Article

ਅੰਤਰ ਰਾਸ਼ਟਰੀ ਹਾਇਕੂ ਗਰੁੱਪ "ਪੰਜਾਬੀ ਹਾਇਕੂ ਰਿਸ਼ਮਾਂ" ਵਲੋਂ ਛਾਪੀ ਜਾਵੇਗੀ "ਤਾਂਕਾ ਵਿਧਾ" ਤੇ ਪੁਸਤਕ ।

April 18, 2019 03:56 PM


ਸ਼ੋਸ਼ਲ ਮੀਡੀਆ ਦੇ ਚਰਚਿਤ ਸਿਲਸਿਲੇ ਫੇਸਬੁੱਕ ਉਪਰ ਬਹੁਚਰਚਿਤ, ਅੰਤਰ ਰਾਸ਼ਟਰੀ ਹਾਇਕੂ ਗਰੁੱਪ "ਪੰਜਾਬੀ ਹਾਇਕੂ ਰਿਸ਼ਮਾਂ" ਨੇ ਬਹੁਤ ਹੀ ਥੋੜੇ ਸਮੇਂ ਦੌਰਾਨ ਵਿਸ਼ਵ ਪੱਧਰ ਤੇ ਆਪਣੀ ਇਕ ਪਹਿਚਾਣ ਸਥਾਪਿਤ ਕਰ ਲਈ ਹੈ। ਇਹ ਗਰੁੱਪ ਨਿਰੋਲ ਹਾਇਕੂ ਵਿਧਾ ਨੂੰ ਸਮੱਰਪਿਤ ਹੈ। ਇਸਦਾ ਹਰ ਮੈਂਬਰ ਇਸਦੇ ਸਥਾਪਿਤ ਕੀਤੇ ਨਿਯਮਾਂ ਦਾ ਪੱਕਾ ਧਾਰਨੀ ਤੇ ਸਰਗਰਮ ਵੀ ਹੈ।
ਗਰੁੱਪ ਦੇ ਸੰਚਾਲਕ ਸ. ਪਰਮ ਜੀਤ ਰਾਮਗੜ੍ਹੀਆ, ਸਟੇਟ ਅਵਾਰਡੀ ਆਰਟ ਕਰਾਫ਼ਟ ਟੀਚਰ ਨੇ ਵਿਸ਼ੇਸ਼ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਗਰੁੱਪ ਦੀ ਅਗਲੇਰੀ ਪ੍ਕਾਸ਼ਨਾ "ਤਾਂਕਾਂ ਪੁਸਤਕ" ਦੇ ਰੂਪ ਵਿੱਚ, ਬਹੁਤ ਹੀ ਜਲਦ ਪਾਠਕਾ ਦੇ ਸਨਮੁੱਖ ਕਰਨ ਜਾ ਰਹੇ ਹਨ। ਜਿਸਦੇ ਤਹਿਤ ਤਾਂਕਾ ਲੇਖਕਾਂ 'ਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। ਜਿਸਦਾ ਅੰਦਾਜ਼ਾ ਲੇਖਕਾਂ ਦੀਆਂ ਹੁਣ ਤੋਂ ਹੀ ਰਚਨਾਵਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ, ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਇਸ ਵਾਰ ਇਸ ਤਾਂਕਾਂ ਪੁਸਤਕ ਵਿੱਚ ਪੂਰੇ ਵਿਸ਼ਵ ਵਿੱਚੋਂ ਪੰਜਾਬੀ ਦੇ ਇਕਵੰਜਾ ਲੇਖਕਾਂ ਦੇ 51-51 ਤਾਂਕਿਆ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ। ਜੋ ਕਿ ਜੁਲਾਈ-ਅਗਸਤ ਮਹੀਨੇ ਚ ਸੰਪੂਰਨ ਹੋਣ ਦੀ ਸੰਭਾਵਨਾ ਹੈ
