਦ ਹੀ ਆਪਣੇ ਚਹੇਤਿਆ ਦੇ ਰੂ-ਬ-ਰੂ ਹੋਵੇਗਾ - ਸੁੱਖਾ ਦਿੱਲੀ ਵਾਲਾ

ਬਠਿੰਡਾ (ਗੁਰਬਾਜ ਗਿੱਲ) –ਪੰਜਾਬੀ ਗਾਇਕੀ ਖੇਤਰ ਵਿੱਚ 'ਜੁੱਤੀ ਝਾੜ ਕੇ ਚੜੀ ਮੁਟਿਆਰੇ…', 'ਕਾਲਜ ਦੀ ਕੰਨਟੀਨ…' ਅਤੇ 'ਦੇਖ ਸੂਕਦਾ ਬੁਲਟ ਤੇਰੇ ਯਾਰ ਦਾ…' ਆਦਿ ਬੇਹੱਦ ਮਕਬੂਲ ਗੀਤਾਂ ਨਾਲ ਪ੍ਰਸਿੱਧੀ ਪਾਉਣ ਵਾਲੇ ਪੌਪ ਸਟਾਰ ਸੁੱਖਾ ਦਿੱਲੀ ਵਾਲਾ ਨੇ ਆਪਣੇ ਪੰਜਾਬ ਦੌਰੇ ਦੌਰਾਨ ਗੱਲਬਾਤ ਕਰਦਿਆ ਦੱਸਿਆ ਕਿ ਉਹ ਜਲਦ ਹੀ ਆਪਣਾ ਨਵਾਂ ਟਰੈਕ 'ਮੈਂ ਹੂੰ ਗਾਮਾ ਸਿੰਘ' ਲੈ ਕੇ ਆਪਣੇ ਚਹੇਤਿਆ ਦੇ ਰੂ-ਬ-ਰੂ ਹੋਣਗੇ। ਉਹਨਾਂ ਕਿਹਾ ਕਿ ਇਹ ਗੀਤ ਪਹਿਲਵਾਨੀ ਦੇ ਪਿਛੋਕੜ ਵਾਲੇ ਉਸ ਗਾਮਾ ਪਹਿਲਵਾਨ ਬਾਰੇ ਹੈ, ਜਿਸ ਬਾਰੇ ਬਹੁਤ ਹੀ ਮਸਹੂਰ ਪਹਿਲਵਾਨ ਦਾਰਾ ਸਿੰਘ ਦਾ ਕਹਿਣਾ ਕਿ ਗਾਮਾ ਪਹਿਲਵਾਨ ਦੇ ਅੱਗੇ ਕੁਸ਼ਤੀ ਆਖਰੀ ਮੁਕਾਮ ਹੋਇਆ ਕਰਦੀਸੀ। ਪੰਜਾਬ ਦੇ ਜਿਲ੍ਹਾਂ ਸ੍ਰੀ ਅੰਮ੍ਰਿਤਸਰ ਦੇ ਪਿੰਡ ਜੰਬੋਵਾਲ ਦੇ ਜੰਮਪਲ ਗਾਮਾ ਪਹਿਲਵਾਨ ਇੱਕ ਮੁਸਲਿਮ ਪਰਿਵਾਰ ਨਾਲਸਬੰਧ ਰੱਖਦੇ ਸਨ। ਜਿੰਨ੍ਹਾਂ ਦਾ ਅਸਲੀ ਨਾਂ ਗੁਲਾਮ ਮੁਹੰਮਦ ਬਖਸ ਸੀ। ਜੋ ਕਦੇ ਕੁਸ਼ਤੀ ਚ' ਹਾਰਿਆ ਨਹੀਂ ਸੀ। ਅਜਿਹੀ ਮਹਾਨ ਸਖਸ਼ੀਅਤ ਬਾਰੇ ਚਰਚਿਤ ਗੀਤਕਾਰ ਰਾਣਾ ਵੇਂਡਲ ਵਾਲਾ ਨੇ ਬਹੁਤ ਹੀ ਖੂਬਸੂਰਤ ਲਿਖਿਆ, ਜਿਸ ਨੂੰ ਸੰਗੀਤਕ ਧੁਨਾਂ 'ਚ ਪ੍ਰੋਇਆ ਪ੍ਰੁਸਿੱਧ ਸੰਗੀਤਕਾਰ ਬੰਟੀ ਸਹੋਤਾ ਜੀ ਨੇ। ਬਿੱਟੂ ਮਾਨ ਫਿਲਮਜ਼ ਦੀ ਰਹਿਨੁਮਾਈ ਹੇਠ ਜਲਦ ਹੀ ਇਸ ਟਰੈਕ ਦਾ ਵੀਡੀਓ ਸ਼ੂਟ ਕੀਤਾ ਜਾ ਰਿਹਾ। ਜਿਸ ਵਿੱਚ ਮੇਰੇ ਬਹੁਤ ਹੀ ਅਜੀਜ਼ ਗਰੇਟ ਖਲੀ ਭਾਜੀ ਦੀ ਅਕੈਡਮੀ ਦੇ ਪੰਜਾਹ ਦੇ ਕਰੀਬ ਪਹਿਲਵਾਨ ਕੰਮ ਕਰਨਗੇ।ਕੈਪਸ਼ਨ :- ਪੌਪ ਸਟਾਰ ਸੁੱਖਾ ਦਿੱਲੀ ਵਾਲਾਫੋਟੋ ਤੇ 

Have something to say? Post your comment