Sunday, June 16, 2019
FOLLOW US ON

Article

ਕਹਾਣੀ- ਅਧਿਆਪਕ ਹੀ ਗੁਰੂ ਹੁੰਦਾ ਹੈ

April 12, 2019 10:18 PM
ਅੱਜ ਰਣਧੀਰ ਸਿੰਘ ਆਪਣੇ ਲੈਪਟਾਪ ਨੂੰ ਖੋਲਦਾ ਹੋਇਆ ਹੱਥ ਜੋੜ ਕੇ ਚੰਗੇ ਨੰਬਰਾਂ ਦੀ ਅਰਦਾਸ ਕਰਨ ਲੱਗ ਪੈਂਦਾ ਹੈ ਕਿ ਮਾਲਕਾ ਅੱਜ ਲਾਜ ਰੱਖ ਲਈ ਮੇਰੀ । ਇੰਨੇ ਨੂੰ ਉਸਦੀ ਘਰਵਾਲੀ ਉਸਨੂੰ ਆਖਣ ਲੱਗਦੀ ਹੈ ਕਿ ਤੁਹਾਨੂੰ ਵੇਖ ਕੇ ਤਾਂ ਇਹ ਮਹਿਸੂਸ ਹੋ ਰਿਹਾ ਜਿਵੇਂ ਅੱਜ ਤੁਹਾਡਾ ਬਾਰ੍ਹਵੀਂ ਦਾ ਨਤੀਜਾ ਆਉਣ ਵਾਲਾ ਹੈ । ਇਹ ਸੁਣ ਕੇ ਰਣਧੀਰ ਸਿੰਘ ਹੱਸ ਕੇ ਜਵਾਬ ਦਿੰਦੇ ਸਹੀ ਗੱਲ ਹੈ ਅਧਿਆਪਕਾਂ ਦਾ ਨਤੀਜਾ ਬੱਚਿਆਂ ਦੇ ਨਾਲ ਹੀ ਆਉਂਦੇ ।ਇੰਨੇ ਚਿਰ ਨੂੰ ਨਤੀਜਾ ਸਾਹਮਣੇ ਆ ਜਾਂਦੇ ਅਤੇ ਰਣਧੀਰ ਸਿੰਘ ਦੇ ਅੱਖਾਂ ਭਰ ਆਈਆਂ ਤਾਂ ਘਰਵਾਲੀ ਪੁੱਛਦੀ ਹੈ ...ਕੀ ਗੱਲ ਹੋ ਗਈ??? ਕੀ ਗੱਲ ਪ੍ਭਜੀਤ ਦੇ ਨੰਬਰ ਚੰਗੇ ਨਹੀਂ ਆਏ??? ਰਣਧੀਰ ਦੇ ਹੰਝੂ ਹੋਰ ਵਹਿਣ ਲੱਗ ਪੈਂਦੇ ਹਨ .. ਇਹ ਦੇਖ ਕੇ ਉਸਦੀ ਘਰਵਾਲੀ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਫਿਰ ਕੀ ਹੋਇਆ ਅਗਰ ਇਸ ਵਾਰ ਨੰਬਰ ਨਹੀਂ ਆਏ ..ਤੁਸੀਂ ਉਦਾਸ ਨਾ ਹੋਵੋ ...ਤਾਂ ਰਣਧੀਰ ਸਿੰਘ ਆਖਦੇ ...