Saturday, May 25, 2019
FOLLOW US ON

News

ਟਕਸਾਲੀ ਅਕਾਲੀਆਂ ਵੱਲੋਂ ਬੀਬੀ ਖਾਲੜਾ ਦੇ ਹੱਕ ਵਿੱਚ ਕੀਤੀ ਮੀਟਿੰਗ

April 16, 2019 09:44 PM

ਟਕਸਾਲੀ ਅਕਾਲੀਆਂ ਵੱਲੋਂ ਬੀਬੀ ਖਾਲੜਾ ਦੇ ਹੱਕ ਵਿੱਚ ਕੀਤੀ ਮੀਟਿੰਗ
ਜੰਡਿਆਲਾ ਗੁਰੂ, 16 ਅਪ੍ਰੈਲ (ਕੁਲਜੀਤ ਸਿੰਘ)
ਵਿਧਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਜਾਣੀਆਂ ਵਿੱਚ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਖੜੇ ਕੀਤੇ ਬੀਬੀ ਪਰਮਜੀਤ ਕੌਰ ਖਾਲੜਾ ਜੋ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਪੀਡੀਏ ਦੇ ਸਾਂਝੇ ਉਮੀਦਵਾਰ ਹਨ ਦੇ ਹੱਕ ਵਿੱਚ ਇਕ ਭਰਵੀਂ ਮੀਟਿੰਗ ਦਲਜਿੰਦਰਬੀਰ ਸਿੰਘ ਵਿਰਕ ਦੇ ਗ੍ਰਹਿ ਵਿਖੇ ਕੀਤੀ ਗਈ।ਇਸ ਮੀਟਿੰਗ ਵਿੱਚ ਸਾਬਕਾ ਮੈਂਬਰ ਲੋਕ ਸਭਾ ਡਾਕਟਰ ਰਤਨ ਸਿੰਘ ਅਜਨਾਲਾ, ਸਾਬਕਾ ਵਿਧਾਇਕ ਖਡੂਰ ਸਾਹਿਬ ਰਵਿੰਦਰ ਸਿੰਘ ਬ੍ਰਹੰਮਪੁਰਾ 'ਤੇ ਬੀਬੀ ਪਰਮਜੀਤ ਕੌਰ ਖਾਲੜਾ ਦੇ ਸਪੁਤਰ ਜਸਨੀਤ ਸਿੰਘ ਖਾਲੜਾ ਪਹੁੰਚੇ।ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਦਲਜਿੰਦਰਬੀਰ ਸਿੰਘ ਵਿਰਕ ਨੇ ਕਿਹਾ ਅੱਜ ਬੀਬੀ ਖਾਲੜਾ ਦੀ ਚੋਣ ਮੁਹਿੰਮ ਨੂੰ ਮਜ਼ਬੂਤ ਕਰਨ ਲਈ ਪਿੰਡ ਜਾਣੀਆਂ ਵਿੱਚ ਇਹ ਮੀਟਿੰਗ ਕੀਤੀ ਗਈ ਹੈ ਅਤੇ ਇਸ ਵਿੱਚ ਸਥਾਨਕ ਪਿੰਡ ਵਾਸੀਆਂ ਨੇ ਬਹੁਤ ਉਤਸ਼ਾਹ ਵਿਖਾਉਂਦੇ ਹੋਏ ਭਰਵਾਂ ਇੱਕਠ ਕੀਤਾ ਹੈ।ਇਸ ਮੌਕੇ ਪਹੁੰਚੇ ਆਗੂਆਂ ਨੇ ਅਕਾਲੀ ਨੇਤਾਵਾਂ ਉਪਰ ਨਿਸ਼ਾਨੇ ਲਗਾਉਂਦੇ ਹੋਏ ਕਿਹਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਸਿੱਖ ਪੰਥ ਦੀ ਆੜ ਲੈ ਕੇ ਲੋਕਾਂ ਨੁੰ ਗੁਮਰਾਹ ਕਰਕੇ ਆਪਣਾ ਵੋਟ ਬੈਂਕ ਬਣਾ ਰਹੀ ਹੈ ਪਰ ਅਸਲੀਅਤ ਇਸ ਤੋਂ ਕੋਹਾਂ ਦੂਰ ਹੈ।ਉਨ੍ਹਾਂ ਕਿਹਾ ਜਸਵੰਤ ਸਿੰਘ ਖਾਲੜਾ ਨੇ ਪੰਜਾਬ ਦੇ ਨੌਜਵਾਨਾਂ ਲਈ ਆਪਣੀ ਜ਼ਿੰਦਗੀ ਕੁਰਬਾਨ ਕੀਤੀ ਅਤੇ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਮਾਰੇ ਗਏ ਸਿੱਖ ਨੌਜਵਾਨਾਂ ਦੇ ਹੱਕ ਲਈ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ।ਉਥੇ ਹੀ ਇਸ ਜੀਜੇ ਸਾਲੇ ਦੀ ਜੋੜੀ ਨੇ ਪੰਜਾਬ ਵਿੱਚ ਨਸ਼ਿਆਂ ਦੀਆਂ ਨਦੀਆਂ ਵਹਾ ਦਿੱਤੀਆਂ ਜਿੱਸ ਕਾਰਨ ਪੰਜਾਬ ਦੇ ਹਰ ਪਿੰਡ 'ਤੇ ਹਰ ਸ਼ਹਿਰ ਵਿੱਚ ਨਸ਼ਾ ਸ਼ਰੇਆਮ ਵਿੱਕ ਰਿਹਾ ਹੈ।ਉਨ੍ਹਾਂ ਕਿਹਾ ਜੇਕਰ ਹਾਲਾਤ ਅਜਿਹੇ ਹੀ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਲੋਕ ਆਉਣ ਵਾਲੀ ਪੀੜੀ ਦੇ ਚਿਹਰੇ ਵੇਖਣ ਨੂੰ ਤਰਸਣਗੇ ਅਤੇ ਬਾਦਲ ਪਾਰਟੀ ਇੱਕ ਪ੍ਰੀਵਾਰਵਾਦੀ ਪਾਰਟੀ ਹੈ ਜੋ ਲੋਕਾਂ ਨੂੰ ਗੁਮਰਾਹ ਕਰਕੇ ਵੋਟਾਂ ਮੰਗਦੀ ਹੈ।ਹੁਣ ਵਕਤ ਆ ਗਿਆ ਹੈ ਜਦੋਂ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਨੂੰ ਸੱਬਕ ਸਿਖਾ ਕਿ ਬੀਬੀ ਖਾਲੜਾ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ।ਇਸ ਮੌਕੇ ਸਾਬਕਾ ਮੈਂਬਰ ਐਸਜੀਪੀਸੀ ਗੋਪਾਲ ਸਿੰਘ ਜਾਣੀਆਂ, ਸਿਕੰਦਰ ਸਿੰਘ ਸਰਪੰਚ ਅਤੇ ਹੋਰ ਮੌਜੂਦ ਸਨ।

