Article

ਜਿੱਥੇ ਪੱਕਦੀ ਵੇਖੀਏ ਓਥੋਂ ਲਈਏ ਮੰਗ,//ਜਸਵੀਰ ਸ਼ਰਮਾਂ ਦੱਦਾਹੂਰ

April 18, 2019 03:55 PM

ਜਿੱਥੇ ਪੱਕਦੀ ਵੇਖੀਏ ਓਥੋਂ ਲਈਏ ਮੰਗ,
ਘੜੀ ਕੁ ਦੀ ਸ਼ਰਮਿੰਦਗੀ ਸਾਰਾ ਦਿਨ ਆਨੰਦ..
ਸਤਿਕਾਰਤ ਦੋਸਤੋ ਇਸ ਛੋਟੀ ਜਿਹੀ ਰਚਨਾ ਦੇ ਨਾਮ ਤੋਂ ਹੀ ਮੇਰੀ ਉਮਰ ਭਾਵ ਸੱਠ ਸਾਲ ਵਾਲੇ ਮੇਰੇ ਅਤਿ ਸਤਿਕਾਰਯੋਗ ਦੋਸਤ ਮਿੱਤਰ ਸੌ ਪ੍ਰਸੈਂਟ ਅੰਦਾਜ਼ਾ ਲਗਾ ਲੈਣਗੇ ਕਿ ਲੇਖਕ ਦੇ ਲੇਖ ਲਿਖਣ ਦਾ ਕੀ ਮੰਤਵ/ਭਾਵ ਹੈ ਤੇ ਇਸ ਦੇ ਮਾਅਨੇ ਵੀ ਬਾਖੂਬੀ ਸਮਝ ਲੈਣਗੇ, ਪਰ ਸਾਡੀ ਅਜੋਕੀ ਪੀੜੀ ਜਾਂ ਛੋਟੀ ਉਮਰ ਦੇ ਬੱਚੇ ਇਹ ਗੱਲ ਸਮਝਣ ਤੋਂ ਅਸਮਰਥ ਹਨ, ਹਾਂ ਜੀ ਬਿਲਕੁਲ ਦੋਸਤੋ।
ਸਾਡੇ ਪੁਰਖਿਆਂ ਵੱਲੋਂ ਸਮੇਂ-ਸਮੇਂ ਤੇ ਐਹੋ ਜਿਹੇ ਸ਼ਬਦ ਵਰਤੀ ਦੇ ਰਹੇ ਨੇ ਜਿਸ ਨੂੰ ਅਸੀਂ ਆਪਣੀ ਭਾਸ਼ਾ ਵਿਚ (ਅਖਾਣਾਂ) ਦਾ ਰੂਪ ਦਿੱਤਾ ਹੈ, ਤੇ ਇਹ ਹੈ ਵੀ ਬਿਲਕੁਲ ਇੱਕ ਸੌ ਇੱਕ ਪ੍ਰਸੈਂਟ ਸਚਾਈ, ਬੇਸ਼ੱਕ ਇਹ ਸ਼ਬਦ ਅਚਨਚੇਤ ਹੀ ਜਾਂ ਸੁਭਾਵਿਕ ਉਨਾਂ ਦੇ ਮੂੰਹੋਂ ਨਿਕਲਦੇ ਸਨ, ਪਰ ਇਨਾਂ ਦੇ ਭਾਵ ਅਰਥ ਬਹੁਤ ਡੂੰਘੇ ਤੇ ਭਰਪੂਰ ਹੋਇਆ ਕਰਦੇ ਸਨ।
ਇਸ ਉਪਰੋਕਤ ਕਥਨ ਦਾ ਵੀ ਬਹੁਤ ਹੀ ਭਾਵਪੂਰਤ ਅਰਥ ਹੈ, ਜੋ ਕਿ ਸਾਡੇ ਅਜੋਕੇ ਕੁੜੀਆਂ ਮੁੰਡੇ ਨੌਜਵਾਨ ਪੀੜੀ ਬਹੁਤ ਜ਼ਿਆਦਾ ਸੰਗਾਊ ਸੁਭਾਅ ਦੇ ਹੋਣ ਕਰਕੇ ਸ਼ਰਮਿੰਦਗੀ ਮਹਿਸੂਸ ਕਰਦੇ ਨੇ ਤੇ ਕਈ ਕਈ ਵਾਰ ਤਾਂ ਸਾਰਾ ਸਾਰਾ ਦਿਨ ਹੀ ਭੁੱਖਣ ਭਾਣੇ ਕੱਟ ਲੈਂਦੇ ਨੇ, ਪਰ ਕਿਤੋਂ ਵੀ ਕਿਸੇ ਚੀਜ਼ ਦੀ ਮੰਗ ਨਹੀਂ ਕਰਦੇ।