ਨਹੀਂ ਨਹੀਂ ਅੱਜ ਮੇਰੀ ਮਿਹਨਤ ਸਫਲ ਹੋ ਗਈ ਪ੍ਭਜੀਤ ਦਾ ਨਾਮ ਮੈਰਿਟ ਸੂਚੀ ਵਿੱਚ ਆਇਆ। ਹੁਣ ਉਹ ਬਹੁਤ ਖੁਸ਼ ਹੋਵੇਗਾ ਉਸਦੇ ਸੁਪਨੇ ਪੂਰੇ ਹੋਣਗੇ ...। ਇਹ ਸੁਣ ਕੇ ਉਸ ਦੀ ਘਰਵਾਲੀ ਕਹਿੰਦੀ ਹੈ ਕਿੰਨੇ ਖੁਸ਼ ਹੋ ਤੁਸੀਂ ਅੱਜ.... ਭਾਵੇਂ ਉਹ ਤੁਹਾਡਾ ਮੁੰਡਾ ਨਹੀਂ ..ਤਾਂ ਵੀ ਇੰਨਾ ਪਿਆਰ । ਰਣਧੀਰ ਸਿੰਘ ਆਖਦੇ ...ਉਸ ਨੇ ਮੈਨੂੰ ਸਿਰਫ ਅਧਿਆਪਕ ਨਹੀਂ ਮੰਨਿਆ ਸਗੋਂ ਗੁਰੂ ਮੰਨਿਆ। ਤਾਂ ਹੀ ਮੇਰਾ ਉਸ ਨਾਲ ਇੱਕ ਵੱਖਰਾ ਜਿਹਾ ਰਿਸ਼ਤਾ ਹੈ ਇਉਂ ਜਾਪਦਾ ਕਿ ਅੱਜ ਉਹਦਾ ਨਹੀਂ ਸਗੋਂ ਮੇਰਾ ਨਾਮ ਵੀ ਮੈਰਿਟ ਸੂਚੀ ਵਿੱਚ ਸ਼ਾਮਿਲ ਹੋ ਗਿਆ ..। ਮੈਂ ਉਸਨੂੰ ਫੋਨ ਕਰਕੇ ਦੱਸਦਾ ਖੁਸ਼ਖਬਰੀ । ਰਣਧੀਰ ਪ੍ਭਜੀਤ ਨੂੰ ਫੋਨ ਲਗਾਉਂਦੇ ਪਰ ਉਸਦਾ ਫੋਨ ਬੰਦ ਹੋਣ ਕਰਕੇ ਉਸਦਾ ਮਨ ਬੇਚੈਨ ਹੋ ਜਾਂਦੇ...। ਤਾਂ ਉਸਦੀ ਘਰਵਾਲੀ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਬਾਅਦ 'ਚ ਮਿਲ ਜਾਵੇਗਾ ਤੁਸੀਂ ਫਿਕਰ ਨਾ ਕਰੋ। ਇੰਤਜ਼ਾਰ ਕਰਦੇ ਹੋਏ ਸਵੇਰ ਦੀ ਸ਼ਾਮ ਹੋ ਜਾਂਦੀ ਹੈ ਅਤੇ ਉਸਦਾ ਨਾ ਫੋਨ ਆਉਂਦੇ ਅਤੇ ਨਾ ਹੀ ਉਹ ਆਪ। ਰਣਧੀਰ ਬਹੁਤ ਪਰੇਸ਼ਾਨ ਹੋ ਜਾਂਦੇ ਅਤੇ ਦੋ-ਤਿੰਨ ਦਿਨ ਬਾਅਦ ਫਿਰ ਫੋਨ ਕਰਦੇ ਪਰ ਅੱਜ ਵੀ ਉਸਦਾ ਫੋਨ ਬੰਦ ਸੀ ਫਿਰ ਉਹ ਆਪਣੀ ਜਮਾਤ ਦੇ ਕਿਸੇ ਹੋਰ ਵਿਦਿਆਰਥੀ ਨੂੰ ਉਸ ਬਾਰੇ ਪੁੱਛਦਾ ਹੈ ਤਾਂ ਉਸਨੂੰ ਪਤਾ ਲੱਗਾ ਕਿ ਪ੍ਭਜੀਤ ਉਸਨੂੰ ਮਿਲਿਆ ਸੀ ਅਤੇ ਆਪਣੇ ਨਤੀਜੇ ਤੋਂ ਬਹੁਤ ਖੁਸ਼ ਸੀ। ਰਣਧੀਰ ਸਿੰਘ ਬਹੁਤ ਦੁਖੀ ਹੁੰਦੇ ਕਿ ਸ਼ਾਇਦ ਪ੍ਭਜੀਤ ਉਸਨੂੰ ਮਿਲਣਾ ਨਹੀਂ ਚਾਹੁੰਦੇ ..