Article

ਸਹੀ ਢੰਗ ਨਾਲ ਕਾਨੂੰਨ ਲਾਗੂ ਹੋਣੇ ਜ਼ਰੂਰੀ

April 18, 2019 03:40 PM

ਸਹੀ ਢੰਗ ਨਾਲ ਕਾਨੂੰਨ ਲਾਗੂ ਹੋਣੇ ਜ਼ਰੂਰੀ
ਸਾਡੇ ਦੇਸ਼ ਵਿੱਚ ਕਾਨੂੰਨ ਬਣਾਉਣ ਦੀ ਜਿੰਨੀ ਜਲਦੀ ਹੁੰਦੀ ਹੈ ਉਸਨੂੰ ਸਹੀ ਢੰਗ ਨਾਲ ਲਾਗੂ ਕਰਵਾਉਣ ਲਈ ਉਸ ਤੋਂ ਵੀ ਵੱਧ ਸੁਸਤੀ ਹੁੰਦੀ ਹੈ।ਕਾਨੂੰਨ ਬਣਾਉਣ ਲੱਗਿਆ ਉਸਦੇ ਪ੍ਰਭਾਵ,ਉਸਦੀ ਵਰਤੋਂ ਅਤੇ ਦੁਰਵਰਤੋਂ ਦਾ ਧਿਆਨ ਦੇਣਾ ਬੇਹੱਦ ਜ਼ਰੂਰੀ ਹੈ।ਸਾਡੇ ਗੁਰੂਆਂ ਨੇ ਤਾਂ ਜਾਤ ਪਾਤ ਖਤਮ ਕੀਤਾ ਸੀ ਅਤੇ ਲੰਗਰ ਦੀ ਪ੍ਰਥਾ ਚਲਾਈ ਸੀ ਪਰ ਇਹ ਫੇਰ ਖੜਾ ਕਰ ਦਿੱਤਾ ਗਿਆ।ਅਸੀਂ ਆਮ ਹੀ ਸੁਣਦੇ ਹਾਂ ਕਿ ਕਿਸੇ ਨੇ ਥੋੜਾ ਇਧਰ ਉਧਰ ਦਾ ਰੰਗ ਪਾਇਆ ਹੋਵੇ ਤਾਂ ਲੋਕ ਕਹਿ ਦਿੰਦੇ ਹਨ ਬੜਾ "ਜੱਟਕਾ" ਹੈ।ਜੇਕਰ ਕੋਈ ਬਹੁਤ ਨਾਜ਼ੁਕ ਹੋਵੇ ਤਾਂ ਕਹਿ ਦੇਣਗੇ ਪੱਕੀ" ਬਾਹਮਣੀ" ਹੈ।ਪਰ ਜੇਕਰ ਕਿਸੇ ਨੀਵੀਂ ਜਾਤ ਵਾਲੇ ਨੂੰ ਇਵੇਂ ਦਾ ਕੁਝ ਕਹਿ ਦਿੱਤਾ ਜਾਵੇ ਤਾਂ ਕਾਨੂੰਨ ਹੈ ਕਿ ਉਹ ਸ਼ਕਾਇਤ ਕਰ ਸਕਦਾ ਹੈ।ਸਾਨੂੰ ਜਾਤਾਂ ਅਤੇ ਧਰਮਾਂ ਵਿੱਚ ਵੰਡਕੇ ਸ਼ੈਤਾਨ ਲੋਕ ਆਪਣਾ ਫਾਇਦਾ ਕੱਢ ਲੈਂਦੇ ਹਨ।ਇਸ ਕਾਨੂੰਨ ਦੀ ਵੀ ਦਹੇਜ ਦੇ ਵਿਰੁੱਧ ਬਣੇ ਕਾਨੂੰਨ ਵਾਂਗ ਦੁਰਵਰਤੋਂ ਸ਼ੁਰੂ ਹੋ ਗਈ।ਫੇਰ ਇਸ ਨਾਲ ਜੋੜ ਦਿੱਤਾ ਕਿ ਦੋ ਜਨਰਲ ਕੈਟਾਗਰੀ ਵਾਲਿਆਂ ਦੀ ਗਵਾਹੀ ਹੋਏਗੀ ਤਾਂ ਇਸਨੂੰ ਮੰਨਿਆ ਜਾਏਗਾ।ਇਥੇ ਗਲਤ ਸ਼ਕਾਇਤ ਅਗਰ ਸਾਬਿਤ ਹੁੰਦੀ ਹੈ ਤਾਂ ਸ਼ਕਾਇਤ ਕਰਨ ਵਾਲੇ ਵਿਰੁੱਧ ਉਸ ਤੋਂ ਵੀ ਵੱਧ ਸਖ਼ਤੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ।ਇਹ ਉਹ ਲੋਕ ਹਨ ਜੋ ਕਾਨੂੰਨ ਦੀ ਦੁਰਵਰਤੋਂ ਕਰਕੇ, ਕਾਨੂੰਨ ਦਾ ਮਜ਼ਾਕ ਉਡਾਉਂਦੇ ਹਨ।ਇਸਦੇ ਨਾਲ ਹੀ ਪ੍ਰਸ਼ਾਸਨ ਅਤੇ ਅਦਾਲਤਾਂ ਦਾ ਵਕਤ ਬਰਬਾਦ ਕਰਦੇ ਹਨ।ਬਹੁਤ ਵਾਰ ਇੰਨਾ ਲੋਕਾਂ ਨੂੰ ਆਪਣੇ ਆਪ ਨੂੰ ਉੱਚੀ ਜਾਤੀ ਕਹਿਣ ਵਾਲੇ ਵੀ ਵਰਤ ਲੈਂਦੇ ਹਨ।ਪੈਸੇ ਦੀ ਸੌਦਾਬਾਜ਼ੀ ਹੁੰਦੀ ਹੈ ਜਾਂ ਕਿਸੇ ਹੋਰ ਚੀਜ਼ ਦਾ ਲਾਲਚ ਵੀ ਦਿੱਤਾ ਹੁੰਦਾ ਹੈ।ਲੋਕ ਆਪਣੀ ਕਿੜ ਕੱਢਣ ਵਾਸਤੇ ਇਹ ਕੰਮ ਕਰਦੇ ਹਨ।ਇਥੇ ਵੀ ਸਵਾਰਥ ਲਾਲਚ ਅਤੇ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉਂਡਦੀਆਂ ਹਨ।ਤਾਮਿਲਨਾਡੂ ਦੀ ਸੁਨੇਹਾ ਪ੍ਰਤਿਭਾਰਾਜਾ ਨੇ ਨੌ ਸਾਲਾਂ ਦੀ ਬੜੀ ਮੁਸ਼ੱਕਤ ਨਾਲ,"ਨੋ ਕਾਸਟ,ਨੋ ਰਿਲੀਜਨ"ਦਾ ਸਰਟੀਫਿਕੇਟ ਲੈਣ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ।ਹਰ ਕੋਈ ਮਿਹਨਤ ਕਰਦਾ ਹੈ,ਰੋਟੀ ਖਾਂਦਾ ਹੈ,ਹਰ ਕਿਸੇ ਦਾ ਸਮਾਜ ਵਿੱਚ ਆਪਣਾ ਸਥਾਨ ਹੈ ਫੇਰ ਜਾਤ ਵਿੱਚ ਕਿਥੋਂ ਆ ਗਈ।ਹਾਂ,ਮੈਂ ਜਿਸ ਜਾਤ ਨਾਲ ਸੰਬੰਧ ਰੱਖਦਾ ਹਾਂ, ਮੈਨੂੰ ਮਾਣ ਹੈ ਇਸਤੇ,ਜਿਸ ਦਿਨ ਹਰ ਕੋਈ ਇਹ ਜਵਾਬ ਦੇਣ ਲੱਗ ਗਏ ਜਾਂ ਸੁਨੇਹਾ ਵਾਂਗ ਨਾ ਕੋਈ ਜਾਤ ਨਾ ਕੋਈ ਧਰਮ ਵੱਲ ਤੁਰ ਪਏ ਤਾਂ ਜਾਤਾਂ ਦਾ ਝੁਮੇਲਾ ਆਪੇ ਖ਼ਤਮ ਹੋ ਜਾਏਗਾ।ਸੁਨੇਹਾ ਦੀ ਇਸ ਪ੍ਰਪਤੀ ਨੇ ਜਾਤੀਵਾਦ ਢਾਂਚੇ ਦੀਆਂ ਚੂਲਾਂ ਹਿਲਾਈਆ ਹਨ ਅਤੇ ਧਾਰਮਿਕ ਠੇਕੇਦਾਰਾਂ ਦੀਆਂ ਜੜ੍ਹਾਂ ਹਲੂਣੀਆਂ ਹਨ।ਦੇਸ਼ ਦੀ ਅਤੇ ਲੋਕਾਂ ਦੀ ਬਦਕਿਸਮਤੀ ਹੈ ਕਿ ਇਥੇ ਕਾਨੂੰਨ ਦੀ ਵਰਤੋਂ ਘੱਟ ਅਤੇ ਦੁਰਵਰਤੋਂ ਵਧੇਰੇ ਹੋਣ ਲੱਗ ਜਾਂਦੀ ਹੈ।ਹਾਂ, ਜੇਕਰ ਦੁਰਵਰਤੋਂ ਕਰਨ ਵਾਲੇ ਨੂੰ ਉਸ ਕਾਨੂੰਨ ਨਾਲੋਂ ਘੱਟੋ ਘੱਟ ਦੁਗਣੀ ਸਜ਼ਾ ਦਿੱਤੀ ਜਾਵੇ ਤਾਂ ਕਾਨੂੰਨਾਂ ਦੀ ਇੱਜ਼ਤ ਸ਼ਾਇਦ ਬਰਕਰਾਰ ਰਹਿ ਜਾਵੇ। ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ

Have something to say? Post your comment