Monday, April 22, 2019
FOLLOW US ON

Article

ਬਲੈਕੀਆ ਨਾਲ ਸਰਗਰਮ ਅਦਾਕਾਰਾ 'ਇਹਾਨਾ ਢਿੱਲੋਂ

April 14, 2019 10:11 PM

ਬਲੈਕੀਆ ਨਾਲ  ਸਰਗਰਮ  ਅਦਾਕਾਰਾ 'ਇਹਾਨਾ ਢਿੱਲੋਂ


ਪੰਜਾਬ ਦੀ ਜੰਮਪਲ ਇਹਾਨਾਂ ਢਿੱਲੋਂ ਭਾਵੇਂ ਕਿ ਮੁਬੰਈ ਫ਼ਿਲਮ ਨਗਰੀ 'ਚ ਵੀ ਤਜੱਰਬੇ ਕਰ ਚੁੱਕੀ ਹੈ ਪ੍ਰੰਤੂ ਉਸਨੂੰ ਆਪਣੀ ਮਾਤ ਭੂਮੀ ਦੀਆਂ ਫ਼ਿਲਮਾਂ ਕਰਕੇ ਜਿਆਦਾ ਸੰਤੁਸਟੀ ਮਿਲਦੀ ਹੈ। ਪੰਜਾਬੀ ਫ਼ਿਲਮਾਂ  'ਡੈਡੀ ਕੂਲ-ਮੁੰਡੇ ਫੂਲ, ਠੱਗ ਲਾਈਫ਼ ਤੋਂ ਬਾਅਦ ਹੁਣ ਇਹਾਨਾਂ ਦੇਵ ਖਰੋੜ ਦੀ ਆ ਰਹੀ ਫ਼ਿਲਮ ਬਲੈਕੀਆ ਨਾਲ ਮੁੜ ਚਰਚਾ ਵਿੱਚ ਹੈ। ਬਾਲੀਵੱਡ ਫ਼ਿਲਮ 'ਹੇਟ ਸਟੋਰੀ4' ਵਿੱਚ ਉਸਦੇ ਜਲਵਿਆਂ ਨੇ ਤਾਂ ਸਾਰੀ ਬਾਲੀਵੁੱਡ ਇੰਡਸਟਰੀ ਹਿਲਾ ਕੇ ਰੱਖ ਦਿੱਤੀ ਸੀ ਪ੍ਰੰਤੂ  ਹੁਣ ਬਲੈਕੀਆਂ ਫ਼ਿਲਮ ਵਿੱਚ ਉਸਨੇ 1970 ਦੇ ਦੌਰ ਦੀ ਪੰਜਾਬਣ ਕੁੜੀ ਦੇ ਕਿਰਦਾਰ  ਨਿਭਾਇਆ ਹੈ। ਜਿਸ ਵਿੱਚ ਉਹ ਇੱਕ ਅਮੀਰ ਬਾਪ ਦੀ ਨੱਖਰਿਆ ਵਾਲੀ ਧੀ ਬਣੀ ਹੈ ਜੋ ਦੇਵ ਖਰੌੜ ਨਾਲ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਫ਼ਿਲਮ ਵਿੱਚ ਜਿੱਥੇ ਦੇਵ ਦੇ ਮਾਰਧਾੜ ਵਾਲੇ ਐਕਸ਼ਨ ਦ੍ਰਿਸ਼ ਹਨ ਉੱਥੇ ਪਿਆਰ ਮੁਹੱਬਤ ਦੀ ਚਾਸ਼ਨੀ ਵਿੱਚ ਭਿੱਜੇ ਰੁਮਾਂਟਿਕ ਦ੍ਰਿਸ਼ ਵੀ ਹਨ ਜੋ ਫ਼ਿਲਮ ਨੂੰ ਗੀਤ ਸੰਗੀਤ ਦਾ ਮਨੋਜੰਰਨ ਭਰਿਆ ਮਾਹੌਲ ਦਿੰਦੇ ਹਨ। ਇਹਾਨਾ ਨੇ ਦੱਸਿਆ ਕਿ ਉਸਦਾ ਕਿਰਦਾਰ ਇੱਕ ਅਮੀਰ ਬਾਪ ਦੀ ਉੱਚੇ ਨਖਰਿਆਂ ਵਾਲੀ ਧੀ ਦਾ ਹੈ ਜੋ ਫ਼ਿਲਮ ਦੇ ਨਾਇਕ ਦੀ ਪਸੰਦ ਹੈ। ਫ਼ਿਲਮ ਵਿੱਚ ਦੇਵ ਬਹੁਤ ਸੰਗਾਊ ਕਿਸਮ ਦਾ ਮੁੰਡਾ ਹੈ। ਜਿਸ ਨਾਲ ਉਸਦੇ ਅਨੇਕਾਂ ਰੁਮਾਂਟਿਕ ਸੀਨ ਹਨ। 