ਅਤੇ ਆਪਣੇ ਮਨ ਵਿਚ ਹੀ ਕਿੰਨੇ ਸਾਰੇ ਸਵਾਲ ਪੁੱਛਦਾ ਇੰਝ ਕਿਸ ਤਰ੍ਹਾਂ ਹੋ ਸਕਦੇ ਕਿਉਂਕਿ ਪ੍ਭਜੀਤ ਹਰ ਛੋਟੀ ਵੱਡੀ ਗੱਲ ਨੂੰ ਦੱਸਣ ਮੇਰੇ ਕੋਲ ਆ ਜਾਂਦਾ ਸੀ ਫਿਰ ਇਸ ਵਾਰ ਕੀ ਹੋਇਆ ਇਹ ਤਾਂ ਉਸ ਦਾ ਆਪਣਾ ਸੁਪਨਾ ਸੀ...ਗੱਲ ਕੀ ਹੋ ਗਈ ।ਗਰਮੀਆਂ ਦੀ ਛੁੱਟੀਆਂ ਖਤਮ ਹੋਣ 'ਚ  ਸਿਰਫ ਅੱਠ ਦਿਨ ਹੀ ਬਚੇ ਸਨ ...ਰਣਧੀਰ ਸਿੰਘ ਨੂੰ ਪਤਾ ਲੱਗਾ ਕਿ ਸਕੂਲ ਵਿੱਚ ਛੁੱਟੀਆਂ ਤੋਂ ਬਾਅਦ ਪ੍ਭਜੀਤ ਲਈ ਇੱਕ ਛੋਟਾ ਜਿਹਾ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ ਹੈ ਇਹ ਸੁਣ ਕੇ ਉਸਨੂੰ ਇਕ ਪਾਸੇ ਖੁਸ਼ੀ ਵੀ ਸੀ ਅਤੇ ਇਕ ਪਾਸੇ ਉਸਦੇ ਨਾ ਮਿਲਣ ਦਾ ਦੁੱਖ । ਛੁੱਟੀਆਂ ਖਤਮ ਹੋ ਜਾਂਦੀਆਂ ਹਨ ..ਸਕੂਲ ਦੇ ਇੱਕ ਕਮਰੇ ਵਿੱਚ ਹੀ ਸਾਰਾ ਪ੍ਰਬੰਧ ਕੀਤਾ ਗਿਆ ਸੀ । ਸਿਰਫ ਗਿਆਰਵੀਂ ਦੇ ਬੱਚੇ ,ਸਾਰਾ ਸਟਾਫ ਅਤੇ ਕੁਝ ਪੱਤਰਕਾਰ ਆਏ ਹੋਏ ਸਨ । ਸਾਹਮਣੇ ਮੇਜ਼ ਉਪਰ ਰੱਖੀ ਟਰਾਫੀ ਅਤੇ ਮੈਡਲ ਉਤੇ ਪ੍ਭਜੀਤ ਦਾ ਨਾਮ ਵੇਖ ਕੇ ਰਣਧੀਰ ਸਿੰਘ ਦੀ ਅੱਖਾਂ ਵਿਚ ਚਮਕ ਆ ਗਈ। ਸਮਾਰੋਹ ਸ਼ੁਰੂ ਹੋ ਗਿਆ ..ਅਤੇ ਰਣਧੀਰ ਸਿੰਘ ਬਾਕੀ ਸਟਾਫ ਨਾਲ ਜਾ ਕੇ ਬੈਠ ਜਾਂਦੇ ਹਨ। ਪ੍ਭਜੀਤ ਵੀ ਕਮਰੇ ਵਿੱਚ ਆ ਜਾਂਦੇ ..ਰਣਧੀਰ ਸਿੰਘ ਨੂੰ ਕਮਰੇ ਵਿੱਚ ਪਿਛੇ ਜਿਹੇ ਬੈਠੇ ਹੋਣ ਕਰਕੇ ਉਸਨੂੰ ਪ੍ਭਜੀਤ ਦਾ ਚਿਹਰਾ ਵੀ ਚੰਗੀ ਤਰ੍ਹਾਂ ਨਹੀਂ ਦਿਸਦਾ ।