Article

ਸਾਡੇ ਰੀਤੀ ਰਿਵਾਜਾਂ ਦੇ ਮਹੱਤਵ

April 14, 2019 09:43 PM

      ਸਾਡੇ ਰੀਤੀ ਰਿਵਾਜਾਂ ਦੇ ਮਹੱਤਵ
ਸਾਡੇ ਦੇਸ਼ ਵਿੱਚ ਬਹੁਤ ਸਾਰੇ ਰੀਤੀ ਰਿਵਾਜ ਹਨ।ਇਹਨ੍ਹਾਂ ਦਾ ਸਾਡੀ ਜ਼ਿੰਦਗੀ ਵਿੱਚ ਬੜਾ ਅਹਿਮ ਰੋਲ ਹੈ। ਕਈ ਰਿਵਾਜ ਤਾਂ ਹੁਣ ਵੇਲਾ ਵਹਾ ਚੁੱਕੇ ਹਨ ਪਰ ਅਸੀਂ ਫਿਰ ਵੀ ਉਹ ਨਿਭਾਉਦੇ ਹਾਂ। ਇਹਨਾਂ ਪਿੱਛੇ ਵੀ ਕੋਈ ਨਾ ਕੋਈ ਕਾਰਨ ਜਰੂਰ ਹੁੰਦਾ ਸੀ। ਇਹ ਲੰਮੇ ਸਮੇਂ ਦੇ ਤਜਰਬੇ ਚ ਨਿਕਲੇ ਸਨ। ਪਰ ਅੱਜ ਕੱਲ ਇਹਨ੍ਹਾਂ ਦਾ ਬਹੁਤਾ ਮਹੱਤਵ ਨਹੀਂ ਰਿਹਾ ਤਾਂ ਹੀ ਕਈ ਲੋਕ ਇਹਨ੍ਹਾਂ ਨੂੰ ਫੋਕੇ ਵਹਿਮ ਭਰਮ ਦੱਸਦੇ ਹਨ। ਅੱਜ ਮੈ ਗੱਲ ਕਰਦਾ ਹਾਂ ਇਸ ਰਿਵਾਜ ਦੀ ਜੋ ਆਦਮੀ ਦੇ ਮਰਨ ਸਮੇਂ ਉਸ ਦੇ ਕੱਪੜੇ ਪਹਿਨਣ ਨੂੰ ਦਿੱਤੇ ਜਾਂਦੇ ਹਨ। ਉਹ ਉਸ ਦੇ ਸਹੋਰੇ ਘਰੋਂ  ਕਿਉ ਆਉਂਦੇ ਹਨ?।ਜਾ ਕਿਸੇ ਔਰਤ ਨੂੰ ਮਰਨ ਸਮੇਂ ਉਸਦੇ ਪੈਕਿਆ ਤੋਂ ਆਏ ਕੱਪੜੇ ਪਹਿਨਣ ਨੂੰ ਕਿਉ ਦਿੱਤੇ ਜਾਂਦੇ ਹਨ? ਇਸ ਦੀ ਖੋਜ ਬੜੇ ਦਿਮਾਗ ਨਾਲ ਕੀਤੀ ਗਈ ਸੀ। ਕਿਹਾ ਤਾਂ ਭਾਵੇ ਕੁਝ ਵੀ ਜਾਵੇ ਇਸਦਾ ਇੱਕ ਕਾਰਨ ਤਾਂ ਇਹ ਕਿ ਲੜਕੀ ਆਪਣੇ ਪੈਕਿਆ ਨਾਲ ਜੂੜੀ ਰਹਿੰਦੀ ਹੈ। ਉਸਦੀ ਅੰਤਮ ਰਸਮਾਂ ਵੀ ਉਹਦੇ ਮਾਂ ਬਾਪ, ਭੈਣ ਭਰਾਂਵਾ ਦੇ ਹੱਥੀ ਕੀਤੀਆ ਜਾਣ। ਦੂਜਾ ਇਹ ਕੇ ਮਰਨ ਵਾਲੀ ਦੇ ਮਾਂ ਬਾਪ, ਭੈਣ ਭਾਈ ,ਉਸ ਨੂੰ ਨਹਾਉਣ ਦੇ ਬਹਾਨੇ ਉਸ ਦੀ ਲਾਸ਼ ਦਾ ਚੰਗੀ ਤਰ੍ਹਾਂ ਮੁਆਇਨਾ ਕਰ ਲੈਣ, ਕਿ ਮਰਨ ਵਾਲੀ ਦਾ ਕਤਲ ਤਾਂ ਨਹੀਂ ਹੋਇਆ। ਇਸੇ ਤਰ੍ਹਾਂ ਆਦਮੀ ਦੇ ਸਹੋਰੇ ਵੀ ਉਸ ਦੀ ਲਾਸ਼ ਨੂੰ ਨਹਾਉਣ ਦੇ ਬਹਾਨੇ ਚੰਗੀ ਤਰ੍ਹਾਂ ਦੇਖ ਲੈਦੇ ਹਨ ਕਿ ਸਾਡੇ ਜਵਾਈ ਦੀ ਮੌਤ ਦਾ ਕੀ ਕਾਰਨ ਹੈ? ਕਿਉਕਿ ਆਮ ਲੋਕਾਂ ਕੋਲ ਉਸ ਟਾਇਮ ਇਹ ਜਾਣਕਾਰੀ ਸੀ ਕਿ ਗਲੇ ਦੇ ਗਹਿਰੇ ਨਿਸ਼ਾਨ ਦਾ ਕੀ ਕਾਰਨ ਐ? ਲਾਸ਼ ਨੀਲੀ ਹੋਣ ਦਾ ਕੀ ਕਾਰਨ ਐ?ਆਦਿ। ਇਸ ਲਈ ਇਹ ਰਿਵਾਜ ਬਣੇ ਸਨ ਤਾਂ ਕਿ ਮਰਨ ਵਾਲੇ ਬਾਰੇ ਉਸ ਦੇ ਮਾਂ -ਬਾਪ, ਭੈਣ- ਭਰਾਂ ਦੇ ਕਿਸੇ ਕਿਸਮ ਦਾ ਸ਼ੱਕ ਨਾ ਦਿਲ ਵਿੱਚ ਰਹੇ। ਇਸ ਕਰਕੇ ਇਹ ਰਿਵਾਜ ਬਣੀਆ ਸੀ ਜੋ ਬੜਾ ਚੰਗਾ ਰਿਵਾਜ ਸੀ । ਹੁਣ ਬਹੁਤੇ ਲੋਕਾਂ ਨੂੰ ਇਹਦੀ ਜਾਣਕਾਰੀ ਨਹੀਂ ਹੈ। ਉਹ ਇਹ ਕਹਿੰਦੇ ਹਨ ਕਿ ਜਿਸ ਘਰੇ ਬੰਦਾ ਸਾਰੀ ਉਮਰ ਕਮਾਉਦਾ ਹੈ ਉਸ ਘਰੋ ਉਹ ਮਰਨ ਵੇਲੇ ਕੱਪੜੇ ਕਿਉ ਨਹੀ ਪਾ ਸਕਦਾ? ਸਾਡੇ ਪੁਰਖਿਆ ਨੇ ਇਹ  ਰਸਮਾਂ ਰਿਵਾਜ ਬੜੇ ਮਹੱਤਵ ਲਈ, ਬੜੀ ਮਿਹਨਤ ਨਾਲ ਬਣਾਏ ਸੀ। ਹਾਂ ਇਹਨ੍ਹਾਂ ਵਿੱਚੋ ਕਈ ਆਪਣਾ ਵੇਲਾ ਵਹਾ ਚੁੱਕੇ ਹਨ ਉਹਨ੍ਹਾਂ ਨੂੰ ਛੱਡ ਦੇਣਾ ਚਾਹੀਦਾ ਹੈ। ਜਿਵੇ ਕੌਲੇ ਤੇਲ ਚੋਣਾ। ਡੋਲੀ ਵਾਲੀ ਗੱਡੀ ਦੇ ਟਾਈਰਾ ਤੇ ਪਾਣੀ ਪਾਊਣਾ ਆਦਿ। ਰਿਵਾਜ ਹੁਣ ਵੇਲਾ ਵਹਾ ਚੁੱਕੇ ਹਨ ਸੋ ਇਨ੍ਹਾਂ ਨੂੰ ਛੱਡਣ ਵਿੱਚ ਹੀ ਸਿਆਪ ਹੈ।


ਜਸਕਰਨ ਲੰਡੇ

ਪਿੰਡ ਤੇ ਡਾਕ ਲੰਡੇ ਜਿਲ੍ਹਾ ਮੋਗਾ
 

Have something to say? Post your comment