Saturday, May 25, 2019
FOLLOW US ON

Article

ਵਿਦੇਸ਼ੀ ਵਿਦਿਆਰਥੀ ਜੀਵਨ ਦੀ ਰੁਮਾਂਟਿਕ ਫ਼ਿਲਮ 'ਦਿਲ ਦੀਆਂ ਗੱਲਾਂ'

April 18, 2019 03:45 PM

ਵਿਦੇਸ਼ੀ ਵਿਦਿਆਰਥੀ ਜੀਵਨ ਦੀ ਰੁਮਾਂਟਿਕ ਫ਼ਿਲਮ 'ਦਿਲ ਦੀਆਂ ਗੱਲਾਂ'

ਪੰਜਾਬੀ ਸਿਨਮਾ ਹੁਣ ਪੰਜਾਬੀ ਕਹਾਣੀਆਂ ਦੇ ਨਾਲ ਨਾਲ ਵਿਦੇਸ਼ੀ ਜੀਵਲ ਨੂੰ ਵੀ ਪੰਜਾਬੀ ਪਰਦੇ 'ਤੇ ਉਤਾਰ ਰਿਹਾ ਹੈ। ਕਈ ਫ਼ਿਲਮਾਂ ਦਾ ਵਿਸ਼ਾ ਵਸਤੂ ਪਰਵਾਸੀ ਪੰਜਾਬ ਨਾਲ ਸਬੰਧਤ ਰਿਹਾ ਹੈ। ਪਟਾਰਾ ਟਾਕੀਜ਼ ਵਲੋਂ ਆਪਣੀ ਪਹਿਲੀ ਫ਼ਿਲਮ 'ਹਾਈਐਂਡ ਯਾਰੀਆ' ਵੀ ਲੰਡਨ ਵਿੱਚ ਫ਼ਿਲਮਾਈ ਗਈ ਸੀ ਜਦਕਿ ਪਰਮੀਸ਼ ਵਰਮਾ ਦੀ ਫ਼ਿਲਮ 'ਦਿਲ ਦੀਆਂ ਗੱਲਾਂ' ਵੀ ਪੰਜਾਬ ਅਤੇ ਲੰਡਨ ਦੀਆਂ ਖੂਬਸੁਰਤ ਲੁਕੇਸ਼ਨਾਂ 'ਤੇ ਫ਼ਿਲਮਾਈ ਗਈ ਹੈ। ਇਸ ਫ਼ਿਲਮ ਦਾ ਹੀਰੋ ਪਰਮੀਸ਼ ਵਰਮਾ ਤੇ ਹੀਰੋਇਨ ਵਾਮਿਕਾ ਗੱਬੀ ਹੈ। ਸਾਊਥ ਦੀਆਂ ਫ਼ਿਲਮਾਂ ਨਾਲ ਆਪਣੇ ਕੇਰੀਅਰ ਦੀ ਸੁਰੂਆਤ ਕਰਨ ਵਾਲੀ ਵਾਮਿਕਾ ਗੱਬੀ ਅੱਜ ਪੰਜਾਬੀ ਫ਼ਿਲਮਾਂ ਦੀ ਇੱਕ ਸਰਗਰਮ ਅਦਾਕਾਰਾ ਹੈ। 'ਨਿੱਕਾ ਜ਼ੈਲਦਾਰ 2, ਪ੍ਰਾਹੁਣਾ' ਆਦਿ ਫ਼ਿਲਮਾਂ ਕਰ ਚੁੱਕੀ ਵਾਮਿਕਾ ਕੋਲ ਭਵਿੱਖ ਵਿੱਚ ਵੀ ਕਈ ਵੱਡੀਆ ਫਿਲਮਾਂ ਹਨ।
ਮਾਡਲਿੰਗ ਤੋਂ ਫ਼ਿਲਮ ਅਦਾਕਾਰੀ ਵੱਲ ਆਇਆ ਪਰਮੀਸ ਵਰਮਾ ਆਪਣੀ ਪਲੇਠੀ ਫ਼ਿਲਮ ਰੌਕੀ ਮੈਟਲ' ਤੋਂ ਬਾਅਦ ਹੁਣ ਖੂਬਸੁਰਤ ਅਦਾਕਾਰਾ ਵਾਮਿਕਾ ਗੱਬੀ ਨਾਲ 'ਦਿਲ ਦੀਆਂ ਗੱਲਾਂ' ਕਰਨ ਆ ਰਿਹਾ ਹੈ। ਸਪੀਡ ਰਿਕਾਰਡਜ਼, ਪਿਟਾਰਾ ਟਾਕੀਜ਼ ਅਤੇ ਓਮ ਜੀ ਗਰੁੱਪ  ਵਲੋਂ ਬਣਾਈ ਇਹ ਫ਼ਿਲਮ ਪਿਆਰ ਮੁਹੱਬਤ ਦੇ ਵਿਸ਼ਿਆਂ ਦੀ ਇੱਕ ਨਿਰੋਲ ਲਵ ਸਟੋਰੀ ਫ਼ਿਲਮ ਹੋਵੇਗੀ ਜੋ ਵਿਦੇਸ਼ ਪੜਾਈ ਕਰਨ ਗਏ ਪੰਜਾਬੀ ਮੁੰਡੇ ਦੀ ਕਹਾਣੀ ਅਧਾਰਤ ਹੈ। 'ਹਾਈਐਂਡ ਯਾਰੀਆਂ' ਦੀ ਅਪਾਰ ਸਫ਼ਲਤਾ ਤੋਂ ਬਾਅਦ ਨਿਰਮਾਤਾ ਤਿੱਕੜੀ ਦਿਨੇਸ਼ ਔਲਖ, ਸੰਦੀਪ ਬਾਂਸਲ ਅਤੇ ਆਸੂ ਮੁਨੀਸ਼ ਸਾਹਨੀ ਦੀ ਇਹ ਦੂਸਰੀ ਫ਼ਿਲਮ ਹੈ ਜੋ ਕਾਮੇਡੀ ਅਤੇ ਵਿਆਹ ਕਲਚਰ ਦੀਆਂ ਫ਼ਿਲਮਾਂ ਤੋਂ ਹਟਵੇਂ ਵਿਸ਼ੇ ਦੀ ਹੋਵੇਗੀ ਤੇ ਇਸ ਫ਼ਿਲਮ ਦਾ ਸੰਗੀਤ ਵੀ ਲੋਕ ਜੁਬਾਨਾਂ 'ਤੇ ਚੜ੍ਹਨ ਵਾਲਾ ਹੋਵੇਗਾ। ਇਸ ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਖੁਦ ਪਰਮੀਸ ਵਰਮਾ ਤੇ ਉਦੇ ਪ੍ਰਤਾਪ ਸਿੰਘ ਨੇ ਲਿਖਿਆ ਹੈ। ਫ਼ਿਲਮ ਦਾ ਨਿਰਦੇਸ਼ਨ ਵੀ ਇੰਨ੍ਹਾਂ ਨੇ ਸਾਂਝੇ ਤੌਰ 'ਤੇ ਦਿੱਤਾ ਹੈ। ਫ਼ਿਲਮ ਦੇ ਨਿਰਮਾਤਾਵਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦਿਲ ਦੀਆਂ ਗੱਲਾਂ ਦਾ ਟਰੇਲਰ ਬੀਤੇ ਦਿਲਂੀ ਰਿਲੀਜ਼ ਹੋਇਆ ਹੈ ਜਿਸਨੂੰ ਦੇਸ ਵਿਦੇਸਾਂ ਵਿੱਚ ਵੱਡੀ ਪੱਧਰ 'ਤੇ ਪਸੰਦ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਦੀ ਕਹਾਣੀ ਪੰਜਾਬ ਤੋਂ ਵਿਦੇਸ਼ ਪੜ੍ਹਾਈ ਕਰਨ ਗਏ ਇੱਕ ਅਜਿਹੇ ਗੱਭਰੂ ਦੀ ਹੈ ਜੋ ਆਪਣੇ ਗੁਜ਼ਾਰੇ ਲਈ ਪੜ੍ਹਾਈ ਦੇ ਨਾਲ ਨਾਲ ਕੰਮ ਵੀ ਕਰਦਾ ਹੈ। ਇਸੇ ਦੌਰਾਨ ਲਾਡੀ ( ਪਰਮੀਸ਼ ਵਰਮਾ) ਨਾਂ ਦੇ ਇਸ ਨੌਜਵਾਨ ਦੀ ਮੁਲਾਕਾਤ ਨਤਾਸ਼ਾ (ਵਾਮਿਕਾ ਗੱਬੀ) ਨਾਲ ਹੁੰਦੀ ਹੈ ਜੋ ਬਹੁਤ ਹੀ ਨਖਰੇ ਵਾਲੀ ਘਮੰਡੀ ਸੁਭਾਓ ਦੀ ਕੁੜੀ ਹੈ। ਦੋਵਾਂ ਦੀ ਪਹਿਲੀ ਮੁਲਾਕਾਤ ਵਿੱਚ ਹੋਈ ਤਕਰਾਰਬਾਜ਼ੀ ਹੋਲੀ ਹੋਲੀ ਪਿਆਰ ਵਿੱਚ ਬਦਲ ਜਾਂਦੀ ਹੈ। ਫਿਰ ਅਚਾਨਕ ਨਤਾਸਾ ਦੀ ਮੰਗਣੀ ਕਿਸੇ ਹੋਰ ਨਾਲ ਹੋ ਜਾਂਦੀ ਹੈ ਤੇ ਦੋਵਾਂ ਦੇ ਰਾਹ ਵੱਖ ਵੱਖ ਹੋ ਜਾਂਦੇ ਹਨ । ਇਸ ਤਰਾਂ ਇਹ ਫ਼ਿਲਮ ਪਿਆਰ ਮੁਹੱਬਤ ਤੇ ਵਿਛੋੜੇ ਦੇ ਦਰਦ 'ਚ  ਭਿੱਜੀ ਦਿਲਾਂ ਨੂੰ ਝੰਜੋੜਨ  ਵਾਲੀ ਇੱਕ ਲਵ ਸਟੋਰੀ ਫ਼ਿਲਮ ਹੋ ਨਿਬੱੜਦੀ ਹੈ। 
ਦਰਸ਼ਕ ਪਹਿਲੀ ਵਾਰ ਵਾਮਿਕਾ ਤੇ ਪਰਮੀਸ਼ ਵਰਮਾ ਨੂੰ ਰੁਮਾਂਟਿਕ ਕਿਰਦਾਰਾਂ ਵਿੱਚ ਵੇਖਣਗੇ। ਇਸ ਫ਼ਿਲਮ ਦੀ ਸੂਟਿੰਗ ਚੰਡੀਗੜ੍ਹ  ਤੇ ਲੰਡਨ ਵਿਖੇ ਕੀਤੀ ਗਈ ਹੈ। ਪਰਮੀਸ਼ ਵਰਮਾ, ਵਾਮਿਕਾ ਗੱਬੀ, ਗੌਰਵ ਕੱਕੜ, ਬਨਿੰਦਰ ਬਨੀ ਆਦਿ ਕਲਾਕਾਰਾਂ ਨੇ ਇਸ ਫ਼ਿਲਮ ਵਿੱਚ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸੰਗੀਤ ਦੇਸੀ ਕਰਿਊ, ਸੰਗਤਾਰ, ਯਸ਼ ਵਡਾਲੀ ਤੇ ਟਰੋਅ ਆਰਿਫ਼ ਨੇ ਤਿਆਰ ਕੀਤਾ ਹੈ। ਜਸਵੀਰ ਗੁਣਾਚੌਰੀਆਂ, ਮਨਦੀਪ ਮੇਵੀ, ਰਮਨ ਜੰਗਵਾਲ ਦੇ ਲਿਖੇ ਗੀਤਾਂ ਨੂੰ ਪਰਮੀਸ਼ ਵਰਮਾ, ਕਮਲ ਹੀਰ, ਪ੍ਰਭ ਗਿੱਲ ਤੇ ਯਸ਼ ਵਡਾਲੀ ਨੇ ਗਾਇਆ ਹੈ। ਇਸ ਫ਼ਿਲਮ ਦਾ ਸੰਗੀਤ ਸਪੀਡ ਰਿਕਾਰਡਜ਼ ਵਲੋਂ ਰਿਲੀਜ਼ ਕੀਤਾ ਗਿਆ ਹੈ। ਇਸ ਫ਼ਿਲਮ ਨੂੰ ਓਮ ਜੀ ਗਰੁੱਪ ਵਲੋਂ 2 ਮਈ ਨੂੰ ਰਿਲੀਜ਼ ਕੀਤਾ ਜਾਵੇਗਾ। 
ਹਰਜਿੰਦਰ ਸਿੰਘ   

