Poem

ਕਵਿਤਾ " ਜ਼ਿੰਦਗੀ "

April 14, 2019 10:08 PM
               ਕਵਿਤਾ " ਜ਼ਿੰਦਗੀ "            
       
ਆਓ ਨੀਂ ਭੈਣੇ,, ਜ਼ਿੰਦਗੀ ਨੂੰ ਬਦਲਣ ਦੀ ਕੋਸ਼ਿਸ਼ ਕਰੀਏ ,,
ਕਦੇ ਹਾਰੀਏ ਨਾ,, ਬੁਲੰਦ ਹੌਂਸਲੇ ਨਾਲ ਹਮੇਸ਼ਾ ਤੁਰੀਏ ਨੀ ।।
 
ਅੰਦਰ ਸਾੜੀਏ ਨਾ,, ਕਦੇ ਵੀ ਹੌਕਿਆਂ ਨਾਲ ਜੀਣਾ ਨੀ ,,
ਆਓ ਨੀ ਭੈਣੇ,, ਜਾਬਰ ਹਕੂਮਤ ਨਾਲ ਲੜਨਾ ਸਿੱਖੀਏ ਨੀ ।।
 
ਭੈਣੇ ਉਦਾਸ ਨਾ ਹੋਣਾ,, ਆਓ ਹੁਣ ਗ਼ਰੀਬੀ ਦੀਆਂ ਜੜ੍ਹਾਂ 
ਪੁੱਟੀਏ ਨੀ,,
ਭੈਣੇ ਇਕੱਠੀਆਂ ਹੋਵੇ,, ਆਓ ਵਕਤ ਦੀ ਚਾਲ ਨੂੰ ਘੇਰਾ 
ਪਾਈਏ ਨੀ ।।
 
ਆਓ ਨੀਂ ਭੈਣੇ,, ਇੱਕ ਦੂਜੇ ਨਾਲ ਦੁੱਖ ਸੁੱਖ ਵੰਡਾਈਏ ਨੀ,,
ਭੈਣੇ ਰਲ ਮਿਲਕੇ ਰਹੀਏ,,ਸਿਰ ਪੱਠੇ ਢੋਈਐ ਆਪਣੇ ਘਰ,
 ਨੂੰ ਸਵਾਰਗ ਬਣਾਈਏ ਨੀ।।
 
ਕੁੱਖੋਂ ਜਨਮ ਦੇਕੇ,, ਕੁਦਰਤ ਦੀ ਦਾਤ ਨੂੰ ਪੱਥਰ ਕਦੇ ਕਹੀਏ ਨਾ,,
ਸੋਚੋਂ ਨੀਂ ਭੈਣੇ,, ਪੱਥਰ ਨੇ ਪੱਥਰ ਨੂੰ ਜਨਮ ਦਿੱਤਾ ਕਦੇ ਭੁੱਲੀਂ ਨਾ ।।
 
ਸਮਝੋਂ ਨੀ ਭੈਣੋ,, ਨਾ ਜੰਮ ਧੀ ਨੂੰ ਭੁੱਲ ਕੇ ਕਦੇ ਵੀ ਪੱਥਰ 
ਕਹੀਏ ਨੀ ,,
ਇਹੀ ਪੱਥਰ ਭੈਣੇ,, ਨੰਨੀ ਛਾਂ ਤੋਂ ਧੀ, ਧੀ ਤੋ ਪਤਨੀ, ਪਤਨੀ ਤੋਂ
ਮਾਂ ਆਦਿ ਦੇ ਰੁਤਬੇ ਪਾਵੇ ਨੀ ।।
 
ਮੈਂ ਸਮਝੀ ਭੈਣੇ,, ਹੁਣ ਨਾ ਨੰਨੀ ਛਾਂ ਕੋਈ ਭੈਣ ਕੁੱਖ ਮਾਰੇ ਨੀ ,,
ਸੋਚ ਨੀ ਭੈਣੇ,, ਪੱਥਰ ਤੋਂ ਹੀਰਾ ਬਣ ਕੇ ਵਿੱਚ ਅਸਮਾਨਾਂ ਧੀਆਂ
ਲਾਉਂਦੀਆਂ ਉਡਾਰੀਆਂ ਨੀ ।।
 
ਸੁਣ ਨੀ ਭੈਣੇ,, ਕਿਉਂ ਕਿਸੇ ਨੂੰ ਦੋਸ਼ ਦਈਏ ਕੁਦਰਤ ਦਾ ਫਲ 
ਜਾਇਆ ਨੀ ,,
ਭੈਣੇ ਹਾਕਮ ਮੀਤ ਸੱਚ ਕਹਿੰਦਾ,, ਆਪਾਂ ਆਪਣੇ ਆਪ ਨੂੰ 
ਸਮਝਣ ਦੀ ਕੋਸ਼ਿਸ਼ ਕਰੀਏ , ਕਦੇ ਵੀ ਭੁੱਲ ਕੇ ਨਾ ਆਖੀਏ 
ਨਾ ਹੁੰਦਾ ਇਹ ਧੰਨ ਵਿਗਾਨਾ ਨੀ ।।
 
  ਹਾਕਮ ਸਿੰਘ ਮੀਤ ਬੌਂਦਲੀ
      ਮੰਡੀ ਗੋਬਿੰਦਗੜ੍ਹ  ‌‌‌‌‌‌‌‌
Have something to say? Post your comment