ਪ੍ਭਜੀਤ ਦੇ ਪਿਤਾ ਜੀ ਉਸ ਨਾਲ ਆਉਂਦੇ ਹਨ ਅਤੇ ਇਕ ਬਜੁਰਗ ਵਿਅਕਤੀ ਵੀ ਆਉਂਦੇ ਜੋ ਪਹਿਰਾਵੇ ਤੋਂ ਰਣਧੀਰ ਸਿੰਘ ਨੂੰ ਪੜਿਆ ਲਿਖਿਆ ਜਾਪ ਰਿਹਾ ਸੀ ਅਤੇ ਉਸਦਾ ਚਿਹਰਾ ਵੀ ਰਣਧੀਰ ਸਿੰਘ ਨਾ ਦੇਖ ਸਕਿਆ ...। ਸਾਰਿਆਂ ਨੂੰ ਬਿਠਾਇਆ ਜਾਂਦੇ ਸਾਹਮਣੇ ਹੀ ਪੰਜ ਕੁ ਕੁਰਸੀਆਂ ਲੱਗੀਆਂ ਹੋਈਆਂ ਸਨ ।ਇੱਕ ਕੁਰਸੀ ਉੱਤੇ ਪ੍ਭਜੀਤ ਦਾ ਨਾਮ ਲਿਖਿਆ ਹੋਇਆ ਸੀ ਅਤੇ ਇੱਕ ਉਤੇ ਉਸਦੇ ਪਿਤਾ ਜੀ ਦਾ ਤੇ ਦੋ ਕੁਰਸੀਆਂ ਉੱਤੇ ਪ੍ਰਿੰਸੀਪਲ ਅਤੇ ਵਾਇਸ ਪ੍ਰਿੰਸੀਪਲ ਬਾਕੀ ਇੱਕ ਕੁਰਸੀ ਖਾਲੀ ਸੀ। ਹੁਣ ਪ੍ਭਜੀਤ ਅਤੇ ਉਸਦੇ ਪਿਤਾ ਜੀ ਨੂੰ ਅੱਗੇ ਬੁਲਾਇਆ ਜਾਂਦਾ ਹੈ। ਪ੍ਭਜੀਤ ਆਪਣੇ ਪਿਤਾ ਜੀ ਨੂੰ ਕੁਰਸੀ ਉੱਤੇ ਬਿਠਾ ਦਿੰਦਾ ਹੈ ਅਤੇ ਆਪ ਖੜ੍ਹਾ ਹੋ ਜਾਂਦਾ ਹੈ ਜਦੋਂ ਉਸਨੂੰ ਬੈਠਣ ਲਈ ਆਖਿਆ ਜਾਂਦੇ ਤਾਂ ਉਹ ਆਖਦੇ ਕਿ ਪਹਿਲਾਂ ਇਹ ਪੰਜਵੀਂ ਖਾਲੀ ਕੁਰਸੀ ਭਰੀ ਜਾਵੇਗੀ ਤਾਂ ਹੀ ਮੈਂ ਬੈਠ ਸਕਦਾ ਹਾਂ ...।ਸਾਰੇ ਉਸ ਤੋਂ ਸਵਾਲ ਪੁੱਛਣਾ ਸ਼ੁਰੂ ਕਰ ਦਿੰਦੇ ਹਨ ਕਿ ਤੁਸੀਂ ਕਿਸ ਤਰ੍ਹਾਂ ਪੜਾਈ ਕੀਤੀ ??ਪ੍ਭਜੀਤ ਇਕ ਇਕ ਕਰਕੇ ਸਾਰਿਆਂ ਦੇ ਸਵਾਲਾਂ ਦੇ ਜਵਾਬ ਦਿੰਦਾ ਹੈ ...ਫਿਰ ਗਿਆਰਵੀਂ ਦੇ ਬੱਚਿਆਂ ਦੀ ਵਾਰੀ ਆਉਂਦੀ ਹੈ ਇੱਕ ਕੁੜੀ ਪੁੱਛਦੀ ਹੈ ਕਿ ਤੁਸੀਂ ਆਪਣੀ ਜਿੱਤ ਕਿਸ ਇਨਸਾਨ ਬਿਨ੍ਹਾਂ ਅਧੂਰੀ ਸਮਝਦੇ ਹੋ???