Have something to say? Post your comment

More News News

DM of Munger (Patna) Honours Election Icon and Film actor Rajan Kumar ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਜੇਤੂ ਰਹੇ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਹੋਏ ਨਤਮਸਤਕ। ਅਧਿਆਪਕਾ ਗੁਰਨਾਮ ਕੌਰ ਚੀਮਾ ਸਿੱਖਿਆ ਖੇਤਰ 'ਚ ਰਚਿਆ ਇਤਿਹਾਸ ਬਾਰ ਐਸੋਸੀਏਸ਼ਨ ਨੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੀ ਜਿੱਤ ਤੇ ਲੱਡੂ ਵੰਡੇ ਬੀਬਾ ਹਰਸਿਮਰਤ ਕੌਰ ਦੀ ਜਿੱਤ ਉਪਰੰਤ ਸਭ ਤੋਂ ਪਹਿਲਾ ਜਸ਼ਨ ਵਪਾਰ ਮੰਡਲ ਦੇ ਪੑਧਾਨ ਮੁਨੀਸ਼ ਬੱਬੀ ਦਾਨੇਵਾਲੀਆ ਮਨਾਉਣਾ ਸੁਰੂ ਕੀਤਾ ਪੈਂਡੂ ਧਨਾਢ ਦੇ ਭਤੀਜਿਆਂ ਨੇ ਦਲਿਤ ਚਂ ਕੀਤੀ ਗੁੰਡਾਗਰਦੀ, ਸਿਆਸੀ ਲੀਡਰ ਦੇ ਇਸ਼ਾਰੇ ਤੇ ਦਲਿਤਾਂ ਉਪਰ ਕੀਤਾ ਝੂਠਾ ਪਰਚਾ ਰੱਧ ਕਰਨ ਦੀ ਮੰਗ - ਭਗਵੰਤ ਸਮਾਓ ਆਰਟ ਐਂਡ ਕਰਾਫ਼ਟ ਵਿਸ਼ਾ ਸਾਰੇ ਵਿਸ਼ਿਆਂ ਦਾ ਅਧਾਰ- ਸਿੱਖਿਆ ਸਕੱਤਰ ਲੋਕ ਸਭਾ ਚੋਣਾਂ ਦੀ ਗਿਣਤੀ ਮੁਕੰਮਲl ਜਿ਼ਲ੍ਹਾ ਚੋਣ ਅਫ਼ਸਰ ਨੇ ਕੀਤੀ ਚੋਣ ਅਮਲੇ ਦੀ ਸ਼ਲਾਘਾ ਐਮ ਸੀ ਅਮਰੀਕ ਮਾਨ ਨੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੀ ਜਿੱਤ ਤੇ ਲੱਡੂ ਵੰਡੇ ਵੋਟਰਾਂ ਦਾ ਕੀਤਾ ਧੰਨਵਾਦ ਬੈਂਕ ਅਧਿਕਾਰੀਆਂ ਖਿਲਾਫ ਕਿਸਾਨਾ ਨੇ ਲਾਇਆ ਰੋਸ ਧਰਨਾਂ
-
-
-