ਪੰਜਾਬ ਦੇ ਫਰੀਦਕੋਟ ਜਿਲੇ ਦੀ ਜੰਮਪਲ ਇਹਾਨਾ ਢਿੱਲੋਂ ਨੂੰ ਅਦਾਕਾਰੀ ਦਾ ਸ਼ੋਂਕ ਕਾਲਜ਼ ਸਮਿਆਂ ਤੋਂ ਹੀ ਸੀ ਆਪਣੀ ਪੜਾਈ ਪੂਰੀ ਕਰਨ ਮਗਰੋਂ ਉਸਨੇ ਮਾਡਲਿਗ ਦੇ ਖੇਤਰ ਵਿੱਚ ਪੈਰ ਰੱਖਿਆ। ਜਿੱਥੇ ਕਾਫ਼ੀ ਸਘੰਰਸ਼ ਤੋਂ ਬਾਅਦ ਉਸਨੇ ਪੰਜਾਬੀ ਫ਼ਿਲਮ 'ਡੈਡੀ ਕੂਲ ਮੁੰਡੇ ਫੂਲ' ਵਿੱਚ ਅਹਿਮ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਬਾਲੀਵੁੱਡ ਮੂਵੀ 'ਹੇਟ ਸਟੋਰੀ 4'  ਗੁਲਾਮ,ਟਾਇਗਰ,ਠੱਗ ਲਾਈਫ਼, ਨਾਸਤਕ ਆਦਿ ਫ਼ਿਲਮਾਂ ਕੀਤੀਆ। ਇਹਾਨਾਂ ਨੇ ਕਿਹਾ ਕਿ ਬਲੈਕੀਆ ਉਸਦੇ ਕੈਰੀਅਰ ਦੀ ਅਹਿਮ ਫ਼ਿਲਮ ਹੈ ਜਿਸ ਵਿਚਲੀ ਅਦਾਕਾਰੀ ਉਸਦੇ ਭਵਿੱਖ ਨੂੰ ਹੋਰ ਵੀ ਵਧੀਆ ਬਣਾਏਗੀ। ਇਸ ਫ਼ਿਲਮ ਵਿੱਚ ਕੰਮ ਕਰਦਿਆਂ ਉਸਨੇ ਬਹੁਤ ਕੁਝ ਨਵਾਂ ਸਿੱਖਿਆ ਹੈ। ਨਿਰਮਾਤਾ ਵਿਵੇਕ ਓਹਰੀ ਤੇ ਨਿਰਦੇਸ਼ਕ ਸੁਖਮਿੰਦਰ ਧੰਜਲ ਸਰ ਨੇ 'ਬਲੈਕੀਆ' ਨਾਲ ਉਸਨੂੰ ਇੱਕ ਵੱਡਾ ਪਲੇਟਫਾਰਮ ਦਿੱਤਾ ਹੈ। ਅੱਜ ਦੇ ਸੁਪਰ ਸਟਾਰ ਦੇਵ ਖਰੌੜ ਨਾਲ ਮੇਨ ਲੀਡ ਵਿੱਚ ਕੰਮ ਕਰਨਾ ਉਸ ਲਈ ਮਾਣ ਵਾਲੀ ਗੱਲ ਹੈ। 
ਓਹਰੀ ਪ੍ਰੋਡਕਸ਼ਨ ਦੇ ਬੈਨਰ  ਨਿਰਮਾਤਾ ਵਿਵੇਕ ਓਹਰੀ ਤੇ ਅਤੁੱਲ ਓਹਰੀ ਦੀ ਇਸ ਫ਼ਿਲਮ ਵਿੱਚ ਦੇਵ ਖਰੌੜ, ਇਹਾਨਾ ਢਿੱਲੋਂ, ਆਸੀਸ ਦੁੱਗਲ, ਏਕਤਾ ਬੀ ਪੀ ਸਿੰਘ,  ਰਾਣਾ ਜੰਗ ਬਹਾਦਰ,ਰੂਬੀ ਅਟਵਾਲ, ਸੰਜੂ ਸੰਲੌਕੀ,ਅਰਸ਼ ਹੁੰਦਲ,ਤਰਸੇਮ ਪੌਲ, ਕੁਮਾਰ ਜੌਹਨ, ਰਵਿੰਦਰ ਮੰਡ, ਪ੍ਰਮੋਦ ਬੱਬੀ, ਨਗਿੰਦਰ ਗੱਖੜ, ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ ਇੰਦਰਪਾਲ ਸਿੰਘ ਨੇ ਲਿਖੀ ਹੈ। ਨਿਰਦੇਸ਼ਕ ਸੁਖਮੰਦਰ ਧੰਜਲ ਨੈ ਦਿੱਤਾ ਹੈ।  ਫ਼ਿਲਮ ਦਾ ਸਹਾਇਕ ਨਿਰਦੇਸ਼ਕ ਜੱਸੀ ਮਾਨ ਹੈ। ਪੀ ਟੀ ਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵਲੋਂ 3 ਮਈ ਨੂੰ ਰਿਲੀਜ਼ ਕੀਤੀ ਜਾ ਰਹੀ  ਇਹ ਫ਼ਿਲਮ ਪੰਜਾਬੀ ਸਿਨਮੇ ਲਈ ਮੀਲ ਪੱਥਰ ਸਾਬਿਤ ਹੋਵੇਗੀ।  

 

 ਜਸਮੀਤ ਕੌਰ 

Have something to say? Post your comment