 ਤਾਂ ਪ੍ਭਜੀਤ ਜਵਾਬ ਦਿੰਦਾ ਹੈ ਕਿਸੇ ਖਾਸ ਰੂਹ ਨੇ ਉਸਨੂੰ ਇਸ ਕੁਰਸੀ ਦੇ ਕਾਬਲ ਬਣਾ ਦਿੱਤਾ ਹੈ ਮੈਂ ਤਾਂ ਬਸ ਖਾਲੀ ਹੱਥ ਇਸ ਸਕੂਲ ਵਿਚ ਕਦਮ ਰੱਖਿਆ ...ਪੈਸੇ ਥੋੜ੍ਹੇ ਘੱਟ ਜਰੂਰ ਸੀ ਪਰ ਸੁਪਨਿਆਂ ਦੇ ਮਾਮਲੇ ਵਿੱਚ ਮੈਂ ਬਹੁਤ ਅਮੀਰ ਸੀ ਕਦੇ ਕਦੇ ਤਾਂ ਇਉਂ ਜਾਪਦਾ ਸੀ ਕਿ ਮੈਂ ਸਾਰਾ ਕੁਝ ਖਰੀਦ ਲੈਣਾ ...ਪਰ ਜਦੋਂ ਮੇਰੀ ਸੁਪਨਿਆਂ ਤੋਂ ਨੀਂਦ ਟੁੱਟਦੀ ਤਾਂ ਮੈਂ ਵੇਖਣਾ ਕਿ ਇਥੇ ਤਾਂ ਸਿਰਫ ਉਹਨਾਂ ਨੂੰ ਪੁੱਛਿਆ ਜਾਂਦੇ ਜਿਸ ਦੀ ਜੇਬ ਭਰੀ ਹੋਵੇ ...ਜਾਂ ਜਿਸ ਦੇ ਮਾਤਾ ਪਿਤਾ ਆਪਣੇ ਬੱਚਿਆਂ ਦੇ ਸੁਪਨੇ ਉਨ੍ਹਾਂ ਦੀ ਸੋਚ ਤੋਂ ਪਹਿਲਾਂ ਹੀ ਪੂਰੇ ਕਰ ਦਿੰਦੇ ਹੋਣ ..। ਮੈਂ ਕਦੇ ਇਸ ਗੱਲ ਦਾ ਗੁੱਸਾ ਨਹੀਂ ਮਨਾਇਆ ਕਿ ਮੇਰੇ ਕੋਲ ਉਹ ਸਭ ਨਹੀਂ ਜੋ ਮੇਰੇ ਦੋਸਤਾਂ ਕੋਲ ਸੀ ....ਕਿਉਂਕਿ ਮੇਰੇ ਬਾਪੂ ਨੇ ਸੁਪਨਿਆਂ ਵੱਲੋਂ ਕਦੇ ਗਰੀਬ ਨਹੀਂ ਬਣਾਇਆ । ਫਿਰ ਮੈਨੂੰ ਇਹ ਸਕੂਲ ਮਿਲਿਆ ...। ਰਣਧੀਰ ਸਿੰਘ ਉਸਨੂੰ ਵੇਖ ਕੇ ਬਹੁਤ ਖੁਸ਼ ਹੋ ਰਹੇ ਸਨ। ਪ੍ਭਜੀਤ ਆਖਦੇ ਕਿ ਇਸ ਕੁਰਸੀ ਉੱਤੇ ਬੈਠਣ ਵਾਲਾ ਇਨਸਾਨ ਮੇਰੇ ਦਿਲ ਦੇ ਬਹੁਤ ਕਰੀਬ ਹੈ । ਰਣਧੀਰ ਸਿੰਘ ਨੂੰ ਇਹ ਲਫਜ਼ ਆਪਣੇ ਲਈ ਜਾਪਦੇ ਹਨ ਅਤੇ ਉਹ ਖੜ੍ਹਾ ਹੀ ਹੋਣ ਲੱਗਦੇ ਕਿ ਇੰਨੇ ਨੂੰ ਪ੍ਭਜੀਤ ਉਸ ਕੋਟ-ਪੈਂਟ ਵਾਲੇ ਬਜੁਰਗ ਨੂੰ ਕੁਰਸੀ ਉੱਤੇ ਬੈਠਣ ਲਈ ਆਖਦੇ ।