Saturday, May 25, 2019
FOLLOW US ON

Article

ਮਿੰਨੀ ਕਹਾਣੀ ਟੋਆ

April 18, 2019 03:39 PM


ਮਿੰਨੀ ਕਹਾਣੀ             ਟੋਆ
ਮੇਰੇ ਦੋਸਤ ਮਿੱਤਰ ਇੱਕ ਦਿਨ ਮੇਰੇ ਘਰ ਗੱਡੀ ਲੈ ਕੇ ਆ ਗਏ। ਮੈਨੂੰ ਨਾਲ ਲਿਜਾਣ ਲਈ ਮਜਬੂਰ ਕਰਨ ਲੱਗੇ। ਮੈਂ ਨਾ ਚਹੁੰਦਾ ਹੋਇਆ ਵੀ ਉਹਨਾਂ ਨਾਲ ਚਲਾ ਗਿਆ। ਅਸਲ ਵਿੱਚ ਉਹ ਆਪਣੇ ਕਿਸੇ ਬਾਬੇ ਦੀ ਸਮਾਧ ਤੇ ਮੇਲਾ ਦੇਖਣ ਜਾ ਰਹੇ ਸੀ। ਜਦ ਮੈਂ ਉਹਨਾਂ ਨੂੰ ਆਪਣੇ ਉਸ ਸਮਾਧ ਦੇ ਪਿਛੋਕੜ ਬਾਰੇ ਜਾਣਕਾਰੀ ਦੇਣ ਲਈ ਕਿਹਾ ਤਾਂ ਉਹ ਸਾਰੇ ਚੁੱਪ ਸੀ। ਭਾਵ ਉਹਨਾਂ ਨੂੰ ਆਪਣੇ ਬਾਬੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਥੇ ਗਏ ਤਾਂ ਉਥੇ ਹਰ ਛੋਟਾ ਵੱਡਾ ਤਰ੍ਹਾਂ ਤਰ੍ਹਾਂ ਦੀ ਸ਼ਰਾਬ ਦੀਆਂ ਬੋਤਲਾ ਚੁੱਕੀ ਫਿਰਦੇ ਸੀ। ਖਾਸ ਕਰਕੇ  ਕਿਸ਼ੋਰ ਅਵਸਥਾ ਵਾਲੇ ਮੁੰਡਿਆ ਦੇ ਹੱਥ ਵਿੱਚ ਫੜੀ ਸ਼ਰਾਬ ਨੇ ਮੈਨੂੰ ਬਹੁਤ ਦੁੱਖੀ ਕੀਤਾ। ਉਹ ਮੁੰਡੇ ਤੇ ਹੋਰ ਬਹੁਤੇ ਲੋਕ ਪ੍ਰਸ਼ਾਦ ਸਮਝ ਕੇ ਸ਼ਰਾਬ ਪੀ ਰਹੇ ਸੀ। ਮੈਂ ਇਹ ਸਭ ਕੁਝ ਚੁੱਪ ਚਾਪ ਦੇਖ ਰਿਹਾ ਸੀ। ਉਥੇ ਜਾਣ ਵਾਲੇ ਲੋਕ ਇੱਕ ਥਾਂ ਤੋਂ ਮਿੱਟੀ ਪੁੱਟ ਦੂਜੀ ਥਾਂ ਸੁੱਟ ਰਹੇ ਸੀ। ਪੁੱਟਣ ਵਾਲੀ ਥਾਂ ਤੇ ਟੋਆ ਤੇ ਸੁੱਟਣ ਵਾਲੀ ਥਾਂ ਤੇ ਟਿੱਬਾ ਬਣ ਗਿਆ ਸੀ।
              ਵਾਪਸ ਆਉਣ ਤੇ ਗੱਡੀ ਵਿੱਚ ਇੱਕ ਜਾਣੇ ਨੇ ਕਿਹਾ,"ਦੇਖ ਬਾਈ ਬਾਬੇ ਦੀ ਮੰਨਤਾ ਮਿੱਟੀ ਕੱਢ ਕੱਢ ਕੇ ਲੋਕਾਂ ਕਿਵੇ ਟਿੱਬਾ ਲਾ ਦਿੱਤਾ ਸੀ।" ਮੈਂ ਕਿਹਾ, "ਮੈਨੂੰ ਟਿੱਬਾ ਤਾਂ ਨਹੀਂ ਦਿਖਿਆ ਮੈਨੂੰ ਤਾਂ ਉਥੇ ਪਿਆ ਟੋਆ ਹੀ ਦਿਸਦਾ ਸੀ।"
ਪਤਾ ਜਸਕਰਨ ਲੰਡੇ
  ਪਿੰਡ ਤੇ ਡਾਕ ਲੰਡੇ
  ਜਿਲਾ ਮੋਗਾ