Have something to say? Post your comment

More Article News

ਪੇਟ ਦੀ ਅੱਗ ਤੋਂ ਤਾਂ ਬਚਿਆ ਜਾ ਸਕਦਾ ਹੈ ਪੰ੍ਰਤੂ ਹਵਸ਼ ਦੀ ਅੱਗ ਤੋਂ ਨਹੀਂ-ਹਰਸ਼ਦਾ ਸ਼ਾਹ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਮੁੱਖ ਮੁੱਦੇ ਰਹੇ ਗਾਇਬ //ਗੁਰਦਿੱਤ ਸਿੰਘ ਸੇਖੋਂ ਚੀ-ਗਾਵੇਰਾ ਦੀ ਸਾਥਣ ਅਮਰ! ਗੁਰੀਲਾ ਲੜਾਕੂ !! ਤਾਨਿਆ 'ਤਮਾਰਾ'//ਰਾਜਿੰਦਰ ਕੌਰ ਚੋਹਕਾ ਪਿਛਲੇ ਦਿਨੀਂ ਨਾਵਲ " ਆਦਮ ਗ੍ਰਹਿਣ " ਪੜਿਆ ! ਤਜਿੰਦਰਪਾਲ ਕੌਰ ਮਾਨ ਕੁੜੀਆਂ ਪ੍ਰਤੀ ਦੋਹਰੀ ਸੋਚ ਕਿਉਂ ?ਪਰਵੀਨ ਰਾਹੀ ਲੁਧਿਆਣਾ ਚੋਣਾਂ ਦੇ ਮਾਹੌਲ ਤੋਂ ਸਿਖਣਾ ਬਹੁਤ ਜ਼ਰੂਰੀ/ਪ੍ਰਭਜੋਤ ਕੌਰ ਢਿੱਲੋਂ ਕਹਾਣੀ-ਲਾਲਚ ਦੀ ਬਲੀ// ਕੁਲਦੀਪ ਕੌਰ ਕਲਮ ਅੱਖ ਫਡ਼ਕਨਾ - ਸਹਿਤ ਪ੍ਰਤੀ ਮਾਡ਼ਾ ਸੰਕੇਤ ਹੈ --- ਡਾ: ਮੁਕਤੀ ਪਾਂਡੇ (ਅੱਖਾਂ ਦੇ ਮਾਹਰਿ) ਤੇ ਡਾ: ਰਪੁਦਮਨ ਸੰਿਘ ਫਿਲ਼ਮ 'ਮੁੰਡਾ ਫ਼ਰੀਦਕੋਟੀਆ' 'ਚ ਅਦਾਕਾਰੀ ਦੇ ਰੰਗ ਦਿਖਾਏਗਾ ਰੌਸ਼ਨ ਪ੍ਰਿੰਸ਼//ਹਰਜਿੰਦਰ ਸਿੰਘ ਮਿੰਨੀ ਕਹਾਣੀ ਨੱਥ –ਤਸਵਿੰਦਰ ਸਿੰਘ ਬੜੈਚ
-
-
-