Poem

ਸੇਰੋ ਸਾਇਰੀ "ਸੰਗ ਸ਼ਰਮ"//ਬਲਤੇਜ ਸੰਧੂ

April 15, 2019 03:27 PMਜਨਤਾ ਉੱਤੇ ਰਾਜਨੀਤੀ ਕਰਨ ਦੇ ਸੱਜਣਾ ਦਿਨੋ ਦਿਨ ਬਦਲ ਨੇ ਢੰਗ ਰਹੇ।
ਸਮਝ ਨਾ ਆਵੇ ਕੌਣ ਕਿਸੇ ਦਾ ਲੀਡਰ ਗਿਰਗਿਟ ਵਾਂਗ ਬਦਲ ਰੰਗ ਰਹੇ।
ਅਸਲ ਮੁੱਦੇ ਜਨਤਾ ਦੇ ਗਾਇਬ ਹੋਏ ਧਰਮ ਦੇ ਨਾਂ ਤੇ ਵੋਟਾ ਮੰਗ ਰਹੇ।
ਸੰਗ ਸ਼ਰਮ ਲਾਹ ਕਿੱਲੀ ਟੰਗੀ ਲੋਟੂ ਟੋਲੇ ਹੁਣ ਭੋਰਾ ਵੀ ਨਾ ਸੰਗ ਰਹੇ।
ਮਹਿੰਗਾਈ ਦੇ ਕੋਹਲੂ ਵਿੱਚ ਪਿਸ ਗਈ ਜਨਤਾ ਲੋਕ ਨੇ ਹੋ ਤੰਗ ਰਹੇ।
ਤੇਰੀ ਉਹ ਪਾਰਟੀ ਮੇਰੀ ਆਹ ਪਾਰਟੀ ਭੋਲੇ ਲੋਕਾ ਨੂੰ ਆਪਸ ਵਿੱਚ ਵੰਡ ਰਹੇ।
ਧਰਮ ਦੇ ਨਾ ਤੇ ਹੁੰਦੀ ਬੁਰਛਾਗਰਦੀ ਟੁੱਟਦੀ ਆਪਸੀ ਭਾਈਚਾਰਕ ਗੰਢ ਰਹੇ।
ਸਾਨੂੰ ਲੁੱਟਦੇ ਕੁੱਟਦੇ ਰਹਿਣ ਖੁੱਦ ਲੁੱਟੇ ਜਾਣ ਦਾ ਕਰਦੇ ਸਦਾ ਪਾਖੰਡ ਰਹੇ।
ਬਲਤੇਜ ਸੰਧੂ 
ਬੁਰਜ ਲੱਧਾ ਬਠਿੰਡਾ 
9465818158 

Have something to say? Post your comment