Have something to say? Post your comment

More Article News

ਪੇਟ ਦੀ ਅੱਗ ਤੋਂ ਤਾਂ ਬਚਿਆ ਜਾ ਸਕਦਾ ਹੈ ਪੰ੍ਰਤੂ ਹਵਸ਼ ਦੀ ਅੱਗ ਤੋਂ ਨਹੀਂ-ਹਰਸ਼ਦਾ ਸ਼ਾਹ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਮੁੱਖ ਮੁੱਦੇ ਰਹੇ ਗਾਇਬ //ਗੁਰਦਿੱਤ ਸਿੰਘ ਸੇਖੋਂ ਚੀ-ਗਾਵੇਰਾ ਦੀ ਸਾਥਣ ਅਮਰ! ਗੁਰੀਲਾ ਲੜਾਕੂ !! ਤਾਨਿਆ 'ਤਮਾਰਾ'//ਰਾਜਿੰਦਰ ਕੌਰ ਚੋਹਕਾ ਪਿਛਲੇ ਦਿਨੀਂ ਨਾਵਲ " ਆਦਮ ਗ੍ਰਹਿਣ " ਪੜਿਆ ! ਤਜਿੰਦਰਪਾਲ ਕੌਰ ਮਾਨ ਕੁੜੀਆਂ ਪ੍ਰਤੀ ਦੋਹਰੀ ਸੋਚ ਕਿਉਂ ?ਪਰਵੀਨ ਰਾਹੀ ਲੁਧਿਆਣਾ ਚੋਣਾਂ ਦੇ ਮਾਹੌਲ ਤੋਂ ਸਿਖਣਾ ਬਹੁਤ ਜ਼ਰੂਰੀ/ਪ੍ਰਭਜੋਤ ਕੌਰ ਢਿੱਲੋਂ ਕਹਾਣੀ-ਲਾਲਚ ਦੀ ਬਲੀ// ਕੁਲਦੀਪ ਕੌਰ ਕਲਮ ਅੱਖ ਫਡ਼ਕਨਾ - ਸਹਿਤ ਪ੍ਰਤੀ ਮਾਡ਼ਾ ਸੰਕੇਤ ਹੈ --- ਡਾ: ਮੁਕਤੀ ਪਾਂਡੇ (ਅੱਖਾਂ ਦੇ ਮਾਹਰਿ) ਤੇ ਡਾ: ਰਪੁਦਮਨ ਸੰਿਘ ਫਿਲ਼ਮ 'ਮੁੰਡਾ ਫ਼ਰੀਦਕੋਟੀਆ' 'ਚ ਅਦਾਕਾਰੀ ਦੇ ਰੰਗ ਦਿਖਾਏਗਾ ਰੌਸ਼ਨ ਪ੍ਰਿੰਸ਼//ਹਰਜਿੰਦਰ ਸਿੰਘ ਮਿੰਨੀ ਕਹਾਣੀ ਨੱਥ –ਤਸਵਿੰਦਰ ਸਿੰਘ ਬੜੈਚ
-
-
-