Monday, April 22, 2019
FOLLOW US ON

Article

ਸੋਚਣ ਅਤੇ ਵਿਚਾਰਨ ਯੋਗ ਗੱਲਾਂ

April 14, 2019 09:42 PM

ਸੋਚਣ ਅਤੇ ਵਿਚਾਰਨ ਯੋਗ ਗੱਲਾਂ

1)ਜਦੋਂ ਬੇਗਾਨਿਆਂ ਦੀਆਂ ਸਲਾਹਾਂ ਨਾਲ ਚੱਲਣਾ ਸ਼ੁਰੂ ਕਰ ਦਿਉ ਤਾਂ ਘਰ ਵਿੱਚ ਭਾਂਬੜ ਮੱਚਦੇ ਹਨ ਅਤੇ ਉਹ ਕੰਧ ਤੇ ਚੜ੍ਹਕੇ ਤਮਾਸ਼ਾ ਵੇਖਦੇ ਹਨ।
2) ਮਾਂ ਦੇ ਪਿਆਰ ਵਰਗਾ ਕੋਈ ਪਿਆਰ ਨਹੀਂ ਹੋ ਸਕਦਾ।ਜੋ ਮਾਂ ਨੂੰ ਪਿਆਰ ਨਹੀਂ ਕਰਦਾ,ਉਹ ਕਿਸੇ ਨੂੰ ਵੀ ਪਿਆਰ ਨਹੀਂ ਕਰ ਸਕਦਾ।
3) ਦੂਸਰਿਆਂ ਲਈ ਵਰਤੇ ਭੈੜੇ ਸ਼ਬਦ ਜ਼ਹਿਰ ਹਨ।ਜਿਸ ਭਾਂਡੇ ਵਿੱਚ ਜ਼ਹਿਰ ਹੋਏਗਾ ਉਹ ਜ਼ਹਿਰੀਲਾ ਹੋਏਗਾ।
4) ਰਿਸ਼ਤੇ ਜੋੜਨ ਲਈ ਦਿਮਾਗ਼ ਦੀ ਨਹੀਂ, ਪਿਆਰ ਕਰਨ ਵਾਲੇ ਦਿਲ ਦੀ ਜ਼ਰੂਰਤ ਹੁੰਦੀ ਹੈ।
5) ਯਾਦ ਰੱਖੋ ਜੋ ਤੀਲੀ ਦਾ ਕੰਮ ਕਰਦੇ ਹਨ ਉਹ ਤੀਲੀ ਵਾਂਗ ਨਸ਼ਟ ਹੋ ਜਾਂਦੇ ਹਨ।
6) ਸੈਨਿਕਾਂ ਦੇ ਨਾਮ ਤੇ ਵੋਟ ਮੰਗਣ ਤੋਂ ਪਹਿਲਾਂ ਜੰਤਰ ਮੰਤਰ ਤੇ ਬੈਠੇ ਸਾਬਕਾ ਸੈਨਿਕਾਂ ਦੀ ਆਵਾਜ਼ ਵੀ ਸੁਣੋ।ਸੈਨਿਕਾਂ ਦਾ ਦਿਲੋਂ ਸਨਮਾਨ ਕਰਨਾ ਸਿਖੋ।
7) ਰੁੱਖ ਅਤੇ ਮਾਪਿਆਂ ਨੂੰ ਇੰਨਾ ਸੰਭਾਲੋ ਕਿ ਤੁਹਾਨੂੰ ਕਦੇ ਵੀ ਦੁੱਖਾਂ ਦੀ ਧੁੱਪ ਮਹਿਸੂਸ ਨਾ ਹੋਵੇ ਅਤੇ ਤੁਸੀਂ ਠੰਡੀਆਂ ਛਾਵਾਂ ਅਤੇ ਹਵਾਵਾਂ ਮਾਣੋ।
8) ਜਦੋਂ ਧੀ ਮਾਪਿਆਂ ਦੇ ਅੱਗੇ ਬੋਲਦੀ ਹੈ ਤਾਂ ਗਲਤ ਲੱਗਦਾ ਹੈ ਪਰ ਜਦੋਂ ਸੱਸ ਸੁਹਰੇ ਅੱਗੇ ਬੋਲਦੀ ਹੈ ਤਾਂ ਵਧੇਰੇ ਕਰਕੇ ਮਾਪੇ ਇਸਨੂੰ ਠੀਕ ਦੱਸਦੇ ਹਨ।
9) ਵੋਟ ਇੱਕ ਕਾਗਜ਼ ਦਾ ਟੁੱਕੜਾ ਨਹੀਂ, ਇਹ ਸਾਡੇ ਭਵਿੱਖ ਨੂੰ ਬਣਾ ਤੇ ਸੰਵਾਰ ਸਕਦਾ ਹੈ।ਵੋਟ ਦੀ ਗਲਤ ਵਰਤੋਂ ਬਹੁਤ ਕੁਝ ਵਿਗਾੜ ਦਿੰਦੀ ਹੈ।
10) ਜਿਵੇਂ ਦੀ ਸਰਕਾਰ ਬਣਾਵਾਂਗੇ,ਉਵੇਂ ਦੇ ਕੰਮ ਹੋਣਗੇ।ਵੋਟ ਦੀ ਕੀਮਤ ਨੂੰ ਪਹਿਚਾਣੋ।
 
ਪ੍ਰਭਜੋਤ ਕੌਰ ਢਿੱਲੋਂ
 ਮੁਹਾਲੀ
Have something to say? Post your comment