News

ਬੀ.ਸੀ. ਭਾਈਚਾਰੇ ਨੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਦਿੱਤਾ ਮੰਗ ਪੱਤਰ

April 15, 2019 03:26 PM

ਬੀ.ਸੀ. ਭਾਈਚਾਰੇ ਨੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਦਿੱਤਾ ਮੰਗ ਪੱਤਰ

ਮਾਨਸਾ (ਤਰਸੇਮ ਸਿੰਘ ਫਰੰਡ) ਅੱਜ ਮਾਨਸਾ ਵਿਖੇ ਬੀਬਾ ਹਰਸਿਮਰਤ ਕੌਰ ਬਾਦਲ ਕੇਂਦਰੀ ਕੈਬਨਿਟ ਮੰਤਰੀ ਨਾਲ ਗਊਸ਼ਾਲਾ ਦੀ ਬੈਕਸਾਇਡ ਸ੍ਰ. ਦਰਸ਼ਨ ਸਿੰਘ ਦਰਸੀ ਆਰੇ ਵਾਲੇ ਦੇ ਗ੍ਰਹਿ ਵਿਖੇ ਵਰਕਰ ਮਿਲਣੀ ਦੌਰਾਨ ਬੀ.ਸੀ. ਭਾਈਚਾਰੇ ਵੱਲੋਂ ਬੀਬਾ ਜੀ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਬੀ.ਸੀ. ਭਾਈਚਾਰੇ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਗਿਆ ਅਤੇ ਮੰਗ ਕੀਤੀ ਕਿ ਮੰਡਲ ਕਮਿਸ਼ਨ ਦੀ ਰਿਪੋਰਟ ਇੰਨ—ਬਿੰਨ ਲਾਗੂ ਕੀਤੀ ਜਾਵੇ। ਇਹ ਜਾਣਕਾਰੀ ਜਿਲ੍ਹਾ ਪ੍ਰੈਸ ਸਕੱਤਰ ਜਸਵਿੰਦਰ ਸਿੰਘ ਕਾਕੂ ਨੇ ਜਾਣਕਾਰੀ ਦਿੰਦਿਆਂ  ਦੱਸਿਆ ਕਿ ਬੀਬਾ ਜੀ ਨੇ ਬੀ.ਸੀ. ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਸਰਕਾਰ ਬਣਨ ਤੇ ਭਾਈਚਾਰੇ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਭਾਈਚਾਰੇ ਦੇ ਆਗੂ ਪ੍ਰਧਾਨ ਹਰੀ ਸਿੰਘ ਆਰੇ ਵਾਲੇ, ਦਰਸ਼ਨ ਸਿੰਘ ਦਰਸ਼ੀ, ਸੁਖਦੇਵ ਸਿੰਘ ਪਰਮੀ, ਹਰਵਿੰਦਰ ਸਿੰਘ ਟੀ.ਟੀ., ਗੋਰਾ ਸਿੰਘ ਅੱਕਾਂਵਾਲੀ, ਸੁਖਦੇਵ ਸਿੰਘ ਜੋਗਾ, ਅਵਤਾਰ ਸਿੰਘ ਤਾਰੀ ਅਤੇ ਆਰਾ ਯੂਨੀਅਨ ਦੇ ਆਗੂ ਜੱਗਾ ਸਿੰਘ, ਅਰੁਣ ਕੁਮਾਰ ਬਿੱਟੂ, ਅਸ਼ੋਕ ਕੁਮਾਰ ਆਰੇ ਵਾਲੇ, ਕੇਵਲ ਕੁਮਾਰ ਦਾਨੇਵਾਲੀਆ, ਨਸੀਬ ਚੰਦ ਆਰੇ ਵਾਲੇ ਆਦਿ ਹਾਜ਼ਰ ਸਨ।

Have something to say? Post your comment

More News News

ਸਰਕਾਰ ਘਰੇਲੂ ਕਾਮਿਆਂ ਦੀ ਭਲਾਈ ਲਈ ਵੱਖਰਾ ਕਾਨੂੰਨ ਬਣਾਵੇ- ਐਡਵੋਕੇਟ ਭਾਟੀਆ ਸਮੂਚੀ ਮਾਨਵਤਾ ਦਾ ਹਮੇਸ਼ਾ ਮਾਰਗ ਦਰਸ਼ਨ ਕਰਦੀ ਰਹੇਗੀ ਭਗਤ ਕਬੀਰ ਜੀ ਦੀ ਬਾਣੀ : ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਆਈ ਐਮ ਏ ਦੇ ਸੱਦੇ ਤੇ ਸ੍ਰੀ ਆਨੰਦਪੁਰ ਸਾਹਿਬ ਦੇ ਸਮੂੰਹ ਡਾਕਟਰਾਂ ਨੇ ਕੀਤੀ ਹੜਤਾਲ। ਕੋਟ ਲੱਲੂ ਪਿੰਡ ਵਿੱਚ ਚਲ ਰਹੇ ਆਂਗਣਵਾੜੀ ਸੈਂਟਰ ਨਜਦੀਕ ਲੱਗਾ ਪਾਵਰਕੌਮ ਮੀਟਰ ਬੌਕਸ ਦੇ ਰਿਹਾ ਹਾਦਸੇ ਨੂੰ ਸੱਦਾ ਵੀਜ਼ਾ ਤਾਂ ਰਹੇਗਾ ਮਾਫ - ਪਰ ਜੇਬ ਕਰਾਂਗੇ ਕੁਝ ਸਾਫ ਮੂਲੋਵਾਲ ਰਿਜਰਵ ਕੋਟੇ ਵਾਲੀ ਪੰਚਾਇਤੀ ਜਮੀਨ ਦੀ ਬੋਲੀ ਪੰਜਵੀਂ ਵਾਰ ਹੋਈ ਰੱਦ ਮਾਮਲਾ ਘੱਟ ਗਿਣਤੀ ਲੋਕਾਂ ਤੇ ਕੀਤੇ ਗਏ ਤਸ਼ੱਦਦ ਦਾ ਹੌਰਰ ਕਾਮੇਡੀ ਫ਼ਿਲਮ ਹੋਵੇਗੀ 'ਬੂ ਮੈਂ ਡਰ ਗਈ' ਕਿਸਾਨਾਂ ਦਾ ਫੁਟਿਆ ਰੋਹ 40 ਘੰਟਿਆਂ ਤੋਂ ਬਿਜਲੀ ਸਪਲਾਈ ਨਾ ਮਿਲਣ ਕਰਕੇ ਰੰਗੀਆਂ ਗਰਿੱਡ ਅੱਗੇ ਧਰਨਾ ਜੂਸ ਅਤੇ ਫਲਾਂ ਵਾਲੀਆਂ ਰੇਹੜੀਆਂ ਦੀ ਕੀਤੀ ਚੈਕਿੰਗ
-
-
-