Article

ਮਿੰਨੀ ਕਹਾਣੀ "ਵਿਕਾਸ ਕਿ ਵਿਨਾਸ਼"

April 12, 2019 10:26 PM

ਮਿੰਨੀ ਕਹਾਣੀ "ਵਿਕਾਸ ਕਿ ਵਿਨਾਸ਼"
ਜਦ ਗੱਡਿਆ,ਰੇਹੜਿਆ,ਰਿਕਸਿਆ, ਸਾਈਕਲਾ ਤੇ ਸਫਰ ਕਰਦੇ ਸਾ ਤਾ ਸ਼ਹਿਰ ਜਾਦੇ ਸੜਕਾ ਕਿਨਾਰੇ ਖੜ੍ਹੇ ਬਰੂਟੇ ਨਿੰਮ,ਟਾਹਲੀ,ਬੋਹੜ,ਪਿੱਪਲ ਥੱਲੇ ਲੱਗੇ ਨਲਕੇ ਦਾ ਠੰਡਾ ਪਾਣੀ ਪੀਣ ਬਾਅਦ ਦਮ (ਸਾਹ)ਲੈਂਦੇ ਸਾਂ ਮਨ ਨੂੰ ਬਹੁਤ ਸਕੂਨ ਮਿਲਦਾ ਸੀ ।
ਜਦੋ ਦਾ ਸਰਕਾਰਾ ਨੇ ਦੇਸ਼ ਦਾ ਵਿਕਾਸ ਕਰਨ ਦਾ ਸੰਕਲਪ ਲਿਆ ਹੈ ਤੇ ਸੜਕਾ ਚਾਰ/ਛੇ ਲਾਇਨਜ ਕਰ ਰਹੇ ਹਨ ਜਿੰਮੀਦਾਰ ਤੇ ਕਿਸਾਨ ਜਮੀਨ ਅਕਵਾਇਰ ਕਰਦੇ ਸਮੇਂ ਦਰੱਖਤਾ ਦੀ ਪੁਟਾਈ ਕਰ ਰਹੇ ਹਨ ਇਸ ਨਾਲ ਪੰਜਾਬ ਦੀ ਰੰਗਲੀ ਹਰਿਆਲੀ  (ਦਰੱਖਤਾ ਦਾ ਜਜੀਰਾ)ਖਤਮ ਹੋ ਗਈ ਹੈ ।ਜਿਸ ਕਰਕੇ ਧਰਤੀ, ਹਵਾ,ਪਾਣੀ ਨੂੰ ਠੇਸ ਪਹੁੰਚੀ ਹੈ  ਇਸ ਦੇ ਨਾਲ ਹੀ ਸਾਂਝੇ ਪਰਿਵਾਰਾ ਚ ਕੰਧ ਕੋਲੇ ਨਿਕਲ ਰਹੇ ਹਨ ਕਿਉਂਕਿ ਘਰੇਲੂ ਵੰਡ ਹੋਰ ਤਰਾ ਹੁੰਦੀ ਹੈ ਤੇ ਮਾਲ ਰਿਕਾਰਡ ਕੁੱਝ ਹੋਰ ਦਸਦਾ ਹੈ ।ਜਿਸ ਨਾਲ ਮਹਿਕਮੇ ਮੁਤਾਬਕ ਮੁਆਵਜ਼ਾ ਤਿਆਰ ਹੁੰਦਾ ਹੈ ।ਇਸ ਵਿੱਚ ਮਾਲ ਕਰਮਚਾਰੀ ਜਾ ਕਿਸੇ ਅਧਿਕਾਰੀ ਦਾ ਕੋਈ ਕਸੂਰ ਨਹੀ ਹੁੰਦਾ ਹੈ।
ਮੁਆਵਜ਼ਾ ਜਮ੍ਹਾਬੰਦੀ ਦਾ ਖੇਵਟ ਮੁਤਾਬਿਕ ਹੀ ਤਿਆਰ ਕੀਤਾ ਜਾਂਦਾ ਹੈ ।ਜਿਸ ਵਿੱਚ ਭੂਆ ਵੀ ਆਪਣੀ ਮਾਲਕੀ ਦਾ ਹੱਕ ਜਿਤਾ ਕੇ ਚੈੱਕ ਲੈ ਕੇ ਤੁਰ ਜਾਂਦੀਆ ਹਨ ਜਿਹਨਾ ਨੂੰ ਭਤੀਜੇ ਵੀ ਸੂਟ ਦਾ ਹੱਕਦਾਰ ਨਹੀ ਸਮਝਦੇ ਸਨ ।
ਪਰ ਵਿਕਾਸ ਕਰਨ ਦਾ ਸੰਕਲਪ ਲੈਣ ਵਾਲੀਆਂ ਸਰਕਾਰਾ ਮੇਰੇ ਹਿਸਾਬ ਨਾਲ ਵਿਨਾਸ਼ ਵੱਲ ਜ਼ਿਆਦਾ ਰੁਝਾਨ ਰੱਖ ਰਹੀਆ ਹਨ। ਇਹ ਮੇਰੀ ਆਪਣੀ ਸੋਚ ਹੈ।
ਗੁਰਮੀਤ ਸਿੱਧੂ ਕਾਨੂੰਗੋ 

Have something to say? Post your comment