ਤਾਂ ਰਣਧੀਰ ਸਿੰਘ ਪ੍ਭਜੀਤ ਨੂੰ ਵੇਖ ਕੇ ਹੈਰਾਨ ਰਹਿ ਜਾਂਦੇ ਹੈ ਅਤੇ ਅੰਦਰੋਂ ਉਹ ਆਪਣੇ ਆਪ ਨੂੰ ਟੁੱਟਿਆ ਹੋਇਆ ਮਹਿਸੂਸ ਕਰ ਰਿਹਾ ਸੀ ਤੇ ਆਪਣੀ ਕੁਰਸੀ ਉੱਤੇ ਇਉਂ ਬੈਠਦੇ ਜਿਸ ਤਰ੍ਹਾਂ ਉਸਨੂੰ ਕਿਸੇ ਨੇ ਧੱਕਾ ਮਾਰਿਆ ਹੋਵੇ । ਪ੍ਭਜੀਤ ਉਸ ਬਜੁਰਗ ਦਾ ਹੱਥ ਫੜ ਕੇ ਕੁਰਸੀ ਉੱਤੇ ਬੈਠਣ ਲਈ ਆਖਦੇ ਤਾਂ ਉਮਰ ਦੇ ਜਿਆਦਾ ਹੋਣ ਕਰਕੇ ਉਹਨਾਂ ਕੁਰਸੀ ਨੂੰ ਉਥੇ ਹੀ ਰਖਵਾ ਲਈ ਅਤੇ ਬੈਠ ਗਏ...ਪ੍ਭਜੀਤ ਨੇ ਉਹਨਾਂ ਬਾਰੇ ਸਤਿਕਾਰ ਦੇ ਲਫਜ਼ ਕਹਿੰਦੇ ਹੋਏ ਆਖਿਆ ਕਿ ਅੱਜ ਮੈਂ ਜੋ ਵੀ ਇਹਨਾਂ ਦੇ ਸਦਕਾ ਹਾਂ । ਫਿਰ ਪ੍ਰਿੰਸੀਪਲ ਆਖਦੇ ਹਨ ਕਿ ਹੁਣ ਤਾਂ ਉਹ ਬੈਠ ਸਕਦੇ ..ਹੁਣ ਤਾਂ ਖਾਲੀ ਕੁਰਸੀ ਵੀ ਭਰ ਚੁੱਕੀ ਹੈ ਤਾਂ ਪ੍ਭਜੀਤ ਜਵਾਬ ਦਿੰਦਾ ਹੈ ਬਿਲਕੁਲ ਸਹੀ ਕਿਹਾ ਜੀ..।ਹੁਣ ਇਸ ਵਾਰ ਇਸਨੂੰ ਹੀ ਭਰਨ ਦੀ ਵਾਰੀ ਆ ਗਈ ਹੈ।ਪ੍ਭਜੀਤ ਦੌੜ ਕੇ ਰਣਧੀਰ ਸਿੰਘ ਕੋਲ ਜਾ ਖਲੋਂਦਾ ਅਤੇ ਪੈਰਾਂ ਵਿਚ ਡਿੱਗ ਪੈਂਦੇ ਅਤੇ ਆਖਦੇ ਅੱਜ ਮੈਂ ਨਹੀਂ ਇਸ ਰੂਹ ਨੇ ਮੈਰਿਟ ਸੂਚੀ ਵਿੱਚ ਨਾਮ ਸ਼ਾਮਿਲ ਕੀਤਾ ਹੈ। ਮੈਂ ਸੁਪਨੇ ਵੇਖੇ ਇਹਨਾਂ ਨੇ ਸੱਚ ਕੀਤੇ । ਇਹਨਾਂ ਨੇ ਮੇਰੇ ਸੁਪਨਿਆਂ ਦੀ ਪੌੜੀ ਤਿਆਰ ਕਰਵਾਈ ਅਤੇ ਮੈਨੂੰ ਉਸ ਉਪਰ ਖੜ੍ਹਾ ਕਰਨ ਦੇ ਸਮਰੱਥ ਬਣਾਇਆ ..