Sunday, June 16, 2019
FOLLOW US ON

Article

ਮੇਲਾ

April 12, 2019 10:24 PM

ਮੇਲਾ
ਭਾਵੇਂ ਕੇ ਜਤਿੰਦਰ ਛੋਟਾ ਬੱਚਾ ਹੈ ਪਰ ਉਸਦੀ ਹਸਰਤ ਉਸ ਦੀ ਉਮਰ ਤੋਂ ਕਈਂ ਗੁਣਾ ਵੱਡੀ ਹੈ। ਉਸ ਦਾ ਪਿਓ ਉਸ ਨੂੰ ਲਾਗਲੇ ਪਿੰਡ ਵਿਸਾਖੀ ਦੇ ਮੇਲੇ ਲੈ ਗਿਆ । ਉਸ ਨੇ ਮੇਲਾ ਵੇਖਿਆ , ਹੋਰਨਾ ਬੱਚਿਆਂ ਨੂੰ ਵੰਨ ਸੁਵੰਨੀਆਂ ਚੀਜਾਂ ਲੈਂਦੇ ਵੇਖ ਉਸ ਦੇ ਮਨ ਅੰਦਰ ਤਰੰਗਾਂ ਤਾਂ ਛਿੜਦੀਆਂ ਪਰ  ਉਹ ਕੁਝ ਚਿਰ ਲਈ ਖਿਆਲਾਂ ਵਿੱਚ ਆਪਣੇ ਆਪ ਨੂੰ ਉਹਨਾਂ ਖਿਡਾਊਂਣਿਆਂ ਨਾਲ ਖੇਡਦਾ ਮਹਿਸੂਸ ਕਰਦਾ, ਹੋਰਨਾਂ ਬੱਚਿਆਂ ਨੂੰ ਜਲੇਬੀਆਂ, ਮਠਿਆਈ ਖਾਂਦੇ ਵੇਖ ਉਸ ਦੇ ਮੂੰਹ ਵਿੱਚ ਪਾਣੀ ਤਾਂ ਭਰ ਆਊਂਦਾ.....ਪਰ ਆਪਣੇ ਘਰ ਦੇ ਹਾਲਾਤਾਂ ਤੋਂ ਜਾਣੂ ਉਹ ਘੁੱਟ ਭਰਨ ਤੋਂ ਸਿਵਾਏ ਕੁਝ ਹੋਰ ਕਰਨ ਦੇ ਅਸਮਰੱਥ ਸੀ । ਗਰੀਬ ਪਿਤਾ ਨੇ ਮੇਲੇ ਦੀ ਹਸੀਨ ਰੰਗਤ ਦੇਖਦਿਆਂ ਜਤਿੰਦਰ ਦੀਆਂ ਲਲਚਾਈਆਂ ਅੱਖਾਂ ਤੱਕੀਆ ਪੱਲੇ ਕੁਝ ਕੁ ਪੈਸੇ ਨਾਲ ਹੀ ਬੱਚੇ ਦੀ ਲਾਲਸਾ ਬਾਰੇ ਵੀ ਸੋਚਦਿਆਂ ਹਿੰਮਤ ਕਰਕੇ ਬੋਲਿਆ "ਪੁੱਤ ਕੁਝ ਲੈਣਾ ? ਪਾਪਾ ਨਹੀ ਕੁਝ ਨਹੀ... ਫਿਰ ਪੁੱਛਦਾ ਕੁਝ ਖਾਣ ਨੂੰ ਲੈਣਾ ??? ਪਾਪਾ ਨਹੀ ਮੈ ਇੱਥੇ ਕੁਝ ਖਾਣ ਦੀ ਉਮੀਦ ਨਾਲ ਨਹੀ ਆਇਆ ਮੈ ਕੁਝ ਲੱਭਣ ਆਇਆ ਸੀ?”  ਪਿਤਾ ਨੇ ਪੁਛਿੱਆ ਕੀ ਲੱਭਣ ਆਇਆ ? ਇਸ ਗਰੀਬੀ ਦਾ ਹੱਲ ਲੱਭਣ ਮੈਨੂੰ ਲੱਭ ਵੀ ਗਿਆ । ਮੈ ਸੋਚਿਆ ਕਿ ਗਰੀਬੀ ਤਕਦੀਰ ਨਾਲ ਨਹੀ ਮਿਟਦੀ ਬਲਕਿ ਮਿਹਨਤ ਨਾਲ ਮਿਟਦੀ ਹੈ ਮੈ ਖੁਦ ਦੀ ਦੁਕਾਨ ਇਸ ਮੇਲੇ ‘ਚ ਲਗਾਉਂਗਾ ਲੋਕਾਂ ਲਈ ਮੇਲੇ ਤੇ ਕੁਝ ਖਰੀਦਣ ਦਾ ਮੌਕਾ ਹੁੰਦਾ ਪਰ ਮੇਰੇ ਲਈ ਕੁਝ ਵੇਚਣ ਦਾ ਹੋਊ ।ਜੋ ਕੁਝ ਮੇਰੇ ਕੋਲ ਹੈ ਕੋਲ ਖੜੇ ਨਿਹਾਲ ਨੇ ਸਾਰੀ ਪਿਉ ਪੁੱਤ ਦੀ ਗੱਲ ਸੁਣੀ ਕਹਿਣ ਲਗਾ ਤੇਰਾ ਮੁੰਡਾ ਬੜਾ ਸਮਝਦਾਰ ਹੈ ਕਿਹੜੀ ਕਲਾਸ ਚ ਪੜਦਾ ? ਗਰੀਬ ਪਿਤਾ ਬੋਲਿਆ ਹਾਂ ਇਹ ਸਮਝਦਾਰ ਹੈ ।"ਇਹ ਜਿੰਦਗੀ ਦੀ ਕਿਤਾਬ ਪੜ੍ਹਦਾ ਉਸ ਤੋਂ ਹੀ ਸਬਕ ਸਿਖ ਰਿਹਾ”  ਪਿਤਾ ਬੋਲਿਆ ਸਮੇਂ ਦੀ ਖੇਡ ਹੈ .!..ਜਿੰਦਗੀ ਮੇਲਾ ਵੇਖਣਾ(ਖਰੀਦਣਾ) ਵੀ ਸਿਖਾ ਦਿੰਦੀ ਤੇ ਸਮਾਨ ਵੇਚਣਾ ਵੀ ।


ਇੰਦਰ ਘੇਈ
ਕੋਟਕਪੂਰਾ

Have something to say? Post your comment