Poem

• *ਧੀਆਂ* // ਤਜਿੰਦਰ ਕੌਰ ਮਿੱਠੂ

April 12, 2019 10:14 PM
• *ਧੀਆਂ* •
```
ਕਦੇ ਇਹਨੂੰ ਅੱਗ ਲਾ ਮਾਰਨ ਕਦੇ ਫਾਂਸੀ ਦੇਣ
ਕਦੇ ਗਲ ਘੁੱਟ ਮਾਰਨ ਕਦੇ ਮਾੜਾ ਕਹਿਣ
ਜੋ ਧੀਆਂ ਨਾਲ ਹੁੰਦੀ, ਇਹ ਗੱਲ ਸਕਾਂ ਨਾ ਦਿਲੋਂ ਭੁਲਾ ਰੱਬਾ
ਇਕ ਵਾਰੀ ਧਰਤੀ ਤੇ ਤੂੰ ਧੀ ਬਣਕੇ ਆ ਰੱਬਾ...੨
 
ਕਿਵੇਂ ਸੁਣਾਵਾਂ ਰੱਬਾ ਜੋ ਧੀਆਂ ਨਾਲ ਹੋਈ
ਹੁਣ ਧੀਆਂ ਨੂੰ ਕੁੱਖ ਵਿੱਚ ਮਾਰਨ ਹਰ ਮਾਂ ਇੱਥੇ ਰੋਈ
ਇਕ ਵਾਰੀ ਔਰਤ ਦਾ ਸਿੱਕਾ ਸੋਨੇ ਵਾਂਗੂੰ ਚਮਕਾ ਰੱਬਾ
ਇਕ ਵਾਰੀ ਧਰਤੀ ਤੇ ਤੂੰ ਧੀ ਬਣਕੇ ਆ ਰੱਬਾ...੨
 
ਨਾ ਕੋਈ ਚਰਖਾ ਕੱਤੇ ਨਾ ਕੋਈ ਕਸੀਦਾ ਕੱਢਦਾ ਹੈ
ਬੁਰੇ ਕੰਮਾਂ ਵਿੱਚ ਬੰਦਾ ਇਕ ਦੂਜੇ ਨੂੰ ਪਿੱਛੇ ਛੱਡਦਾ ਹੈ
ਜਾਤ-ਧਰਮ ਦੇ ਨਾਂ ਤੇ ਇਨ੍ਹਾਂ ਵੈਰ ਲਿਆ ਏ ਪਾ ਰੱਬਾ
ਇਕ ਵਾਰੀ ਧਰਤੀ ਤੇ ਤੂੰ ਧੀ ਬਣਕੇ ਆ ਰੱਬਾ...੨
 
ਵਿੱਚ ਅਸਮਾਨੀ ਉੱਡਦੀਆਂ ਸੀ ਜੋ ਅੱਜ ਧਰਤੀ ਤੇ ਆਣ ਪਈਆਂ 
ਕਈਆਂ ਉਤੇ ਜ਼ੁਲਮ ਹੁੰਦੇ ਸਾਂਹ ਦੱਬ ਕਿ ਫਰਜ ਨਿਭਾ ਰਹੀਆਂ
“ਮਿੱਠੂ” ਆਖੇ ਕੋਈ ਵੱਖਰੀ ਹੀ ਜੋਤ ਜਗਾ ਰੱਬਾ
ਇਕ ਵਾਰੀ ਧਰਤੀ ਤੇ ਤੂੰ ਧੀ ਬਣਕੇ ਆ ਰੱਬਾ...
ਇਕ ਵਾਰੀ ਧਰਤੀ ਤੇ ਤੂੰ ਧੀ ਬਣਕੇ ਆ ਰੱਬਾ...```
 
                  ਤਜਿੰਦਰ ਕੌਰ ਮਿੱਠੂ
Have something to say? Post your comment