ਮੈਨੂੰ ਕਦੇ ਬਾਪੂ ਵਾਂਗੂ ਡਾਂਟਿਆ ਕਦੇ ਮਾਂ ਵਾਂਗ ਲਾਡ ਲਡਾਇਆ ...ਮੈਂ ਜਦੋਂ ਰੋਟੀ ਵੀ ਭੁੱਲ ਜਾਣੀ ਘਰ ਤੋਂ ਲੈ ਕੇ ਆਉਣੀ ਤਾਂ ਆਪਣਾ ਡੱਬਾ ਹਰ ਵਾਰ ਮੇਰੇ ਅੱਗੇ ਕਰ ਦੇਣਾ। ਤੁਸੀਂ ਸੋਚਦੇ ਹੋਵੋਗੇ ਕਿ ਮੈਂ ਇੰਨੇ ਦਿਨਾਂ ਤੋਂ ਕਿਥੇ ਸੀ ਨਾ ਮਿਲਣ ਆਇਆ ਅਤੇ ਨਾ ਹੀ ਕੋਈ ਫੋਨ ... ਮੈਂ ਤਾਂ ਤੁਹਾਡੇ ਲਈ ਤੋਹਫਾ ਲੈਣ ਵਿੱਚ ਵਿਅਸਤ ਸੀ ਮੈਨੂੰ ਤਾਂ ਸਮਝ ਹੀ ਨਹੀਂ ਆ ਰਹੀ ਸੀ ਕਿ ਕੀ ਦੇਵਾਂ..ਘਰਦਿਆਂ ਨੇ ਕਿਹਾ ਕਿ ਕੋਈ ਕੱਪੜੇ ,ਮਿਠਾਈਆਂ ਵਗੈਰਾ ਦੇ ਸਕਦਾ ਤੂੰ ..ਫਿਰ ਮੈਂ ਕਿਹਾ ਕੁਝ ਖਾਸ ਦੇਵਾਂਗਾ ਮੈਂ ਤਾਂ ...ਅੱਜ ਤੁਸੀਂ ਮੇਰਾ ਸੁਪਨਾ ਸੱਚ ਕੀਤਾ ਹੁਣ ਮੇਰੀ ਵਾਰੀ ਆ ਗਈ । ਪ੍ਭਜੀਤ ਰਣਧੀਰ ਸਿੰਘ ਦਾ ਹੱਥ ਫੜ੍ਹ ਕੇ ਅੱਗੇ ਵਧਣ ਲੱਗ ਪੈਂਦੇ ਅਤੇ ਉਸ ਬਜੁਰਗ ਦੇ ਪੈਰਾਂ ਨੂੰ ਛੂਹ ਲੈਂਦੇ ਅਤੇ ਰਣਧੀਰ ਸਿੰਘ ਨੂੰ ਆਖਦੇ ਤੁਸੀਂ ਪਹਿਚਾਣ ਲਿਆ ਇਹਨਾਂ ਨੂੰ??