Article

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ

April 14, 2019 09:48 PM

ਦੋਸਤੋ ਅੱਜ ਆਪਾਂ ਭਾਰਤ ਦੇ ਓਸ ਮਹਾਨ ਸਪੂਤ ਜਿੰਨਾਂ ਨੇ ਭਾਰਤ ਦੇ ਸੰਵਿਧਾਨ ਨੂੰ ਸਿਰਜ ਕੇ ਘੜ ਕੇ ਮਾਣ ਦਿਵਾਉਣ ਵਾਲੇ ਨੇਕ ਪੁਰਸ਼ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਮਨ੍ਹਾ ਰਹੇ ਹਾਂ ....ਭਾਰਤ ਰਤਨ ਦੀ ਉਪਾਧੀ ਦਾ ਮਾਨ ਹਾਸਿਲ ਕਰਨ ਵਾਲੇ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਤੇ ਅੱਜ ਮਿਤੀ 14 ਅਪੈ੍ਲ ਤੇ ਵਿਸ਼ੇਸ਼ -
ਤੰਗੀਆਂ ਤਰੁਸ਼ੀਆਂ ਭਰੇ ਮਾਹੌਲ 'ਚੋ ਨਿਕਲ ਕੇ ਅਤੇ ਆਪਣੇ ਨਿੱਜੀ ਮਨੋਰਥਾਂ ਦੇ ਲਾਭ ਲਈ ਆਪਣੀ ਜਿੰਦਗੀ ਤਾਂ ਹਰ ਕੋਈ ਬਣਾਉਣਾ ਚਾਹੁੰਦਾ ਹੈ। ਆਪਣੀ ਖੁਸ਼ੀ ਅਤੇ ਲਾਭ ਦੀ ਇੱਛਾ ਲਈ ਵੀ ਹਰ ਕੋਈ ਸੰਘਰਸ਼ਾ ਦੇ ਮੈਦਾਨ ਵਿਚ ਲੜ੍ਹ ਪੈਂਦਾ ਹੈ, ਪਰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਜੋ ਸੰਘਰਸ਼ ਕੀਤਾ ਉਹ ਸਿਰਫ ਉਨ੍ਹਾਂ ਦੇ ਲਈ ਨਹੀਂ ਸੀ ਜਾਂ ਓਸ ਪਿਛੇ ਕੋਈ ਉਨਾਂ ਦਾ ਨਿੱਜੀ ਮਨੋਰਥ ਨਹੀਂ ਸੀ ਬਲਕਿ ਉਨ੍ਹਾਂ ਨੇ ਤਾਂ ਉਨ੍ਹਾਂ ਲੱਖਾਂ ਲੋਕਾਂ ਨੂੰ ਸਮਾਜ ਦੇ ਵਿੱਚ ਉਹ ਰੁਤਬਾ ਦਿਵਾਇਆ ਜੋ ਆਪਣੇ ਆਪ ਵਿੱਚ ਹੀ ਇਕ ਮਿਸਾਲ ਹੈ। ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੇ ਉਨ੍ਹਾਂ ਨੂੰ ਸਮਾਜ ਦੇ ਵਿੱਚ ਖ਼ੁੱਲ ਕੇ ਜੀਣ ਦਾ ਅਧਿਕਾਰ ਦਿਵਾਇਆ ਜਿਨ੍ਹਾਂ ਆਪਣੇ ਦੇਸ਼ ਦੇ ਜਿੰਨਾਂ ਬਾਸ਼ਿੰਦਿਆਂ ਨੂੰ ਧਰਮ ਦੇ ਨਾਮ ਹੇਠ ਵੰਡੀਆਂ ਪਾ ਕੇ, ਸਮਾਜ ਦੇ ਨਾਲੋਂ ਬਿਲਕੁਲ ਵੱਖ ਰੱਖਿਆ ਜਾਂਦਾ ਰਿਹਾ ਸੀ। ਉਨਾਂ ਨੂੰ ਜਲੀਲ ਕੀਤਾ ਜਾਂਦਾ ਸੀ, ਤੇ ਨਫਰਤ ਦੀ ਨਿਗ੍ਹਾ ਦੇ ਨਾਲ ਤੱਕਿਆਂ ਜਾਂਦਾ ਸੀ। ਬਾਬਾ ਸਾਹਿਬ ਨੇ ਅਜਿਹੇ ਮਾਹੌਲ 'ਚ ਉਤਪੰਨ ਹੋਏ ਆਪਸੀ ਭੇਦਭਾਵ ਦੀਆਂ ਕੋਝੀਆਂ ਤੇ ਭੈੜੀਆਂ ਅਲਾਮਤਾਂ ਨੂੰ ਜਰੋੰ ਉਖ਼ਾੜ ਕੇ 'ਕੰਮੀਆਂ ਦੇ ਵਿਹੜਿਆਂ ' ਵਿੱਚ ਰੋਸ਼ਨੀ ਦੀਆਂ ਕਿਰਨਾਂ ਜਗਾਈਆਂ ਤੇ ਇਕ ਨਵੇਂ ਸਮਾਜ ਦਾ ਨਿਰਮਾਣ ਕਰ ਇੱਕ ਚਾਨਣ ਮੁਨਾਰਾ ਵੀ ਬਣੇ।
ਅਠਾਰਾਂ ਸੋ ਇਕਾਨਵੇਂ ਅੱਜ ਦੇ ਦਿਨ ਮਹੂ ਸ਼ਾਉਣੀ (ਮੱਧ ਪ੍ਰਦੇਸ਼) ਵਿਚ ਇਕ ਅਤਿ ਗਰੀਬ ਅਤੇ ਦਲਿਤ ਪਰਿਵਾਰ ਵਿਚ ਜਨਮੇ ਇਸ ਮਹਾਨ ਯੋਧੇ ਨੂੰ ਮੈਂ ਲੱਖ ਲੱਖ ਸਿਜਦਾ ਕਰਦਾ ਹਾਂ ਜਿਨ੍ਹਾਂ ਨੇ ਆਪਣੀ ਤੀਖ਼ਣ ਬੁੱਧੀ ਅਤੇ ਬੇਸ਼ੁਮਾਰ ਗਿਆਨ ਅਤੇ ਕਲਮ ਦੀ ਤਾਕਤ ਨਾਲ ਉਨ੍ਹਾਂ ਨੇ ਭੇਦਭਾਵ ਜਿਹੀਆਂ ਕੌਝੀਆਂ ਅਲਾਮਤਾਂ ਦੇ ਹਨ੍ਹੇਰਿਆਂ ਨੂੰ ਦੂਰ ਕਰ 'ਕੰਮੀਆਂ ਦੇ ਵਿਹੜੇ ਰੁਸ਼ਨਾਏ' । ਅੱਜ ਪੂਰੇ ਭਾਰਤ ਵਿੱਚ ਅਤੇ ਵਿਦੇਸ਼ਾ ਵਿੱਚ ਬੈਠੇ ਏਸ ਮਹਾਨ ਪੁਰਸ਼ ਦੀ ਸੋਚ ਦੇ ਧਾਰਨੀ ਉਨਾਂ ਦਾ ਜਨਮ ਦਿਹਾੜਾ ਮਨਾਂ, ਉਨਾਂ ਨੂੰ ਯਾਦ ਕਰ ਰਹੇ ਹਨ....

.ਪਰਮ ਜੀਤ

ਰਾਮਗੜ੍ਹੀਆ ਬਠਿੰਡਾ

Have something to say? Post your comment