News

ਸਮੂਹ ਸਿੱਖ ਕੌਮ ਨੂੰ ਵਿਸਾਖੀ ਦੀਆਂ ਵਧਾਈਆਂ: ਭਾਈ ਤਾਰਾ, ਭਿਉਰਾ, ਲਾਹੋਰਿਆ, ਸੁੱਖੀ, ਬੱਗਾ ਅਤੇ ਸ਼ੇਰਾ

April 13, 2019 03:23 PM

ਸਮੂਹ ਸਿੱਖ ਕੌਮ ਨੂੰ ਵਿਸਾਖੀ ਦੀਆਂ ਵਧਾਈਆਂ: ਭਾਈ ਤਾਰਾ, ਭਿਉਰਾ, ਲਾਹੋਰਿਅਾ, ਸੁੱਖੀ, ਬੱਗਾ ਅਤੇ ਸ਼ੇਰਾ

ਨਵੀਂ ਦਿੱਲੀ ੧੩ ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ): ਹਿੰਦੁਸਤਾਨ ਦੀਅਾਂ ਵੱਖ ਵੱਖ ਜੇਲ੍ਹਾਂ ਵਿਚ ਬੰਦ ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਉਰਾ, ਭਾੲੀ ਦਿਅਾ ਸਿੰਘ ਲਾਹੋਰਿਅਾ, ਭਾੲੀ ਸੁੱਖਵਿੰਦਰ ਸਿੰਘ ਸੁੱਖੀ, ਭਾੲੀ ਰਮਨਦੀਪ ਸਿੰਘ ਬੱਗਾ ਅਤੇ ਹਰਦੀਪ ਸਿੰਘ ਸ਼ੇਰਾ ਨੇ ਜੇਲ੍ਹ ਵਿਚੋਂ ਭੇਜੇ ਕੌਮ ਦੇ ਨਾਮ ਸੁਨੇਹੇ ਵਿਚ ਸਮੂਹ ਸਿੱਖ ਕੌਮ ਨੂੰ ਖਾਲਸਾ ਪੰਥ ਦੇ ਸਾਜਨਾ ਦਿਹਾੜੇ ਦੀ ਵਧਾਈ ਦੇਦੇਂ ਹੋਏ ਕਿਹਾ ਕਿ ਤਿਉਹਾਰ ਕਿਸੇ ਕੌਮ ਦੀ ਪਹਿਚਾਣ ਹੁੰਦੇ ਹਨ। ਇਨਾ ਤਿਉਹਾਰਾਂ ਪਿੱਛੇ ਸਾਡੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹੁੰਦੀਆ ਹਨ। ਹਰ ਧਰਮ ਦੇ ਲੋਕ ਆਪਣੇ-ਆਪਣੇ ਪੈਰੋਕਾਰਾਂ ਦੇ ਦੱਸੇ ਅਨੁਸਾਰ ਤਿਉਹਾਰ ਮਨਾਉਂਦੇ ਹਨ ਅਤੇ ਹਰ ਤਿਉਹਾਰ ਪਿਛੇ ਕੋਈ ਨਾ ਕੋਈ ਇਤਿਹਾਸ ਹੁੰਦਾ ਹੈ, ਜੇਕਰ ਪੰਜਾਬੀ ਵਿਰਸੇ ਦੇ ਤਿਉਹਾਰ ਤੇ ਝਾਤ ਮਾਰੀਏ ਤਾਂ ਪੰਜਾਬੀ ਵਿਰਸੇ ਵਿਚ ਵਿਸਾਖੀ ਦਾ ਤਿਉਹਾਰ ਬਹੁਤ ਵੱਡੀ ਅਹਿਮੀਅਤ ਰੱਖਦਾ ਹੈ।
ਉਨ੍ਹਾਂ ਕਿਹਾ ਕਿ ਇਸੇ ਹੀ ਦਿਨ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਨਿਤਾਣੀ ਤੇ ਲਿਤਾੜੀ ਹੋਈ ਕੌਮ ਨੂੰ ਅੰਮ੍ਰਿਤ ਦੀ ਪਾਹੁਲ ਪਿਲਾਕੇ ਗਿਦੜੋਂ ਸ਼ੇਰ ਬਣਾ ਦਿੱਤਾ ਸੀ ਅਤੇ ਪੰਜ ਪਿਆਰੇ ਸਾਜਕੇ ਕੌਮ ਨੂੰ ਇਕ ਵਿਲੱਖਣ ਸ਼ਾਨ ਦਿੱਤੀ ਸੀ। ਇਹ ਪੰਜੇ ਸਿੰਘ ਵੱਖ-ਵੱਖ ਜਾਤਾਂ ਵਿਚੋਂ ਅਤੇ ਵੱਖ-ਵੱਖ ਪ੍ਰਾਂਤਾਂ ਵਿਚ ਲੈ ਕੇ ਕੌਮ ਨੂੰ ਨਵੀਂ ਸੇਧ ਦਿੱਤੀ ਸੀ। ਗੁਰੂ ਜੀ ਨੇ ਜਾਤ-ਪਾਤ ਅਤੇ ਪ੍ਰਾਂਤਾਂ ਨੂੰ ਇਕੋ ਰੂਪ ਕਰ ਦਿੱਤਾ। ਸਿੰਘ ਬਣਾ ਦਿੱਤੇ। ਇੱਥੇ ਹੀ ਬਸ ਨਹੀਂ ਗੁਰੂ ਜੀ ਨੇ ਪੰਜ ਪਿਆਰਿਆਂ ਨੂੰ ਬੇਨਤੀ ਕਰਕੇ ਆਪ ਉਨਾਂ ਤੋਂ ਅੰਮ੍ਰਿਤ ਛਕਿਆ। ਇਸ ਤਰਾਂ ਗੁਰੂ-ਚੇਲੇ ਦੇ ਭੇਦ ਦੇ ਨਾਲ ਦੇਹਧਾਰੀ ਪ੍ਰਥਾ ਨੂੰ ਵੀ ਖਤਮ ਕਰ ਦਿੱਤਾ। ਇਸ ਤਰਾਂ ਦੀ ਮਿਸਾਲ ਦੁਨੀਆਂ ਵਿਚ ਕਿਧਰੇ ਵੀ ਨਹੀਂ ਮਿਲਦੀ।
ਉਨ੍ਹਾਂ ਕਿਹਾ ਕਿ ਇਸ ਦਾ ਇਕ ਮਹੱਤਵ ਇਤਿਹਾਸਕ ਇਹ ਵੀ ਹੈ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸੇਵਾ ਸੰਭਾਲਦਿਆਂ ਹੀ ਆਪ ਜੀ ਨੇ ਗੁਰੂ ਡੰਮ ਦੇ ਖਿਲਾਫ ਝੰਡਾ ਚੁੱਕਿਆ ਅਤੇ ਸੰਤ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਨ ਦਾ ਸੰਕਲਪ ਲਿਆ। ਸਮੇਂ ਨੇ ਇੰਨੀ ਜਲਦੀ ਕਰਵਟ ਬਦਲੀ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਨੂੰ ਸਮੇਂ ਅਨੁਸਾਰ ਚੱਲਣ ਲਈ ਮੋਰਚਾ ਮੱਲਣਾ ਪਿਆ।
ਉਨ੍ਹਾਂ ਕਿਹਾ ਕਿ ੧੯੭੮ ਵਿੱਚ ਵਿਸਾਖੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਕਲੀ ਨਿਰੰਕਾਰੀਆਂ ਹੱਥੋਂ ੧੩ ਸਿੰਘਾਂ ਦੀ ਸ਼ਹੀਦੀ ਹੋਈ, ਜੋ ਆਪਣੀ ਕਿਸਮਤ ਦਾ ਸਿੱਖੀ ਨੂੰ ਨਵਾਂ ਚੈਲੇਂਜ ਸੀ, ਜਿਸ ਤੋਂ ਉਪਰੰਤ ਉਨ੍ਹਾਂ ਆਪਣੇ ਧਰਮ ਪ੍ਰਚਾਰ ਦੌਰਾਨ ਸਿੱਖ ਕੌਮ ਨੂੰ ਗੁਲਾਮ ਹੋਣ ਦਾ ਅਹਿਸਾਸ ਕਰਵਾਉਣਾ ਆਰੰਭ ਕਰ ਦਿੱਤਾ ਕਿ ਸਾਡੇ ਹੀ ਕੇਂਦਰੀ ਅਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਕਲੀ ਨਿਰੰਕਾਰੀਏ ਸਾਡੇ ਹੀ ਸਿੰਘਾਂ ਨੂੰ ਸ਼ਹੀਦ ਕਰ ਜਾਣ ਅਤੇ ਪੰਜਾਬ ਵਿੱਚ ਅਕਾਲੀ ਸਰਕਾਰ ਹੋਵੇ ਤਾਂ ਵੀ ਦੁਨਿਆਵੀਂ ਅਦਾਲਤਾਂ ਵਿੱਚੋਂ ਇਨਸਾਫ ਦੀ ਝਾਕ ਮੁੱਕ ਜਾਵੇ ਤਾਂ ਇਸ ਤੋਂ ਵੱਡੀ ਗੁਲਾਮੀ ਹੋਰ ਕੀ ਹੋ ਸਕਦੀ ਹੈ.?
ਉਨ੍ਹਾਂ ਕੌਮ ਨੂੰ ਅਪੀਲ ਕਰਦਿਆਂ ਕਿਹਾ ਕਿ ਸਮੇਂ ਦੀ ਪੂਰਜੋਰ ਮੰਗ ਹੈ ਕਿ ਅਪਣੇ ਗਿਲੇ ਸ਼ਿਕਵੇ ਭੁਲਾ ਕੇ ਇਕੋ ਪੰਥਕ ਪਲੇਟਫਾਰਮ ਤੇ ਇਕੱਠੇ ਹੋ ਕੇ ਸਿੱਖ ਕੌਮ ਦੀ ਚੜਦੀ ਕਲਾ ਲਈ ਹੰਭਲਾ ਮਾਰਨਾ ਚਾਹੀਦਾ ਹੈ ਜਿਸ ਨਾਲ ਸਾਡੇ ਸ਼ਹੀਦ ਹੋਏ ਵੀਰਾਂ ਭੈਣਾਂ ਦਾ ਅਧੁਰਾ ਸੁਫਨਾ ਪੂਰਾ ਹੋ ਸਕੇ ।