ਪਰ ਜੇਕਰ ਪਿਛਲੇ ਪੰਜਾਬ ਜਾਂ ਸਾਡੇ ਪੁਰਖਿਆਂ ਵਾਲੇ ਪੰਜਾਬ ਤੇ ਨਿਗਾਹ ਮਾਰੀਏ ਤਾਂ ਓਹ ਸੰਗ ਸ਼ਰਮ ਮਹਿਸੂਸ ਹੀ ਨਹੀਂ ਕਰਦੇ ਸਨ ਸਗੋਂ ਕਹਿ ਦਿੰਦੇ ਸਨ ਕਿ ਢਿੱਡ ਨਾਲ ਜਾਂ ਭੁੱਖ ਅੱਗੇ ਕਾਹਦੀ ਸ਼ਰਮ? ਇਸੇ ਕਰਕੇ ਹੀ ਇਹ ਅਖਾਣ ਉਨਾਂ ਸਮਿਆਂ ਦੀ ਹੀ ਪ੍ਰੋੜਤਾ ਕਰਦਾ ਹੈ ਕਿ “ਜਿਥੇ ਪੱਕਦੀ ਵੇਖੀਏ ਓਥੋਂ ਲਈਏ ਮੰਗ, ਘੜੀ ਕੁ ਦੀ ਸ਼ਰਮਿੰਦਗੀ ਸਾਰਾ ਦਿਨ ਆਨੰਦ“ਭਾਵ ਜੇਕਰ ਆਪਾਂ ਕਿਸੇ ਓਪਰੇ ਘਰ ਵੀ ਜਾਂਦੇ ਹਾਂ ਤੇ ਖੁੱਡੇ ਨੂੰ ਭੁੱਖ ਲੱਗੀ ਹੈ ਭਾਵ ਢਿੱਡੋਂ ਭੁੱਖੇ ਹਾਂ ਤਾਂ ਬਿਲਕੁਲ ਵੀ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ ਕਿਉਂਕਿ ਕੋਈ ਵੀ ਐਸਾ ਗਿਆ ਗੁਜ਼ਰਿਆ ਇਨਸਾਨ ਨਹੀਂ ਹੁੰਦਾ, ਜੋ ਦੋ ਰੋਟੀਆਂ ਵੱਲੋਂ ਕਿਸੇ ਇਨਸਾਨ ਨੂੰ ਮੋੜ ਦੇਵੇ। ਪਰ ਆਪਣੇ ਦਿਲ ਦੇ ਹਾਵ ਭਾਵ ਤਾਂ ਆਪਾਂ ਨੂੰ ਖੁਦ ਹੀ ਦੱਸਣੇ ਪੈਣਗੇ, ਓਹ ਅਗਲਾ ਭਾਵ ਘਰ ਵਾਲਾ ਜਿੱਥੇ ਆਪਾਂ ਪਹੁੰਚੇ ਹਾਂ ਓਹ ਕੋਈ ਅੰਤਰਯਾਮੀ ਤਾਂ ਹੈਂ ਨਹੀਂ ਕਿ ਬੁੱਝ ਲਵੇ ਕਿ ਤੁਸੀਂ ਢਿੱਡੋਂ ਭੁੱਖੇ ਹੋਂ?
ਇਸ ਕਰਕੇ ਸਾਡੇ ਪੁਰਖਿਆਂ ਦੇ ਇਸ ਅਖਾਣ ਵਿੱਚ ਸੌ ਫ਼ੀਸਦੀ ਸਚਾਈ ਹੈ, ਕਿ ਸ਼ਰਮ ਤਾਂ ਸਿਰਫ਼ ਚੰਦ ਕੁ ਮਿੰਟ ਹੀ ਆਵੇਗੀ ਪਰ ਆਨੰਦ ਸਾਰੇ ਦਿਨ ਹੀ ਲੈ ਸਕਦੇ ਹੋਂ।
ਇਸ ਕਰਕੇ ਭੁੱਖ ਅੱਗੇ ਕਾਹਦੀ ਸ਼ਰਮ, ਇਸੇ ਤਰਾਂ ਹੋਰ ਵੀ ਬਹੁਤ ਗੱਲਾਂ ਸਾਡੇ ਪੁਰਖੇ ਸਾਨੂੰ ਸਮਝਾ ਕੇ ਗੲੇ ਹਨ, ਜਿਨਾਂ ਨੂੰ ਸਾਡੀ ਅਜੋਕੀ ਪੀੜੀ ਅੱਖੋਂ ਪਰੋਖੇ ਕਰ ਰਹੀ ਹੈ,ਪਰ ਜ਼ਿੰਦਗੀ ਦੀਆਂ ਹਕੀਕਤਾਂ ਦੇ ਬਿਲਕੁਲ ਨੇੜੇ ਨੇ ਓਹ ਗੱਲਾਂ ਕਹੀਏ ਜਾਂ ਅਖਾਣ, ਉਨਾਂ ਤੇ ਆਪਾਂ ਅਗਲੇ ਕਿਸੇ ਲੇਖ ਵਿੱਚ ਖੁਲਕੇ ਵਿਚਾਰਾਂ ਕਰਾਂਗੇ ਜੀ।
ਜਸਵੀਰ ਸ਼ਰਮਾਂ ਦੱਦਾਹੂਰ

Have something to say? Post your comment