ਹੁਣ ਤੱਕ ਦੀਆਂ ਅਹਿਮ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਪਰਮਜੀਤ ਰਾਮਗੜ੍ਹੀਆ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਹੁਣ ਤੀਕ ਦੇ ਵਿਸ਼ਵ ਪੱਧਰ ਤੇ ਕੀਰਤੀਮਾਨ ਸਥਾਪਿਤ ਕਰਦੀਆਂ ਗਰੁੱਪ ਵਲੋਂ ਸੁੰਦਰ ਦਿੱਖ, ਦੋ "ਹਾਇਕੂ ਪੁਸਤਕਾਂ" ਦੀ ਪ੍ਰਕਾਸ਼ਨਾ ਹੋ ਚੁੱਕੀ ਹੈ। ਪਹਿਲੀ ਪਸਤਕ ਦੀ ਪ੍ਰਕਾਸ਼ਨਾ ਇਕੱਤੀ ਲੇਖਕਾਂ ਨੂੰ ਇਕੱਤਰ ਕਰਕੇ (ਸਾਲ 2018 ) ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ। ਦੂਸਰੀ ਹਾਇਕੂ ਪੁਸਤਕ "ਸੰਦਲੀ ਪੈੜਾਂ" "ਨਾਰੀ ਵਿਸ਼ੇਸ਼" ਇਸੇ ਸਾਲ 8 ਮਾਰਚ ਨੂੰ ਵਿਸ਼ਵ ਨਾਰੀ ਦਿਵਸ ਤੇ ਰਲੀਜ਼ ਕੀਤੀ ਜਾ ਚੁੱਕੀ ਹੈ। ਜਿਸ ਵਿੱਚ 13 ਨਾਰੀ ਲੇਖਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇੰਨੵਾਂ ਦੋਵਾਂ ਪੁਸਤਕਾ ਦੀ ਸੰਪਾਦਨਾਂ ਦਾ ਕਾਰਜ ਪਰਮਜੀਤ ਰਾਮਗੜੀਆ ਦੁਆਰਾ ਬੜੇ ਸੁਚੱਜੇ ਢੰਗ ਨਾਲ ਕੀਤਾ ਗਿਆ ਹੈ। ਇੱਥੇ ਇਹ ਵਰਨਣਯੋਗ ਹੈ ਇੰਨਾਂ ਪੁਸਤਕਾਂ ਦੇ "ਟਾਈਟਲ ਕਵਰ" ਵੀ ਪਰਮ ਨੇ ਆਪ ਹੀ ਡਿਜ਼ਾਈਨ ਕੀਤੇ ਹਨ।
ਅੰਤਰਰਾਸ਼ਟਰੀ ਹਾਇਕੂ ਗਰੁੱਪ "ਪੰਜਾਬੀ ਹਾਇਕੂ ਰਿਸ਼ਮਾਂ" ਦੇ ਸੰਚਾਲਕ ਪਰਮਜੀਤ ਰਾਮਗੜ੍ਹੀਆ ਨੇ ਦੱਸਿਆ ਕਿ ਹਾਇਕੂ, ਤਾਂਕਾ ਅਤੇ ਸੰਦੋਕਾ ਵਿਧਾਵਾ ਨੂੰ ਬਾਕੀ ਵਿਧਾਵਾਂ ਵਾਂਗ ਉਪਰ ਚੁੱਕਣ ਦਾ ਉਨ੍ਹਾਂ ਦੇ ਮਿਸ਼ਨ ਦਾ ਪਲੇਠਾ ਕਾਰਜ ਹੈ। ਇਸ ਕਾਰਜ਼ ਨੂੰ ਸਫ਼ਲ ਬਣਾਉਣ ਲਈ ਉਨ੍ਹਾਂ ਦੀ ਆਪਣੇ ਹਮਖਿਆਲੀ ਲੇਖਕਾਂ ਦੀ ਇੱਕ ਮਜ਼ਬੂਤ ਟੀਮ ਬਣੀ ਹੋਈ ਹੈ ਜਿਨ੍ਹਾਂ ਵਿੱਚ ਮਾਣਯੋਗ ਜਨਮੇਜ਼ਾ ਜੋਹਲ, ਬਲਦੇਵ ਸਿੰਘ ਬੇਦੀ, ਪੋ. ਨਿਤਨੇਮ ਸਿੰਘ, ਲੈਕ.ਜਸਵਿੰਦਰ ਰੁਪਾਲ, ਪੋ. ਗੁਰਦੀਪ ਖਿੰਡਾ, ਬੁੱਧ ਸਿੰਘ ਚਿਤਰਕਾਰ (ਕੈਨੇਡਾ), ਬਮਲਜੀਤ ਕੌਰ ਮਾਨ (ਕੈਨੇਡਾ), ਦਵਿੰਦਰ ਕੌਰ ਮਾਨ (ਕੈਨੇਡਾ), ਸੁਰਜੀਤ ਸਿੰਘ ਭੁੱਲਰ (ਅਮਰੀਕਾ), ਸੋਹਨ ਸਿੰਘ ਬੈਨੀਪਾਲ (ਅਮਰੀਕਾ), ਹਰਸ਼ਰਨ ਕੌਰ (ਕੈਨਡਾ), ਹਰਪਾਲ ਸਿੰਘ (ਕੈਨੇਡਾ), ਆਸ਼ੂ ਸਿਮਰ (ਕੈਨੇਡਾ), ਪਵਨ ਪਰਵਾਸੀ (ਜਰਮਨ), ਗੁਰਪ੍ਰੀਤ ਗੇਦੂ (ਗਰੀਸ), ਅਕਵੀਰ ਕੌਰ, ਸਗਲੀ ਰਾਮ, ਫਲੇਲ ਸਿੰਘ, ਪਰਵਿੰਦਰ ਕੌਰ ਰਸ਼ਨਹੇੜੀ, ਅਮਰਪ੍ਰੀਤ ਦੇਹੜ, ਜਸਵੀਰ ਸ਼ਰਮਾਂ ਦੱਦਾਹੂਰ, ਗਿਆਨੀ ਜੋਗਿੰਦਰ ਸਿੰਘ ਆਜ਼ਾਦ, ਸੁਖ ਰਿਸ਼ਮ, ਰਜਵੰਤ ਕੌਰ, ਦਰਸ਼ਨ ਸਿੰਘ, ਗੁਰਮੀਤ ਬਰਾੜ, ਗੁਰਸ਼ਰਨ ਕੌਰ ਦੇਵਗੁਣ, ਲਾਜਵਿੰਦਰ ਕੌਰ, ਅਮਰਦੀਪ ਕੌਰ ਆਦਿ ਨੂੰ ਨਾਲ਼ ਲੈ ਕੇ ਉਨੵਾਂ ਦਾ ਇਹ ਕਾਫ਼ਲਾ ਬੜੀ ਸਰਗਰਮੀਂ ਦੇ ਨਾਲ਼ ਕਾਰਜ਼ ਕਰ ਰਹੇ ਹਨ। ਵਿਸ਼ਵ ਦੇ ਸਾਰੇ ਪੰਜਾਬੀ ਹਾਇਕੂਕਾਰਾਂ ਨੂੰ ਇੱਕ ਲੜੀ ਵਿੱਚ ਪਰੋ ਕੇ ਸੱਤ ਜ਼ੋਨਾਂ ਵਿੱਚ ਵੰਡਿਆ ਗਿਆ ਹੈ । ਜੋ ਕਿ ਜ਼ਮੀਨੀਂ ਲੈਵਲ ਤੋਂ ਇਸ ਹਾਇਕੂ ਵਿਧਾ ਦਾ ਪਸਾਰ ਤੇ ਪ੍ਰਚਾਰ ਕਰੇਗੀ। ਭਵਿੱਖ ਵਿੱਚ ਹੋਰ ਕਈ ਨਵੀਂਆਂ ਯੋਗਨਾਵਾਂ ਹਨ ਜਿਨਾਂ ਦਾ ਜਿਕਰ ਆਣ ਵਾਲੇ ਸਮੇਂ ਵਿੱਚ ਕੀਤਾ ਜਾਵੇਗਾ।

Have something to say? Post your comment