ਰਣਧੀਰ ਸਿੰਘ ਉਨ੍ਹਾਂ ਨੂੰ ਵੇਖਦੇ ਅਤੇ ਅੱਖਾਂ ਵਿਚ ਹੰਝੂ ਵਹਿਣ ਲੱਗ ਪਏ । ਉਹ ਬਜੁਰਗ ਰਣਧੀਰ ਸਿੰਘ ਦੇ ਅਧਿਆਪਕ ਸਨ । ਪ੍ਭਜੀਤ ਨੇ ਜਦੋਂ ਆਪਣੀ ਮਿਹਨਤ ਦੇ ਪਿੱਛੇ ਰਣਧੀਰ ਸਿੰਘ ਦਾ ਨਾਮ ਲੈਣਾ ਤਾਂ ਉਹਨਾਂ ਨੇ ਹਰ ਵਾਰ ਇਹ ਕਹਿਣਾ ਇਸ ਦਾ ਅਸਲੀ ਹੱਕਦਾਰ ਮੇਰੇ ਗੁਰੂ ਰਣਜੀਤ ਸਿੰਘ ਹਨ ..ਅਕਸਰ ਉਹਨਾਂ (ਰਣਧੀਰ ਸਿੰਘ) ਕਹਿਣਾ ਕਿ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਕਿ ਉਹ ਆਪਣੇ ਗੁਰੂ ਨੂੰ ਉਹ ਮਾਣ ਨਹੀਂ ਦੇ ਸਕੇ ਜੋ ਦੇਣਾ ਚਾਹੁੰਦੇ ਸਨ । ਪ੍ਭਜੀਤ ਆਖਦੇ ਤਾਂ ਹੀ ਮੈਂ ਇਹਨਾਂ ਨੂੰ ਇਥੇ ਲੈ ਕੇ ਆਉਣ ਦਾ ਸੋਚਿਆ ...ਰਣਧੀਰ ਸਿੰਘ ਨੇ ਆਪਣੇ ਗੁਰੂ ਦੇ ਪੈਰਾਂ ਨੂੰ ਛੂਹਿਆ ਅਤੇ ਪ੍ਭਜੀਤ ਨੇ ਆਪਣੇ । ਰਣਧੀਰ ਸਿੰਘ ਨੇ ਪ੍ਭਜੀਤ ਨੂੰ ਆਪਣੇ ਗਲੇ ਨਾਲ ਲਗਾ ਲਿਆ ਅਤੇ ਕਿਹਾ ਤੂੰ ਤਾਂ ਮੇਰਾ ਉਹ ਸੁਪਨਾ ਪੂਰਾ ਕਰ ਦਿੱਤਾ ਜਿਸਨੂੰ ਮੈਂ ਬੇਜਾਨ ਮੰਨ ਚੁੱਕਾ ਸੀ। ਸਾਰੇ ਕਮਰੇ ਵਿੱਚ ਖੁਸ਼ੀ ਦਾ ਮਾਹੌਲ ਬਣ ਜਾਂਦੇ ਅਤੇ ਸਾਰੇ ਆਖਦੇ ਹਨ ਕਿ ਅਸੀਂ ਇਹੋ ਜਿਹੇ ਗੁਰੂ -ਚੇਲੇ ਦਾ ਰਿਸ਼ਤਾ ਨਹੀਂ ਵੇਖਿਆ।ਅਗਲੇ ਦਿਨ ਅਖਬਾਰ ਦੇ ਪਹਿਲੇ ਪੰਨੇ ਉੱਤੇ ਉਹਨਾਂ ਦਾ ਪਿਆਰ ਦੀ ਕਹਾਣੀ ਛਪੀ ਜਿਸਦਾ ਵਿਸ਼ਾ ਸੀ #ਅਧਿਆਪਕ ਹੀ ਗੁਰੂ ਹੁੰਦਾ ਹੈ।🌹🌹
~ਗੁਰਦੀਪ ਕੌਰ
ਕਮਲ ਕਲੌਨੀ ਸਮਰਾਲਾ
Have something to say? Post your comment