Have something to say? Post your comment

More News News

ਸਰਕਾਰ ਘਰੇਲੂ ਕਾਮਿਆਂ ਦੀ ਭਲਾਈ ਲਈ ਵੱਖਰਾ ਕਾਨੂੰਨ ਬਣਾਵੇ- ਐਡਵੋਕੇਟ ਭਾਟੀਆ ਸਮੂਚੀ ਮਾਨਵਤਾ ਦਾ ਹਮੇਸ਼ਾ ਮਾਰਗ ਦਰਸ਼ਨ ਕਰਦੀ ਰਹੇਗੀ ਭਗਤ ਕਬੀਰ ਜੀ ਦੀ ਬਾਣੀ : ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਆਈ ਐਮ ਏ ਦੇ ਸੱਦੇ ਤੇ ਸ੍ਰੀ ਆਨੰਦਪੁਰ ਸਾਹਿਬ ਦੇ ਸਮੂੰਹ ਡਾਕਟਰਾਂ ਨੇ ਕੀਤੀ ਹੜਤਾਲ। ਕੋਟ ਲੱਲੂ ਪਿੰਡ ਵਿੱਚ ਚਲ ਰਹੇ ਆਂਗਣਵਾੜੀ ਸੈਂਟਰ ਨਜਦੀਕ ਲੱਗਾ ਪਾਵਰਕੌਮ ਮੀਟਰ ਬੌਕਸ ਦੇ ਰਿਹਾ ਹਾਦਸੇ ਨੂੰ ਸੱਦਾ ਵੀਜ਼ਾ ਤਾਂ ਰਹੇਗਾ ਮਾਫ - ਪਰ ਜੇਬ ਕਰਾਂਗੇ ਕੁਝ ਸਾਫ ਮੂਲੋਵਾਲ ਰਿਜਰਵ ਕੋਟੇ ਵਾਲੀ ਪੰਚਾਇਤੀ ਜਮੀਨ ਦੀ ਬੋਲੀ ਪੰਜਵੀਂ ਵਾਰ ਹੋਈ ਰੱਦ ਮਾਮਲਾ ਘੱਟ ਗਿਣਤੀ ਲੋਕਾਂ ਤੇ ਕੀਤੇ ਗਏ ਤਸ਼ੱਦਦ ਦਾ ਹੌਰਰ ਕਾਮੇਡੀ ਫ਼ਿਲਮ ਹੋਵੇਗੀ 'ਬੂ ਮੈਂ ਡਰ ਗਈ' ਕਿਸਾਨਾਂ ਦਾ ਫੁਟਿਆ ਰੋਹ 40 ਘੰਟਿਆਂ ਤੋਂ ਬਿਜਲੀ ਸਪਲਾਈ ਨਾ ਮਿਲਣ ਕਰਕੇ ਰੰਗੀਆਂ ਗਰਿੱਡ ਅੱਗੇ ਧਰਨਾ ਜੂਸ ਅਤੇ ਫਲਾਂ ਵਾਲੀਆਂ ਰੇਹੜੀਆਂ ਦੀ ਕੀਤੀ ਚੈਕਿੰਗ
-
-
-